ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਮਹੂਰਿਯਤ ਦਾ ਫੈਂਸਲਾ ਬੰਦ ਕਮਰੇ ਵਿੱਚ ਹੋਣਾ ਮਸੰਦਾ ਦਾ ਕਾਬਜ ਹੋਣਾ ਦਰਸਾਉਂਦਾ ਹੈ

(ਸਮਾਜ ਵੀਕਲੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਉਸ ਦੇ ਮੈਂਬਰ ਵੀ ਪੰਥ ਤੋਂ ਬੇਮੁੱਖ ਹੋ ਕੇ ਪਰਿਵਾਰਵਾਦ ਦੀ ਹਿਮਾਇਤ ਕਰਦੇ ਦਿਖ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤ ਸਰਕਾਰ ਪਿਛਲੇ 14 ਸਾਲਾਂ ਤੋਂ ਆਪਣਾ ਗੁਲਾਮ ਬਣਾ ਕੇ ਬੈਠੀ ਹੈ। ਅੱਜ 28 ਅਕਤੂਬਰ 2024 ਨੂੰ ਇੱਕ ਵਾਰ ਫਿਰ ਸਿੱਖਾਂ ਦੀ ਜਮਹੂਰੀਅਤ ਦਾ ਘਾਣ ਹੋਇਆ ਬੰਦ ਕਮਰੇ ਦੇ ਵਿੱਚ। ਇੱਕ ਵਾਰ ਫਿਰ ਚੋਣ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੇ ਅੱਜ ਫਿਰ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਚੁਣਨ ਵਾਸਤੇ ਹਾਊਸ ਦੇ ਮੈਂਬਰਾਂ ਦਾ ਵੋਟ ਪਾਉਣਾ ਲਾਜ਼ਮੀ ਹੈ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹਾਊਸ ਦੇ ਮੈਂਬਰ ਨੇ ਉਹਨਾਂ ਦੀਆਂ ਚੋਣਾਂ ਪਿਛਲੇ 14 ਸਾਲਾਂ ਤੋਂ ਭਾਰਤ ਸਰਕਾਰ ਵੱਲੋਂ ਨਹੀਂ ਕਰਵਾਈਆਂ ਗਈਆਂ। ਧਿਆਨ ਦੇਣ ਯੋਗ ਗੱਲ ਹੈ ਕਿ ਸਮੁੱਚੀ ਸਿੱਖ ਸੰਗਤ ਆਪਣੇ ਗੁਰੂਧਾਮਾਂ ਦੀ ਸੇਵਾ ਸੰਭਾਲ ਤੋਂ ਵਾਂਝੀ ਹੋਈ ਪਈ ਹੈ। ਹਰ ਪੰਜ ਸਾਲ ਬਾਦ ਭਾਰਤ ਦੇਸ਼ ਵਿੱਚ ਲੋਕ ਸਭਾ, ਵਿਧਾਨ ਸਭਾ, ਕਾਉਂਸਲਰ ਅਤੇ ਸਰਪੰਚੀ ਤੱਕ ਦੀਆਂ ਚੋਣਾਂ ਹੁੰਦੀਆਂ ਹਨ। ਪਰ ਪਿਛਲੇ 14 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਭਾਰਤ ਸਰਕਾਰ ਵੱਲੋਂ ਨਾ ਕਰਵਾ ਕੇ ਸਮੁੱਚੀ ਸਿੱਖ ਕੌਮ ਨੂੰ ਗੁਲਾਮੀ ਦਾ ਇਹਸਾਸ ਕਰਵਾਉਣਾ ਹੈ ਅਤੇ ਸਿੱਧੇ ਤੌਰ ਤੇ ਪਰਿਵਾਰਵਾਦ ਨੂੰ ਵਧਾਉਣਾ ਹੈ। ਹਾਉਸ ਦੇ ਮਜੂਦਾ ਮੈਂਬਰਾਂ ਵੀ ਮਸੰਦਾ ਦਾ ਰੂਪ ਧਾਰ ਕੇ ਬੰਦ ਕਮਰੇ ਵਿੱਚ ਬੰਦ ਲਿਫਾਫੇ ਵੰਡਣ ਦਾ ਕੰਮ ਹੀ ਕਰ ਰਹੇ ਹਨ ਕਿਉਂਕਿ ਕੁਰਸੀ ਦੀ ਭੁੱਖ ਨੇ ਇੰਨ੍ਹਾਂ ਮੈਂਬਰਾਂ ਨੂੰ ਸੇਵਾ ਭਾਵਨਾ ਤੋਂ ਦੂਰ ਕਰ ਦਿੱਤਾ ਹੈ ਅਤੇ ਭਾਰਤ ਸਰਕਾਰ ਦੇ ਗੁਲਾਮ ਬਣਾ ਦਿੱਤਾ ਹੈ। ਭਾਰਤ ਸਰਕਾਰ ਆਪਣੇ ਇੰਨ੍ਹਾਂ ਗੁਲਾਮਾਂ ਦੁਆਰਾ ਸਭ ਗੁਰੂਧਾਮਾ ਉੱਤੇ ਕਾਬਜ ਹੋਣ ਜਾ ਰਹੀ ਹੈ। ਪਿਛਲੇ 14 ਸਾਲਾਂ ਦੇ ਵਿੱਚ ਸਾਡੇ ਭੁਝੰਗੀ ਜੋ ਕਿ ਵੋਟ ਪਾਉਣ ਦੇ ਯੋਗ ਹੋ ਚੁੱਕੇ ਹਨ, ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟ ਪਾਉਣ ਦੇ ਅਧਿਕਾਰ ਤੋਂ ਦੂਰ ਰੱਖਿਆ ਜਾ ਰਿਹਾ ਹੈ। ਉਹ ਆਪਣਾ ਨੁਮਾਇੰਦਾ ਚੁਣ ਕੇ ਇਸ ਹਾਊਸ ਦੇ ਵਿੱਚ ਨਹੀਂ ਭੇਜ ਸਕਦੇ। ਕਿਉਂਕਿ ਪਿਛਲੇ 14 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਿਵਾਰਵਾਦ ਦਾ ਸ਼ਿਕਾਰ ਹੋ ਕੇ  ਰਹਿ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਪਿਛਲੇ ਚਾਰ ਸਾਲ ਤੋਂ ਜਮਹੂਰੀਅਤ ਬਹਾਲ ਕਰਨ ਲਈ ਆਵਾਜ਼ ਉਠਾ ਰਹੀ ਹੈ। ਹਰ ਸਾਲ ਇਹਨਾਂ ਚੋਣਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਮੁਜ਼ਾਰਾ ਕੀਤਾ ਜਾਂਦਾ ਹੈ। ਇੰਨ੍ਹਾਂ ਮਸੰਦਾ ਨੂੰ ਸ਼ਰਮ ਦੇਣ ਲਈ ਨਾਅਰੇ ਸਾਡੀ ਪਾਰਟੀ ਦੇ ਆਗੂਆਂ ਵੱਲੋਂ ਲਾਏ ਜਾਂਦੇ ਹਨ। ਅੱਜ ਵੀ ਸਰਦਾਰ ਇਮਾਨ ਸਿੰਘ ਮਾਨ ਜੀ ਦੀ ਅਗਵਾਈ ਹੇਂਠ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਰੇ ਲੀਡਰ ਉੱਥੇ ਪਹੁੰਚੇ ਅਤੇ ਜਮ ਕੇ ਮੁਜ਼ਾਰਾ ਕੀਤਾ। ਉੱਥੇ ਪਹੁੰਚੀਆਂ ਸਿੱਖ ਸੰਗਤਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ। ਸੰਗਤ ਦੀ ਵੀ ਇਹ ਮੰਗ ਹੈ ਕਿ ਹਰ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿੱਖ ਸੰਗਤ ਵੱਲੋਂ ਚੁਣੇ ਜਾਣੇ ਚਾਹੀਦੇ ਹਨ। ਸਿੱਖ ਸੰਗਤ ਵੱਲੋਂ ਚੁਣੇ ਹੋਏ ਸੇਵਾਦਾਰ ਹੀ ਹਾਉਸ ਵਿੱਚ ਜਾ ਕੇ ਪ੍ਰਧਾਨ ਦੀ ਚੋਣ ਕਰਣ। ਸਮੁੱਚੀ ਸਿੱਖ ਕੌਮ ਨੂੰ ਜਾਗਰੁਕ ਹੋਣ ਦੀ ਲੋੜ ਹੈ। ਇੱਕਜੁੱਟ ਹੋ ਕੇ ਆਪਣੇ ਅਧਿਕਾਰਾਂ ਦੀ ਅਵਾਜ਼ ਬੁਲੰਦ ਕਰਣ ਦੀ ਲੋੜ ਹੈ। ਪਰਿਵਾਰਵਾਦ ਦੇ ਇਹ ਮਸੰਦ ਪੰਥਕ ਆਗੂ ਕਹਾਉਣ ਦੇ ਲਾਇਕ ਨਹੀਂ ਅਤੇ ਇੰਨ੍ਹਾਂ ਦੀ ਪਹਿਚਾਣ ਕਰਕੇ ਇੰਨ੍ਹਾਂ ਮਸੰਦਾਂ ਹਰ ਜਗਾ ਤੇ ਵਿਰੋਧ ਕਰਣ ਦੀ ਲੋੜ ਹੈ। ਜੋ ਸਿੱਖ ਕੌਮ ਨੂੰ ਜੋਕ ਵਾਂਗ ਚੰਬੜ ਕੇ ਸਿੱਖ ਕੌਮ ਨੂੰ ਢਾਅ੍ਹ ਲਾ ਰਹੇ ਹਨ।

ਰਸ਼ਪਿੰਦਰ ਕੌਰ ਗਿੱਲ
ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleडॉ. अंबेडकर का आगमन दिवस ऐतिहासिक स्थल अंबेडकर भवन में मनाया गया निःशुल्क चिकित्सा जांच शिविर का आयोजन किया गया और मरीजों को निःशुल्क दवाएँ दी गईं
Next articleਯੂਨੀਵਰਸਿਟੀ ਕਾਲਜ ਮਿੱਠੜਾ ਦਾ ਯੁਵਕ ਮੇਲਾ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ