(ਸਮਾਜ ਵੀਕਲੀ)

ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਪਾਵਨ ਪ੍ਰਕਾਸ਼ ਦੀ ਖੁਸ਼ੀ ਅੰਦਰ,
ਚੜ੍ਹੀਆਂ ਕੁੱਲ ਤ੍ਰਿਲੋਕੀ ਨੂੰ ਲਾਲੀਆਂ ਨੇ।
ਟਾਂਕ ਕਸ਼ੱਤਰੀ ਤੇਰੇ ਸੇਵਕਾਂ ਨੇ,
ਅੱਜ ਘਰ-ਘਰ ਦੀਪ ਮਾਲਾ ਕੀਤੀਆਂ ਨੇ
ਭਗਤ ਨਾਮਦੇਵ ਜੀ ਸ਼੍ਰੋਮਣੀ ਭਗਤ ਵੱਡਾ,
ਜਿੰਨ੍ਹਾਂ ਦੀਆਂ ਜੱਗ ਵਿੱਚ ਵੱਡੀਆਂ ਵਡਿਆਈਆਂ ਨੇ।
ਹੈ ਅਵਤਾਰ ਦਿਹਾੜਾ ਭਗਤ ਨਾਮਦੇਵ ਜੀ ਦਾ,
ਮਾਤਾ ਗੋਨਾ ਬਾਈ , ਪਿਤਾ ਦਾਮ ਸੇਂਟ ਨੂੰ ਮਿਲਣ ਵਧਾਈਆਂ ਨੇ।
ਸੱਚੀਂ ਸੱਚ ਦਾ ਅੱਜ ਚੰਨ੍ਹ ਚੜਿਆ,
ਬ੍ਰਹਮੰਡ ਵਿੱਚ ਤਾਂਹੀਓਂ ਰੁਸ਼ਨਾਈਆਂ ਨੇ ।
ਮੈਂ ਤਾਂ ਵਿਸ਼ਨੂੰ ਅਵਤਾਰ ਤੁਹਾਨੂੰ ਸਮਝਦਾ ਹਾਂ,
ਦਿੰਦੇ ਵੇਦ ਗ੍ਰੰਥ ਗਵਾਹੀਆਂ ਨੇ।
ਹੈ 72 ਵਾਰੀ ਭਗਵਾਨ ਨੇ ਤੁਹਾਨੂੰ ਦਰਸ਼ਨ ਦਿੱਤੇ,
ਇਹ ਭਗਤ ਨਾਮਦੇਵ ਜੀ ਤੁਹਾਡੀਆਂ ਧੰਨ ਕਮਾਈਆਂ ਨੇ।
ਵਿਰੋਧੀ ਪੰਡਿਤਾਂ ਨੇਂ ਤੁਹਾਡਾ ਬੜਾ ਵਿਰੋਧ ਕੀਤਾ,
ਤਾਂਹੀਓਂ ਤੁਸੀਂ ਮੋਈਆਂ ਗਊਆਂ ਜੀਵਾਈਆਂ ਨੇ।
ਤੁਹਾਡੇ ਘਰ ਨੂੰ ਜਿਹੜੇ ਰੱਬ ਨੇ ਅੱਗ ਲਾਈ,
ਉਸ ਰੱਬ ਨੇ ਅੱਗਾਂ ਬੁਝਾਈਆਂ ਨੇ ।
ਉਹ ਆਪੇ ਕਾਹ ਲਿਆਇਆ ਤੇ ਆਪੇ ਰਾਜ ਬਣਿਆ,
ਤੇਰੀਆਂ ਸੋਹਣੀਆਂ ਸੁੰਦਰ ਛੱਪੜੀਆਂ ਬਣਾਈਆਂ ਨੇ।
ਗੁਆਂਢਣ ਪੁੱਛਦੀ ਵੇ ਨਾਮਿਆ ਇਹ ਰਾਜ ਕਿਹੜਾ,
ਮੈਂ ਮਜ਼ਦੂਰੀਆਂ ਦੇਦੂ ਦੂਣ ਸਵਾਈਆਂ ਨੇ।
ਟਾਂਕ ਕਸ਼ੱਤਰੀ ਸਭਾ’ਹਠੂਰ’ ਵੱਲੋਂ, ਸਭ ਨੂੰ ਲੱਖ ਕਰੋੜ ਵਧਾਈਆਂ ਨੇ।
ਨਿਮਾਣੀ ਕੌਮ ਨੂੰ ਭਗਤ ਨਾਮਦੇਵ ਜੀ ਇਤਫ਼ਾਕ ਬਖ਼ਸ਼ਣਾ,
ਖਬਰੇ ਕਿਸੇ ਪਾਪੀ ਨੇ ਫੁੱਟਾਂ ਪਾਈਆਂ ਨੇ।
ਅੱਜ ਹੋਵੇ ਭਗਤ ਨਾਮਦੇਵ ਜੀ ਜੈ-ਜੈ ਕਾਰ ਤੁਹਾਡੀ,
ਪਾਪ ਕੂੜ ਦੀਆਂ ਰੂਹਾਂ ਕੁਮਲਾਈਆ ਨੇ।
ਭਗਤ ਨਾਮਦੇਵ ਜੀ ਅੱਜ ਸਾਰੇ ਸੰਸਾਰ ਤੇ ਤੁਹਾਡਾ ਜਸ ਹੁੰਦਾ,
ਤੁਹਾਡੇ ਨਾਮ ਦੀਆਂ ਜੋਤਾਂ ਜਗਾਈਆਂ ਨੇ।
ਅੰਤ ਵਿੱਚ ‘ ਇਕਬਾਲ ਸਿੰਘ ਹਠੂਰ ‘ ਇਹੀ ਆਖਦਾ ਏ,
ਕ੍ਰਿਪਾ ਤੁਹਾਡੀ ਨਾਲ ਸੋਝੀਆਂ ਆਈਆਂ ਨੇ…….
ਇਕਬਾਲ ਸਿੰਘ ‘ ਕੰਬੋ ‘ ਮੇਨ ਬਾਜ਼ਾਰ ‘ਹਠੂਰ’ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ
98762 05726



