HOME ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ...

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ ਚੱਕਾ ਜਾਮ ਕਰਕੇ ਰੋਸ਼ ਪ੍ਰਦਰਸਨ ਕੀਤਾ ।

2
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਆਗੂਆਂ ਤੇ ਯੂਥ ਨੇ ਭੱਦੀ ਰੋਡ ਬਲਾਚੌਰ ਵਿਖੇ ਚੱਕਾ ਜਾਮ ਆਵਾਜਾਈ ਬੰਦ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸਨ ਕੀਤਾ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਸੇਠੀ ਸਰਪੰਚ ਥੋਪੀਆਂ ਨੇ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਭੱਦੀ ਰੋਡ ਬਲਾਚੌਰ ਤੋਂ ਰੱਤੇਵਾਲ ਤੇ ਜਗਤਪੁਰ ਅਤੇ ਹੋਰ ਸੜਕਾਂ ਕਾਫੀ ਖਸਤਾ ਹਾਲਤ ਹੈ। ਇਨਾਂ ਸੜਕਾਂ ਦੀ ਜਲਦੀ ਤੋਂ ਜਲਦੀ ਰਿਪੇਅਰ ਕਰਵਾਈ ਜਾਵੇ ਅਤੇ ਬਲਾਚੌਰ ਦੇ ਏਰੀਆ ਵਿੱਚ ਅਵਾਰਾ ਪਸ਼ੂਆਂ ਨਾਲ ਸੜਕਾਂ ਤੇ ਰੋਜਾਨਾ ਹੀ ਐਕਸੀਡੈਂਟ ਹੋ ਰਹੇ ਹਨ ਜਿਸ ਨਾਲ ਜਾਨੀ ਮਾਲੀ ਨੁਕਸ਼ਾਨ ਹੋ ਰਹੇ ਹਨ। ਇਸ ਲਈ ਆਵਾਰਾ ਪਸ਼ੂਆਂ ਨੂੰ ਫੜਕੇ ਗਾਊਸ਼ਾਲਾ ਛੱਡਿਆ ਜਾਵੇ ਅਤੇ ਉਨ੍ਹਾਂ ਕਿਹਾ ਕਿ ਰੋਜਾਨਾ ਹੋ ਰਹੇ ਕਤਲੇਆਮ ਲੁੱਟਾਂ ਖੋਹਾਂ ਕਰਕੇ ਗੈਂਗਸਟਰਵਾਦ ਨਾਲ ਦਹਿਸ਼ਤ ਫੈਲ ਰਹੀ ਹੈ। ਇਸ ਲਈ ਪੰਜਾਬ ਦੀ ਜਨਤਾ ਦੀ ਸੁਰਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਉਨ੍ਹਾਂ ਕਿਹਾ ਕਿ ਨਸ਼ਿਆ ਨਾਲ ਪੰਜਾਬ ਵਿੱਚ ਰੋਜ਼ਾਨਾ ਮੌਤਾਂ ਹੋ ਰਹੀਆ ਹਨ ਗੈਰ ਕਾਨੂੰਨੀ ਨਸ਼ਾ ਬੰਦ ਕਰਵਾਏ ਜਾਣ
ਅਤੇ ਹੈਲਥ ਸਕੀਮ ਤਹਿਤ 10 ਲੱਖ ਤੱਕ ਦੇ ਇਲਾਜ ਕਰਵਾਉਣ ਸੰਬੰਧੀ ਪੰਜਾਬ ਸਰਕਾਰ ਨੇ  ਵਾਅਦਾ ਕੀਤਾ ਸੀ ਉਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਉਹ ਵਾਅਦਾ ਜਲਦ ਪੂਰਾ ਕੀਤਾ ਜਾਵੇ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਕਿਹਾ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਕੀਤਾ ਵਾਅਦਾ ਪੂਰਾ ਕੀਤਾ ਜਾਵੇ ਅਤੇ ਬੁਢਾਪਾ, ਅੰਗਹੀਣ ਅਤੇ ਵਿਧਵਾ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਵੀ.ਆਈ.ਪੀ. ਕਲਚਰ ਖਤਮ ਕੀਤਾ ਜਾਵੇ ਅਤੇ ਰੋਡ ਸੇਫਟੀ ਵੱਲ ਧਿਆਨ ਦਿੱਤਾ ਜਾਵੇ ਅਤੇ ਹੜ੍ਹ ਪੀੜਤਾਂ ਨੂੰ ਮੁਆਵਜਾ ਦਿੱਤਾ ਜਾਵੇ ਅਤੇ ਬਲਾਚੌਰ ਏਰੀਆ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਬੰਦ ਕਰਵਾਇਆ ਜਾਵੇ ਅਤੇ ਜਿੰਮੀਦਾਰਾਂ ਲਈ ਫਸਲ ਬੀਮਾ ਅਤੇ ਪਸ਼ੂ ਧੰਨ ਬੀਮਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੇ ਨੁਕਸ਼ਾਨ ਦੀ ਭਰਪਾਈ ਹੋ ਸਕੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇ ਨਹੀ ਜਾਂ ਰੁਜਗਾਰ ਭੱਤਾ ਦਿੱਤਾ ਜਾਵੇ। ਇਸ ਮੌਕੇ ਰਾਹੁਲ ਆਦੋਆਣਾ ਨੇ ਕਿਹਾ ਕਿ ਆਪ ਸਰਕਾਰ ਤੋਂ ਹਰੇਕ ਵਰਗ ਦੁੱਖੀ ਹੈ ਅਤੇ ਉਨ੍ਹਾਂ ਨੇ ਮੌਜੂਦਾ ਬਲਾਚੌਰ ਦੇ ਹਲਕਾ ਵਿਧਾਇਕ ਤੇ ਹਲਕਾ ਬਲਾਚੌਰ ਦੇ ਵਿਕਾਸ ਸੰਬੰਧੀ ਪੱਖਪਾਤ ਕਰਨ ਦੇ ਦੋਸ਼ ਲਗਾਏ ਹਨ ਇਸ ਮੌਕੇ ਸੁਰਜੀਤ ਸਿੰਘ ਦੁਭਾਲੀ,ਠੇਕੇਦਾਰ ਗੁਰਚਰਨ ਸਿੰਘ ਉਲੱਧਣੀ, ਅਮੀਆਂ ਚੌਧਰੀ, ਸਮੇਤ ਵੱਡੀ ਗਿਣਤੀ ਚ ਇਲਾਕੇ ਭਰ ਤੋਂ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੇ ਆਗੂ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article(ਖੁੱਲੀ ਚਿੱਠੀ)ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਤੇ ਸਕੱਤਰ ਉੱਚ ਸਿੱਖਿਆ‌ ਵਿਭਾਗ ਨੂੰ ਮਾਂ ਬੋਲੀ ਪੰਜਾਬੀ ਲਈ ਮਾਰੀ ਆਵਾਜ਼ ਉਹਨਾਂ ਦਾ ਇਧਰ ਨਾ ਆਇਆ ਧਿਆਨ।
Next articleTHE PROCESSED FOOD AND PUBLIC HEALTH