ਸਕੱਤਰ, ਉੱਚ ਸਿੱਖਿਆ ਵਿਭਾਗ ਪੰਜਾਬ ਤੇ ਨਿਰਦੇਸ਼ਕ ਭਾਸਾ ਵਿਭਾਗ ਪੰਜਾਬ।
ਵਿਸ਼ਾ -ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਪੰਜਾਬ ਰਾਜ ਭਾਸ਼ਾ ਸੋਧ ਬਿਲ 2008 ਦੀ ਉਲੰਘਣਾ।


(ਸਮਾਜ ਵੀਕਲੀ) ਸ੍ਰੀਮਾਨ ਜੀ ਲੰਮੇ ਸਮੇਂ ਤੋਂ ਮੈਂ ਤੁਹਾਡੇ ਵਿਭਾਗ ਤੇ ਭਾਸ਼ਾ ਵਿਭਾਗ ਨੂੰ ਬੇਨਤੀਆਂ ਕਰਦਾ ਆ ਰਿਹਾ ਹਾਂ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਰਾਜ ਭਾਸ਼ਾ ਸੋਧ ਬਿਲ 2008 ਦੀ ਉਲੰਘਣਾ ਕਰ ਰਹੀ ਹੈ। ਇਹ ਬੇਨਤੀ ਲੈ ਕੇ ਮੈਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਜਾਣਾ ਪਿਆ ਮੇਰੇ ਐਡਵੋਕੇਟ ਨਿਖਲ ਥੰਮਣ ਜੀ ਨੇ ਬਹੁਤ ਵਧੀਆ ਕਰਵਾਈ ਪੰਜਾਬ ਸਰਕਾਰ ਤੇ ਪਾਵਰ ਕਾਮ ਕਾਰਪੋਰੇਸ਼ਨ ਦੇ ਸਕੱਤਰ ਨੂੰ ਅਦਾਲਤ ਵਿੱਚ ਬੁਲਾ ਕੇ ਰਾਜ ਭਾਸ਼ਾ ਸੋਧ ਬਿਲ 2008 ਦੇ ਤਹਿਤ ਚੱਲਣ ਲਈ ਹੁਕਮ ਕੀਤਾ ਗਿਆ। ਪਰ ਸ੍ਰੀਮਾਨ ਜੀ 100ਪਤੀਸਤ ਇਸ ਕਾਨੂੰਨ ਦੀ ਰੱਖਿਆ ਨਹੀਂ ਕੀਤੀ ਜਾ ਰਹੀ ਇਸ ਸਬੰਧੀ ਮੈਂ ਭਾਸ਼ਾ ਵਿਭਾਗ ਪੰਜਾਬ ਨੂੰ ਆਨਲਾਈਨ ਬਿਜਲੀ ਦੇ ਬਿਲ ਅੰਗਰੇਜ਼ੀ ਵਿੱਚ ਆਏ ਹੋਏ ਭੇਜੇ ਤਾਂ ਉਨਾਂ ਨੇ ਘੜਿਆ ਘੜਾਇਆ ਜਵਾਬ ਭੇਜ ਦਿੱਤਾ ਕਿ ਆਨਲਾਈਨ ਬਿੱਲ ਅੰਗਰੇਜ਼ੀ ਤੇ ਪੰਜਾਬੀ ਵਿੱਚ ਹੁੰਦੇ ਹਨ ਜਦੋਂ ਸ੍ਰੀਮਾਨ ਜੀ ਮੇਰੇ ਸਾਥੀ ਨੇ ਅੰਗਰੇਜ਼ੀ ਵਿੱਚ ਕਦੇ ਬਿੱਲ ਦੀ ਮੰਗ ਹੀ ਨਹੀਂ ਕੀਤੀ ਫਿਰ ਅੰਗਰੇਜ਼ੀ ਵਿੱਚ ਬਿੱਲ ਕਿਉਂ ਆ ਗਿਆ? ਸ੍ਰੀਮਾਨ ਜੀ ਸੋਚਣ ਵਾਲੀ ਗੱਲ ਇਹ ਹੈ ਕਿ ਭਾਸ਼ਾ ਵਿਭਾਗ ਪੰਜਾਬ ਤੇ ਪਾਵਰ ਕਾਰਪੋਰੇਸ਼ਨ ਪੰਜਾਬ ਨੇੜੇ ਨੇੜੇ ਦੋਨੋਂ ਦਫਤਰ ਹਨ ਭਾਸ਼ਾ ਵਿਭਾਗ ਪੰਜਾਬ ਦੇ ਅਧਿਕਾਰੀ ਦਫਤਰ ਵਿੱਚ ਜਾ ਕੇ ਉਹਨਾਂ ਦਾ ਕੰਮ ਕਾਰ ਕਿਉਂ ਨਹੀਂ ਦੇਖਦੇ ਇਹ ਸੋਚਣ ਵਾਲੀ ਗੱਲ ਹੈ। ਜਦੋਂ ਵੀ ਮੈਂ ਪਾਵਰ ਕਾਮ ਵੱਲੋਂ 2008 ਕਾਨੂੰਨ ਦੀ ਉਲੰਘਣਾ ਸਬੰਧੀ ਲਿਖਿਆ ਹੈ ਮੇਰੀ ਚਿੱਠੀ ਦਾ ਹਵਾਲਾ ਦੇ ਕੇ ਪਾਵਰ ਕਾਮ ਨੂੰ ਲਿਖਦੇ ਹਨ ਇਹਨਾਂ ਦਾ ਆਪਣਾ ਕੀ ਕੰਮ ਹੈ ? ਕੀ ਇਹਨਾਂ ਨੂੰ ਜਾਣਕਾਰੀ ਨਹੀਂ ਕਿ ਪਾਵਰ ਕਾਮ ਦੇ ਕੰਮਾਂ ਨੂੰ ਜਾ ਕੇ ਇਹ ਵੇਖਦੇ ਨਹੀਂ ਕਿ ਉਹ ਕਿਸ ਭਾਸ਼ਾ ਵਿੱਚ ਕੰਮ ਕਰ ਰਹੇ ਹਨ? ਕੀ ਪਾਵਰ ਕਾਰਪੋਰੇਸ਼ਨ ਪੰਜਾਬ ਭਾਸ਼ਾ ਵਿਭਾਗ ਪੰਜਾਬ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ? ਭਾਸ਼ਾ ਵਿਭਾਗ ਵੱਲੋਂ ਮੈਨੂੰ ਆਈ ਚਿੱਠੀ ਦੀ ਕਾਪੀ ਆਪ ਜੀ ਨੂੰ ਭੇਜ ਰਿਹਾ ਹਾਂ ਪੜ੍ਹ ਕੇ ਵੇਖ ਲੈਣਾ। ਹੁਣ ਮੇਰੇ ਦੋਸਤ ਦਵਿੰਦਰ ਸਿੰਘ ਲੁਧਿਆਣਾ ਦਾ ਬਿਲ ਜੋ ਕਿ ਹਾਰਡ ਕਾਪੀ ਹੈ ਉਹ ਅੰਗਰੇਜ਼ੀ ਵਿੱਚ ਆਇਆ ਹੈ ਕੀ ਇਹ ਪੰਜਾਬ ਰਾਜ ਭਾਸ਼ਾ ਸੋਧ ਬਿਲ 2008 ਦੀ ਉਲੰਘਣਾ ਨਹੀਂ? ਇਹ ਮੇਰੇ ਦੋਸਤ ਦਵਿੰਦਰ ਸਿੰਘ ਦੇ ਬਿਲ ਦੀ ਕਾਪੀ ਤੁਹਾਡੀ ਜਾਣਕਾਰੀ ਹਿੱਤ ਭੇਜ ਰਿਹਾ ਹਾਂ ਤੇ ਆਸ ਕਰਦਾ ਹਾਂ ਕਿ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕਰਕੇ ਮੈਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇਗੀ।ਮਾਨਯੋਗ ਹਾਈਕੋਰਟ ਵਿੱਚ ਪਾਵਰ ਕਾਮ ਦੇ ਅਧਿਕਾਰੀ ਜੋ ਪੱਕਾ ਵਾਅਦਾ ਕਰਕੇ ਆਏ ਹਨ ਉਸ ਦੀ ਉਲੰਘਣਾ ਨਹੀਂ? ਮੇਰੀ ਚਿੱਠੀ ਦੇ ਅਧਾਰਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਾਵਰ ਕਾਮ ਪੰਜਾਬ ਨੂੰ ਨੋਟਿਸ ਦਿੱਤਾ ਗਿਆ ਸੀ ਉਸ ਦਾ ਜਵਾਬ ਕੀ ਆਇਆ ਇਸ ਬਾਰੇ ਮੈਨੂੰ ਕੁਝ ਦੱਸਿਆ ਨਹੀਂ ਗਿਆ ਪਰ ਪਾਵਰ ਕਾਮ ਕਾਰਪੋਰੇਸ਼ਨ ਪੰਜਾਬ ਸਹੀ ਰੂਪ ਵਿੱਚ ਪੰਜਾਬ ਰਾਜ ਭਾਸ਼ਾ ਸੋਧ ਬਿਲ 2008 ਦੇ ਅਨੁਸਾਰ ਕੰਮ ਕਰ ਰਹੀ ਹੈ ਕੀ ਇਹਨਾਂ ਦੇ ਅਧਿਕਾਰੀ ਵੇਖਣ ਨਹੀਂ ਜਾਂਦੇ? ਸਕੱਤਰ ਉੱਚ ਸਿੱਖਿਆ ਵਿਭਾਗ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜੋ ਵੀ ਖੇਤਰ ਭਾਸ਼ਾ ਵਿਭਾਗ ਪੰਜਾਬ ਦੇ ਅਧੀਨ ਆਉਂਦੇ ਹਨ ਉਹਨਾਂ ਦੇ ਕੰਮਕਾਰ ਦੀ ਕਿਵੇਂ ਛਾਣਬੀਣ ਕੀਤੀ ਜਾਂਦੀ ਹੈ ਤੁਹਾਨੂੰ ਕਾਨੂੰਨ ਨੂੰ ਅਨੁਸਾਰ ਉਹ ਸਾਰਾ ਕੁਝ ਪੁੱਛਣਾ ਚਾਹੀਦਾ ਹੈ ਤਾਂ ਜੋ ਮੇਰੇ ਜਿਹੇ ਬੰਦੇ ਨੂੰ ਬਾਰ ਬਾਰ ਅਜਿਹੀਆਂ ਬੇਨਤੀਆਂ ਨਾ ਕਰਨੀਆਂ ਪੈਣ ਕਿ ਪੰਜਾਬ ਰਾਜ ਭਾਸ਼ਾ ਸੋਧ ਬਿਲ ਦੀ ਉਲੰਘੜਾ ਹੋ ਰਹੀ ਹੈ ਆਸ ਕਰਦਾ ਹਾਂ ਮੇਰੀ ਇਸ ਬੇਨਤੀ ਤੇ ਸਕੱਤਰ ਉੱਚ ਸਿੱਖਿਆ ਵਿਭਾਗ ਤੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਤੁਰੰਤ ਕਾਰਵਾਈ ਕਰਕੇ ਦਾਸ ਨੂੰ ਜਾਣਕਾਰੀ ਦੇ ਕੇ ਧੰਨਵਾਦੀ ਬਣਾਉਣਗੇ। ਤੁਹਾਡਾ ਸ਼ੁਭਚਿੰਤਕ -ਰਮੇਸ਼ਵਰ ਸਿੰਘ ਸੁਨਾਮੀ ਗੇਟ ਸੰਗਰੂਰ ਸੰਪਰਕ ਨੰਬਰ-7814410176



