ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ 24 ਮਈ ਨੂੰ ਜੇਸੀ ਰੀਜ਼ੋਰਟ ਗੁਰਾਇਆਂ ਵਿਖੇ 3 ਵਜੇ ਪਹੁੰਚਣਗੇ – ਬਲਦੇਵ ਸਿੰਘ ਖੈਹਰਾ

ਜਲੰਧਰ/ਫਿਲੌਰ/ਅੱਪਰਾ (ਜੱਸੀ)-ਫਿਲੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਬਾਦਲ ਜੀ ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਦੇ ਹੱਕ ਵਿਚ 24 ਮਈ ਨੂੰ ਜੇਸੀ ਰੀਜ਼ੋਰਟ ਗੁਰਾਇਆਂ ਰੈਲੀ ਵਿਚ  ਸ਼ਮੂਲੀਅਤ ਕਰਨਗੇ, ਸਰਦਾਰ ਸੁਖਬੀਰ ਬਾਦਲ ਦੀ ਇਸ ਰੈਲੀ ਨਾਲ਼ ਜਲੰਧਰ ਸੀਟ ਤੋਂ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਦੀ ਚੋਣ ਕੈਂਪੇਨ ਨੂੰ ਹੋਰ ਬੱਲ ਮਿਲੇਗਾ। ਜਿਸ ਵਿਚ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਆਗੂਆਂ ਵਲੋਂ ਸ਼ਮੂਲੀਅਲ ਕਰਨ ਲਈ ਬਲਦੇਵ ਖਹਿਰਾ ਵੱਲੋਂ ਪਿੰਡ-ਪਿੰਡ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਸਰਦਾਰ ਸੁਖਬੀਰ ਬਾਦਲ ਜੀ  ਬਲਦੇਵ ਸਿੰਘ ਖੈਹਰਾ ਵਲੋਂ  ਕਰਵਾਈ ਜਾ ਰਹੀ  ਰੈਲੀ ਵਿਚ ਸ਼ਮੂਲੀਅਤ ਕਰਨਗੇ । ਉੱਥੇ ਹੀ ਇਸ ਰੈਲੀ ਨੂੰ ਲੈ ਕੇ ਵਰਕਰਾਂ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਰਦਾਰ ਬਲਦੇਵ ਸਿੰਘ ਖੈਹਰਾ ਨੇ  ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਰੈਲੀ ਵਿਚ ਹੁੰਮ-ਹੁੰਮਾ ਕੇ ਪਹੁੰਚਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਲ ਦੇਣ। ਹਲਕੇ ਦੇ ਪਿੰਡਾਂ ਵਿੱਚ ਰੈਲੀ ਨੂੰ ਲੈ ਕੇ ਪੂਰਾ ਉਤਸ਼ਾਹ ਵੇਖਿਆ ਜਾ ਰਿਹਾ ਹੈ। ਬਲਦੇਵ ਸਿੰਘ ਖੈਹਰਾ ਨੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਦੀ ਇਸ ਰੈਲੀ ਨਾਲ਼ ਜਿੱਥੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸ਼੍ਰੀ ਮਹਿੰਦਰ ਸਿੰਘ ਕੇ.ਪੀ. ਨੂੰ ਬਲ ਮਿਲੇਗਾ ਉਥੇ ਹੀ ਪੰਜਾਬ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਹੋਵੇਗਾ ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਸਮ੍ਰਿਤੀ ਚਿੰਨ੍ਹ-
Next articleਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵਿਧਾਨਸਭਾ ਹਲਕਾ ਸੁਲਤਾਨਪੁਰ ਲੋਧੀ ਵਿਚ ਚੋਣ ਪ੍ਰਚਾਰ