HOME ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਗੁਰਦੀਪ ਸਿੰਘ ਲੀਲ ਦੀ ਅਗਵਾਈ ਵਿੱਚ ਹੋਈ

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਗੁਰਦੀਪ ਸਿੰਘ ਲੀਲ ਦੀ ਅਗਵਾਈ ਵਿੱਚ ਹੋਈ

3
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਅਹਿਮ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਸਹਿਰੀ ਪ੍ਰਧਾਨ ਗੁਰਦੀਪ ਸਿੰਘ ਲੀਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੰਦੀਪ ਸਿੰਘ ਖੋਸਾ ਵੱਲੋਂ ਪੰਚਸ਼ੀਲ ਇਨਕਲੇਵ ਫ਼ਿਰੋਜ਼ਪੁਰ ਵਿਖੇ ਕਰਵਾਈ । ਇਸ ਮੀਟਿੰਗ ਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਜੀ ਸ਼ਾਮਲ ਹੋਏ।  ਵਿਸ਼ੇਸ਼ ਤੌਰ ਤੇ ਹਲਕਾ ਪੱਛਮੀ ਦੇ ਇੰਚਾਰਜ ਐਡਵੋਕੇਟ ਪਰਉਪਕਾਰ ਸਿੰਘ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ , ਅਕਾਲੀ ਆਗੂ ਜਥੇਦਾਰ ਨਛੱਤਰ ਸਿੰਘ ਸਿੱਧੂ, ਸਾਬਕਾ ਸਰਪੰਚ ਹਰੀ ਉਮ ਸ਼ਰਮਾ ਅਤੇ ਯੂਥ ਆਗੂ ਜਸਦੀਪ ਸਿੰਘ ਕਾਉਕੇ ਸਾਮਲ ਹੋਏ । ਮੀਟਿੰਗ ਵਿੱਚ ਸਿੱਖ ਕੌਮ ਦੇ ਮਹਾਨ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦੇ ਜਨਮ ਦਿਹਾੜੇ ਮਨਾਉਣ ਸੰਬੰਧੀ 10 ਮਈ ਨੂੰ ਦੁਪਹਿਰ 2 ਵਜੇ ਦਾਣਾ ਮੰਡੀ, ਗਿੱਲ ਰੋਡ, ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੀਟਿੰਗ ਚ ਸਮੁੱਚੇ ਸਾਥੀਆਂ ਨੂੰ ਵੱਡੀ ਗਿਣਤੀ ਰੈਲੀ ਚ ਸ਼ਾਮਲ ਹੋਣ ਬੇਨਤੀ ਕੀਤੀ  ਗਈ। ਆਪ ਸਭ ਦਾ ਦਾਸ ਗੁਰਦੀਪ ਸਿੰਘ ਲੀਲ ਅਤੇ ਸੰਦੀਪ ਸਿੰਘ ਖੋਸਾ ਵੱਲੋਂ ਸਭ ਦਾ ਬਹੁਤ ਧੰਨਵਾਦ ਜੀ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly  
Previous articleIsrael should face international boycott in the same way that South Africa once did
Next articleਮਾਨ ਸਰਕਾਰ ਦਾ ਮਿਸ਼ਨ ਵਿਕਾਸ”: ਸੰਤੋਸ਼ ਕਟਾਰੀਆ ਨੇ ਪਿੰਡ ਚਾਹਲ ਜੱਟਾਂ ਦੇ ਵਿਕਾਸ ਕਾਰਜਾਂ ਤੋਂ ਚੁੱਕਿਆ ਪਰਦਾ