ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)-ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਨਾਲ ਸੰਬੰਧਿਤ ਪਾਰਟੀ ਹਲਕਾ ਇੰਚਾਰਜ ਐਡ: ਸ੍ਰ: ਪ੍ਰੇਮ ਸਿੰਘ ਹਰਨਾਪੁਰਾ ਦੀ ਪਹਿਲਕਦਮੀ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਤੇ ਪਾਰਟੀ ਦੇ ਸੀਨੀਅਰ ਆਗੂ ਸ੍ਰ: ਰਣਜੀਤ ਸਿੰਘ ਢਿੱਲੋਂ, ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਦੀ ਦੇਖ-ਰੇਖ ਹੇਠ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹੋਈ ਇਕੱਤਰਤਾ ਮੌਕੇ ਸੱਜਰੀਆਂ-ਸੱਜਰੀਆਂ ਲੰਘੀਆਂ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਸਫਲ ਰਹੇ ਲਾਢੋਵਾਲ ਤੋਂ ਮਨਜੀਤ ਸਿੰਘ ਲਵਲੀ, ਨੂਰਪੁਰ ਤੋਂ ਸੁੱਚਾ ਸਿੰਘ ਰਸੂਲਪੁਰ, ਮਾਲਕਪੁਰ ਤੋਂ ਕੁਲਵਿੰਦਰ ਕੌਰ ਝੰਮਟ, ਹੰਬੜਾਂ ਤੋਂ ਕਾਰਜ ਸਿੰਘ ਬਾਠ, ਬਹਾਦਰਕੇ ਤੋਂ ਪਰਮਿੰਦਰ ਸਿੰਘ ਪਿੰਦੀ, ਥਰੀਕੇ ਕਲੋਨੀ ਤੋਂ ਕੁਲਵੰਤ ਕੌਰ, ਭੁੱਟਾ ਤੋਂ ਮੇਜਰ ਸਿੰਘ ਆਦਿ ਨੂੰ ਧਾਰਮਿਕ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੁੱਜੇ ਸਰਕਲ ਪ੍ਰਧਾਨ ਤੇ ਹਲਕੇ ਦੇ ਵਰਕਰਾਂ ਨਾਲ ਪੰਜਾਬ ਅਤੇ ਪੰਥਕ ਮੁੱਦਿਆਂ ਦੇ ਮੱਦੇਨਜ਼ਰ ਹਾਲਾਤਾਂ ਦੀ ਸਮੀਖਿਆ ਕਰਦਿਆਂ ਭਵਿੱਖ ਦੀ ਰਣਨੀਤੀ ਅਤੇ ਵਿਉਂਤਬੰਦੀ ਸੰਬੰਧੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੀਆਂ ਸਰਕਲ ਪ੍ਰਧਾਨ ਅਤੇ ਵਰਕਰਾਂ ‘ਚ ਜੋਸ਼ ਭਰਿਆ। ਸ਼੍ਰੋਮਣੀ ਕਮੇਟੀ ਮੈਂਬਰ ਜੱਥੇ: ਚਰਨ ਸਿੰਘ ਆਲਮਗੀਰ ਨੇ ਸੰਬੋਧਨ ਹੁੰਦਿਆਂ ਵਿਰੋਧੀ ਧਿਰਾਂ ਨੂੰ ਲੋਕ ਅਖਾਣਾਂ ਦੇ ਹਵਾਲਿਆਂ ਨਾਲ ਰੱਜ ਕੇ ਕੋਸਿਆ ਅਤੇ ਪਾਰਟੀ ਵਰਕਰਾਂ ਨੂੰ ਸੁਚੇਤਤਾ ਨਾਲ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਪ੍ਰੇਰਦਿਆਂ ਜੋਸ਼ ਤੇ ਉਤਸ਼ਾਹ ਭਰਦਿਆਂ ਉਦਾਹਰਣ ਦਿੰਦਿਆਂ ਕਿਹਾ “ਜੇਕਰ ਸ਼੍ਰੋਮਣੀ ਅਕਾਲੀ ਦਲ ਸ੍ਰ: ਮਹਿੰਦਰ ਸਿੰਘ ਕਵੀਸ਼ਰ ਦੇ ਮੁੰਡੇ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਮੈਂਬਰ ਬਣਾ ਸਕਦੀ ਹੈ ਤਾਂ ਤੁਹਾਡੀਆਂ ਸੇਵਾਵਾਂ ਨੂੰ ਵੀ ਇੱਕ ਦਿਨ ਜ਼ਰੂਰ ਫੱਲ ਲੱਗੇਗਾ। ਇਕੱਤਰਤਾ ਦੌਰਾਨ ਹਲਕਾ ਇੰਚਾਰਜ ਐਡ: ਪ੍ਰੇਮ ਸਿੰਘ ਹਰਨਾਮਪੁਰਾ ਨੇ ਪਾਰਟੀ ਦੀ ਮਜ਼ਬੂਤੀ ਲਈ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਕਾਰਜਸ਼ੀਲਤਾ ਦੇ ਨਾਲ-ਨਾਲ ਲੋਕਾਂ ਤੱਕ ਪਾਰਟੀ ਦੀ ਵਿਚਾਰਧਾਰਾ ਨੂੰ ਪਹੁੰਚਾਉਣ ਅਤੇ ਵਿਰੋਧੀਆਂ ਵੱਲੋਂ ਸਿਰਜੇ ਜਾਂਦੇ ਪੱਖਾਂ ਦਾ ਸਮਝਦਾਰੀ ਨਾਲ ਹਮਲਾਵਰੀ ਜਵਾਬ ਦੇਣ ਦੇ ਨਾਲ-ਨਾਲ ਦਿੱਲੀ ਵਾਲਿਆਂ ਦੀ ਪੰਜਾਬ ਤੇ ਮਾੜੀ ਅੱਖ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਉਸਾਰੂ ਸੋਚ ਨਾਲ ਕੀਤੇ ਲੋਕ ਪੱਖੀ ਕਾਰਜ਼ਾਂ ਨਾਲ ਕਰਾਰੇ ਜਵਾਬ ਦੇਣ ਦਾ ਜੋਸ਼ ਭਰਿਆ। ਜੁੜੇ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਸ੍ਰ: ਬਿਕਰਮਜੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਸਿਮਕ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਸ੍ਰ: ਚੰਦ ਸਿੰਘ ਡੱਲਾ ਨੇ ਆਪਣੇ ਨਿੱਜ ਤਜ਼ਰਬੇ ਅਤੇ ਪਾਰਟੀ ਲਈ ਨਿਭਾਈਆਂ ਸੇਵਾਵਾਂ ਅਤੇ ਬੁਲੰਦੀਆਂ ਤੱਕ ਲਿਜਾਣ ਵਰਗੇ ਪੱਖਾਂ ਨੂੰ ਸਾਂਝਾ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ। ਇਕੱਤਰਤਾ ਦੌਰਾਨ ਗੁਰਦੀਪ ਸਿੰਘ “ਰਾਜੂ ਆਲਮਗੀਰ”, ਨਗਿੰਦਰ ਸਿੰਘ ਗਰੇਵਾਲ, ਬਿੱਟੂ ਆਲਮਗੀਰ, ਗੁਰਜੀਤ ਸਿੰਘ ਲਹਿਰਾ, ਸੁਖਦਰਸ਼ਨ ਸਿੰਘ, ਨਿਰਮਲ ਸਿੰਘ ਨਿੰਮਾ, ਹਰਬੰਸ ਸਿੰਘ ਜੱਸੋਵਾਲ, ਵਿੱਕੀ ਜੱਸੋਵਾਲ, ਕਰਮਦੀਪ ਕੌਰ ਕਾਦੀਆਂ, ਹਰਪ੍ਰੀਤ ਸਿੰਘ ਸਿਮਕ, ਪਰਮਜੀਤ ਸਿੰਘ ਨੱਤ, ਕਰਮਜੀਤ ਸਿੰਘ ਮਲਕਪੁਰ, ਸੁੱਖਾ ਪੋਹੀੜ, ਹਰਸ਼ਵੀਰ ਸਿੰਘ ਆਦਿ ਪੁੱਜੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



