ਮੰਡੀਆਂ ਵਿੱਚ ਖ਼ਰੀਦ ਅਤੇ ਲਿਫਟਿੰਗ ਦਾ ਪੂਰਾ ਪ੍ਰਬੰਧ ਕਰੇ ਸਰਕਾਰ-ਸੰਦੀਪ ਚੌਧਰੀ (ਹਨੀ ਟੌਂਸਾ)
ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ )– ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵ- ਨਿਯੁਕਤ ਹਲਕਾ ਇੰਚਾਰਜ ਸੰਦੀਪ ਚੋਧਰੀ (ਹਨੀ ਟੌਂਸਾ) ਵਲੋਂ ਅੱਜ ਸਾਥੀਆਂ ਸਮੇਤ ਦਾਣਾ ਮੰਡੀ ਬਲਾਚੌਰ ਦਾ ਦੌਰਾ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਨੀ ਟੌਂਸਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਾਰੇ ਹਲਕਾ ਇੰਚਾਰਜਾਂ ਨੂੰ ਨਿਰਦੇਸ਼ ਸਨ ਕੇ ਹਲਕਿਆਂ ਦੀਆਂ ਦਾਣਾ ਮੰਡੀਆਂ ਦੇ ਨਿਰੰਤਰ ਦੌਰੇ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆ ਜਾਣ ਅਤੇ ਜ਼ਰੂਰਤ ਪੈਣ ਤੇ ਮੌਕੇ ਤੇ ਹੱਲ ਕਰਵਾਏ ਜਾਣ | ਦਾਣਾ ਮੰਡੀ ਬਲਾਚੌਰ ਦੇ ਦੌਰੇ ਸਮੇ ਕਿਸਾਨਾਂ ਨੇ ਦੱਸਿਆ ਕਿ ਬਲਾਚੌਰ ਦਾਣਾ ਮੰਡੀ ਵਿੱਚ ਲਿਫਟਿੰਗ ਦੀ ਸਮੱਸਿਆ ਹੈ ਜਿਸ ਕਰਕੇ ਜਗਾ ਦੀ ਕਮੀ ਹੋ ਰਹੀ ਹੈ | ਹਨੀ ਟੌਂਸਾ ਵਲੋਂ ਮੌਕੇ ਤੇ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਗਈ ਕਿ ਜਲਦੀ ਲਿਫਟਿੰਗ ਕਰਵਾ ਕੇ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਣਕ ਦੀ ਲਿਫਟਿੰਗ ਤੇ ਉਠਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇ ਤਾਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਤੇ ਰਾਣਾ ਰਣਦੀਪ ਕੌਸ਼ਲ ਸਾਬਕਾ ਪ੍ਰਧਾਨ ਨਗਰ ਕੌਂਸਲ ਬਲਾਚੌਰ , ਨਿਰਮਲ ਸਿੰਘ ਔਜਲਾ ਪ੍ਰਧਾਨ ਕਿਸਾਨ ਯੂਨੀਅਨ, ਸੁਰਜੀਤ ਕੋਹਲੀ,ਦਲਜੀਤ ਸਿੰਘ ਮਾਣੇਵਾਲ, ਰਾਣਾ ਮੋਹਰਾ, ਸ਼ੰਮੀ ਚੌਧਰੀ ਬਾਗੋਵਾਲ, ਸ਼ੰਮੀ ਚੌਧਰੀ ਉਧਨੋਵਾਲ, ਸੁਖਵਿੰਦਰ ਸਿੰਘ ,ਪ੍ਰਦੀਪ ਸਿੰਘ ਮੌਜੂਦ ਰਹੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



