ਸ਼ਾਇਰ

ਬਿੰਦਰ ਇਟਲੀ

(ਸਮਾਜ ਵੀਕਲੀ)

ਸਾਇਰਾਂ ਦਾ ਕਿ ਮੁੱਲ
ਵਿੱਕੇ ਕਾਗਜ਼ਾ ਦੇ ਤੁੱਲ

ਲੋਕੀ ਛੱਡ ਕੇ ਕਿਤਾਬਾਂ
ਰਹੇ ਫਿਲਮਾਂ ਤੇ ਡੁੱਲ

ਅੱਜ ਜਿਸਮ ਨੁਮਾਇਸ਼
ਦੀ ਹਨੇਰੀ ਰਹੀ ਝੁੱਲ

ਸੈਲ ਫੋਨ ਨੇ ਪਿਆਰੇ
ਭਾਵੇ ਪੈਣ ਮਹਿੰਗੇ ਮੁੱਲ

ਰੀਲ ਹਥਿਆਰਾਂ ਵਾਲੀ
ਦੇ ਵੀ ਚਰਚੇ ਨੇ ਫੁੱਲ

ਚੰਗੇ ਚੰਗੇ ਜੋ ਲਿਖਾਰੀ
ਰਹੇ ਮਿੱਟੀ ਵਿਚ ਰੁੱਲ

ਸੱਚੀ ਸੋਚ ਵਾਲਾ ਨਿੱਤ
ਦਿਵਾ ਹੋਈ ਜਾਦਾਂ ਗੁੱਲ

ਬੁਲੇ, ਵਾਰਸ਼ਾਂ ਨੂੰ ਲੋਕੀ
ਰਹੇ ਹੋਲੀ ਹੋਲੀ ਭੁੱਲ

ਕਲਾ ਪੈਸੇ ਦੀ ਗੁਲਾਮ
ਸੱਚ ਭੇਦ ਗਿਆ ਖੁੱਲ

ਜਦੋਂ ਸਾਹਿਤ ਕਲਾ ਨੂੰ
ਜਾਨ ਮਿਲੂ ਪੂਰੀ ਖੁੱਲ

ਫੇਰ ਸੱਚ ਨੂੰ ਸਲਾਮਾਂ
ਇਹ ਜਹਾਨ ਕਰੁ ਕੁੱਲ

ਬਿੰਦਰ

ਜਾਨ ਏ ਸਾਹਿਤ
00393278159218

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ
Next articleਸ਼ੁਕਰ