ਜੰਮੂ ਕਸ਼ਮੀਰ ਵਿੱਚ ਸ਼ੀਰਾਜ਼ਾ ਦੇ ਸੰਪਾਦਕ ਪੋਪਿੰਦਰ ਪਾਰਸ ਦਾ ਸਨਮਾਨ

ਬਰਨਾਲਾ, (ਸਮਾਜ ਵੀਕਲੀ) (ਚੰਡਿਹੋਕ) , ਕਸ਼ਮੀਰ ਸਿੱਖ ਸੰਗਤ ਰਜਿਸਟਰਡ, ਜੰਮੂ ਵਲੋਂ ਸਾਲਾਨਾ ਸਮਾਗਮ ਦਾ ਆਯੋਜਨ ਮਿਤੀ 26 ਮਾਰਚ 2025 ਨੂੰ ਕਲਚਰਲ ਅਕੈਡਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰ ਕਰਮਜੀਤ ਸਿੰਘ ਅਤੇ ਸਮੂਹ ਮੈਂਬਰਾਂ ਨੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਖੇਤਰ ਨੂੰ ਅਮੀਰ ਬਣਾਉਣ ਵਿਚ ਆਪਣੀ ਵਿਲੱਖਣ ਭੂਮਿਕਾ ਨਿਭਾ ਰਹੇ, ਸ਼੍ਰੀ ਪੋਪਿੰਦਰ ਸਿੰਘ ਪਾਰਸ ਚੀਫ ਐਡੀਟਰ ਸੀ਼ਰਾਜਾ਼ ਪੰਜਾਬੀ ਜੰਮੂ ਕਸ਼ਮੀਰ ਸਰਕਾਰ ਨੂੰ ਸਰਬੋਤਮ ਐਡੀਟਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ।ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਸਿੱਖ ਸੰਗਤ ਦੇ ਸਾਹਮਣੇ,ਉਚ ਕੋਟੀ ਦੇ ਵਿਦਵਾਨਾਂ ਨੇ ਵੀ ਪੋਪਿੰਦਰ ਸਿੰਘ ਪਾਰਸ ਦੇ ਕੰਮ ਨੂੰ ਨਮਸਕਾਰ ਕੀਤੀ। ਰਿਟਾਇਰਡ ਲੈਫਟੀਨੈਂਟ ਜਨਰਲ ਆਰ.ਐਸ ਰੀਨ ਅਤੇ ਸੰਸਥਾ ਦੇ ਅਹੁਦੇਦਾਰਾਂ ਨੇ ਭਰੀ ਸੰਗਤ ਵਿੱਚ ਸਨਮਾਨ ਚਿੰਨ੍ਹ ਦੇਦਿੰਆਂ ਮਾਣ ਮਹਿਸੂਸ ਕੀਤਾ।ਇਹ ਸੰਸਥਾ ਪਿਛਲੇ 27 ਸਾਲਾਂ ਤੋਂ ਲੋੜੀਂਦੇ ਸੇਵਾਵਾਂ ਦੇ ਨਾਲ ਨਾਲ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਇਸ ਮੌਕੇ ਪੰਜਾਬੀ ਸਾਹਿਤ ਜਗਤ ਦੇ ਅਹੁਦੇਦਾਰਾਂ ਨੇ ਪੋਪਿੰਦਰ ਸਿੰਘ ਪਾਰਸ ਨੂੰ ਉਚੇਚੇ ਤੌਰ ਤੇ ਵਧਾਈ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਭਗਵੰਤ ਮਾਨ ਨੇ ਰਾਹੁਲ ਗਾਂਧੀ ‘ਤੇ ਟਿੱਪਣੀ ਕਰਕੇ ਆਪਣਾ ਗੁਆਚਿਆ ਮਾਨਸਿਕ ਸੰਤੁਲਨ ਦਿਖਾਇਆ – ਕਾਂਗਰਸ
Next articleਅੰਬੇਡਕਰੀ ਸੈਨਾ ਅਤੇ ਵਕੀਲ ਭਾਈਚਾਰੇ ਵੱਲੋਂ ਪੰਨੂ ਨੂੰ ਗ੍ਰਿਫਤਾਰ ਕਰਨ ਦੀ ਮੰਗ