ਭਾਰਤੀ ਮੂਲ ਦੀ ਸ਼ੈਫਾਲੀ ਰਾਜ਼ਦਾਨ ਨੈਦਰਲੈਂਡਜ਼ ’ਚ ਸਫ਼ੀਰ ਨਾਮਜ਼ਦ

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੀ ਸਿਆਸੀ ਕਾਰਕੁਨ ਸ਼ੈਫਾਲੀ ਰਾਜ਼ਦਾਨ ਦੁੱਗਲ ਨੂੰ ਨੈਦਰਲੈਂਡਜ਼ ਵਿੱਚ ਆਪਣੀ ਸਫ਼ੀਰ ਨਾਮਜ਼ਦ ਕਰਨ ਦਾ ਇਰਾਦਾ ਜ਼ਾਹਿਰ ਕੀਤਾ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸ ਵੱਲੋਂ ਦਿੱਤੀ ਗਈ ਹੈ। ਪਰਵਾਸੀ ਭਾਰਤੀ ਸ਼ੈਫਾਲੀ ਰਾਜ਼ਦਾਨ (50) ਮੂਲ ਤੌਰ ’ਤੇ ਭਾਰਤ ਵਿੱਚ ਕਸ਼ਮੀਰ ਨਾਲ ਸਬੰਧਤ ਹੈ ਅਤੇ ਸਿਨਸਿਨਾਟੀ, ਸ਼ਿਕਾਗੋ, ਨਿਊਯਾਰਕ ਅਤੇ ਬੋਸਟਨ ਵਿੱਚ ਪਲੀ ਤੇ ਵੱਡੀ ਹੋਈ ਹੈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਈ ਹੋਰ ਪ੍ਰਸ਼ਾਸਨਿਕ ਅਤੇ ਕੂੁਟਨੀਤਕ ਅਹੁਦਿਆਂ ’ਤੇ ਨਿਯੁਕਤੀਆਂ ਦਾ ਐਲਾਨ ਕੀਤਾ ਅਤੇ ਨਾਲ ਹੀ ਦੁੱਗਲ ਸਬੰਧੀ ਜਾਣਕਾਰੀ ਦਿੱਤੀ। ਸ਼ੈਫਾਲੀ ਰਾਜ਼ਦਾਨ ਦੁੱਗਲ ਦਾ ਕਈ ਨਾਗਰਿਕ ਐਵਾਰਡਾਂ ਨਾਲ ਸਨਮਾਨ ਵੀ ਹੋ ਚੁੱਕਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟਾਂਡਾ ਵਿੱਚ 20 ਗਊਆਂ ਮਰੀਆਂ ਹੋਈਆਂ ਮਿਲੀਆਂ
Next articleਵਧਾਈ….