ਸ਼ਿਅਰ

ਗੁਰਵਿੰਦਰ ਸਿੰਘ ਸ਼ੇਰਗਿੱਲ

(ਸਮਾਜ ਵੀਕਲੀ)

ਤੱਤੀ ਰੇਤ ਤੇ ਵਗਦੀ ਲੋ ਤੱਤੀ,
ਜਾ਼ਲਮ ਤੱਤੇ ,ਤੇ, ਤਵੀ ਤਪਾਵਦੇ ਨੇ,
ਤੱਤੀ ਤਵੀ ਤੇ ਬੈਠ ਗਏ ਚੌਂਕੜਾ ਲਾ,
ਕੜਛੇ ਰੇਤ ਦੇ ਸੀਸ ਤੇ ਪਾਂਵਦੇ ਨੇ,
ਧਰਤੀ ਰੋਈ ,ਤੇ ਅੰਬਰ ਕੁਰਲਾ ਉੱਠਿਆ,
ਚੰਨ ਤਾਰੇ ਦੁਹਾਈ ਪਾਂਵਦੇ ਨੇ,
ਚਾਹੇ ਲੱਖ ਤਪਾਇਆ ਜਾ਼ਲਮਾਂ ਨੇ,
ਸਾਗਰ ਸ਼ਾਂਤੀ ਦੇ ਠੰਡ ਵਰਤਾਂਵਦੇ ਨੇ,

ਗੀਤ
ਤੱਤੀ ਤੱਤੀ ਲੋਅ ਵਗਦੀ,
ਬਹਿ ਗਏ ਤਵੀ ਤੇ ਸਿੰਘਾਸਨ ਲਗਾ ਕੇ,
ਤੇਰਾ ਕੀਆ ਮੀਠਾ ਲਗਦਾ,
ਮੁੱਖੋ ਬੋਲਦੇ ਗੁਰੂ ਜੀ ਮੁਸਕਰਾ ਕੇ,
ਤੱਤੀ ਲੋਅ ਵਗਦੀ

ਜਾਲਮ ਤਪਾਉਂਦੇ ਤਵੀ ਨੂੰ,
ਪਰ ਸਤਿਗੁਰਾਂ , ਠੰਡ ਵਰਤਾਈ
ਕਹਿਰ ਦੀ ਹਨੇਰੀ ਚੱਲ ਪਈ,
ਸਾਰਾ ਜੱਗ ਪਿਆ ਦਿੰਦਾ ਦੁਹਾਈ
ਹੌਉਕੇ ਲੇ ਕੇ ਪੌਣ ਵਗਦੀ,
ਪਾਪੀ ਬਹਿ ਗਏ ਸਾਰੇ,
ਰੱਬ ਨੂੰ ਭੁੱਲਾ ਕੇ
ਤੱਤੀ ਤੱਤੀ ਲੋਅ..……….

ਕਹਿੰਦੇ ਸਾਂਈ ਮੀਆਂ ਮੀਰ ਜੀ,
ਇਹਨਾਂ ਪਾਪੀਆਂ ਨੂੰ ਸਬਕ ਸਿਖਾ ਦਿਆਂ
ਹੁਕਮ ਜੇ ਕਰੋ ਦਾਤਾ ਜੀ,
ਲਾਹੌਰ ਦਿੱਲੀ ਵਾਲੀ ਇੱਟ ਖੜਕਾ ਦਿਆਂ
ਮੁੱਖੋ ਸਤਿਗੁਰੂ ਬੋਲਦੇ,
ਭਾਣਾ ਮੰਨ ਲਉ ਸਾਂਈ ਜੀ ਗੁਣ ਗਾ ਕੇ
ਤੱਤੀ ਤੱਤੀ ਲੋਅ…………

ਧੰਨ ਮੇਰੇ ਸਤਿਗੁਰੂ ਜੀ,
ਦੇਖੀ ਧੰਨ ਤੇਰੀ ਕੁਰਬਾਨੀ
ਜਗ ਸਾਰਾ ਖੋਜ ਦੇਖਿਆ ,
ਪਰ ,,ਡਿੱਠਾ ਨਾ ਕੋਈ ਵੀ ਤੇਰਾ ਸਾਨੀ
ਤਵੀ ਤੇ ਤਪਾਇਆ ਜਾ਼ਲਮਾਂ,
ਰੱਖੀ ਫ਼ਿਰ ਤੁਸਾਂ ਠੰਡ ਵਰਤਾ ਕੇ
ਤੱਤੀ ਤੱਤੀ ਲੋਅ……….

ਆਪ ਪਰਮੇਸ਼ਰ ਗੁਰੂ ,
ਦੇਖੋ ਕੈਸਾ ਪਿਆ ਚੋਜ਼ ਦਿਖਾਉਂਦੇ
ਧਰਮ ਤੇ ਕਾਇਮ ਰਹਿਣ ਦਾ,
ਸ਼ੇਰਗਿੱਲ, ਨਵਾਂ ਪਾਠ ਪੜ੍ਹਾਉਂਦੇ
ਜੁਲਮ ਹਾਜਰ ਹੋ ਜਾਵੇ,ਪਰ ਸੱਚ ਨਹੀਂ ਰੱਖਣਾ ਛੁਪਾ ਕੇ
ਤੱਤੀ ਤੱਤੀ ਲੋਅ ਚੱਲਦੀ….…..

ਗੁਰਵਿੰਦਰ ਸਿੰਘ ਸ਼ੇਰਗਿੱਲ

ਲੁਧਿਆਣਾ ਮੋਬਾਈਲ 9872878501

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFree bus travel scheme launched, women in Karnataka celebrate
Next articleFake experience certificate case: Accused SFI leader Vidya moves for anticipatory bail