ਓਹ ਵੀ ਔਰਤ ਸੀ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਓਹ ਵੀ ਔਰਤ ਸੀ ਜੋ ਤੜਕੇ ਹੀ ਉਠ ਜਾਂਦੀ ਸੀ

ਓਹ ਵੀ ਔਰਤ ਸੀ ਜੋ ਤੜਕੇ ਕੰਮ ਲੱਗ ਜਾਂਦੀ ਸੀ

ਭੁੱਖੇ ਪਸ਼ੂਆਂ ਨੂੰ ਪੱਠੇ ਤੜਕੇ ਉੱਠ ਪਾਉਂਦੀ ਸੀ

ਤੜਕੇ ਉੱਠ ਦੁੱਧ ਰਿੜਕੇ ਮਧਾਣੀ ਪਾਉਂਦੀ ਸੀ

ਫੇਰ ਟੱਬਰ ਨੂੰ ਜਗਾ ਚਾਹਾਂ ਸਭ ਨੂੰ ਪਿਲਾਉਂਦੀ ਸੀ

ਬੱਚਿਆਂ ਨੂੰ ਸਕੂਲ ਭੇਜ ਖਾਣਾ ਸਭ ਨੂੰ ਖਵਾਉਂਦੀ ਸੀ

ਚੁੱਲ੍ਹੇ ਚੌਂਕੇ ਦੇ ਕੰਮ ਕਰਦੀ ਖਾਣਾ ਪਕਾਉਂਦੀ ਸੀ

ਕੱਪੜੇ ਲੀੜੇ ਧੋ ਕੇ ਸਭ ਦੇ ਧੁੱਪ ਸੁਕਾਉਂਦੀ ਸੀ

ਫੇਰ ਖੇਤਾਂ ਵਿੱਚ ਖਾਣਾ ਸਭ ਲਈ ਪਹੁੰਚਾਉਂਦੀ ਸੀ

ਮੁੜ ਖੇਤਾਂ ਤੋਂ ਦੁਪਹਿਰ ਦਾ ਖਾਣਾ ਫੇਰ ਪਕਾਉਂਦੀ ਸੀ

ਪਸ਼ੂਆਂ ਨੂੰ ਪਾਣੀ ਪੱਠੇ ਓਹੀ ਫੇਰ ਪਾਉਂਦੀ ਸੀ

ਸਭ ਰਿਸ਼ਤੇਦਾਰੀਆਂ ‘ ਚ ਜਾਂਦੀ ਆਉਂਦੀ ਸੀ

ਔਖੇ ਸੌਖੇ ਸਭ ਸਾਕ ਰਿਸ਼ਤੇ ਨਿਭਾਉਂਦੀ ਸੀ

ਘਰ ਆਏ ਮਹਿਮਾਨਾਂ ਨੂੰ ਖੂਬ ਰਜਾਉਂਦੀ ਸੀ

ਸ਼ਾਮ ਪਈ ਪਸ਼ੂਆਂ ਵੱਲ ਜਾ ਪਾਣੀ ਪੱਠੇ ਪਾਉਂਦੀ ਸੀ

ਦੁੱਧ ਸਾਂਭ ਜਾਗ ਲਗਾਉਣਾ ਇੱਕ ਥਾਂ ਟਿਕਾਉਂਦੀ ਸੀ

ਘਰ ਦੇ ਮੈਂਬਰਾਂ ਦਾ ਖਾਣਾ ਫੇਰ ਬਣਾਉਂਦੀ ਸੀ

ਸਭ ਮੰਜਿਆਂ ਤੇ ਬੈਠੇ ਓਹੀ ਖਾਣਾ ਵਰਤਾਉਂਦੀ ਸੀ

ਸਭ ਨੂੰ ਖੁਆ ਆਪ ਦੋ ਰੋਟੀਆਂ ਢਿੱਡ ਪਾਉਂਦੀ ਸੀ

ਸਭ ਦੇ ਸੋਂ ਜਾਣ ਮਗਰੋਂ ਆਪਣਾ ਮੰਜਾ ਡਾਹੁਦੀ ਸੀ

ਤਾਂ ਜਾ ਕੇ ਓਹ ਥੋੜਾ ਆਰਾਮ ਨਾਲ ਸੌਂਦੀ ਸੀ    ਔਰਤ  ਦਰਿਆ ਦਿਲ ਸਭ ਦੁੱਖ ਸੁਖ ਹੰਢਾਉਂਦੀ ਸੀ

ਅੱਜ ਵੀ ਹੈ ਔਰਤ ਬਹੁਤੇ ਕੰਮ ਕਰਦੀ

ਪਰ ਔਰਤ ਸਮੇਂ ਪੁਰਾਣੇ ਕੰਮ ਨਾ ਜਤਾਉਂਦੀ ਸੀ

ਧਰਮਿੰਦਰ ਤਾਂ ਬਣਦਾ ਸਤਿਕਾਰ ਓਹ ਪਾਉਂਦੀ ਸੀ।

ਧਰਮਿੰਦਰ ਸਿੰਘ ਮੁੱਲਾਂਪੁਰੀ 98720004611

Previous articleਨਿਊਯਾਰਕ ਵਿੱਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦਾ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ
Next articleਆਰ.ਸੀ.ਐਫ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ