ਉਹ ਹਿਜਾਬ ਕਰ ਰਿਹੈ !

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਮੁਸਕਰਾ ਕੇ,
ਮੈਂ
ਇਸ ਨੂੰ ਉਸਟੰਡ ਆਖਦੀ ਹਾਂ।

ਉਹਦੇ ਨੈਣਾਂ ਦੀ ਸਖਨ,
ਕਾਇਲ ਕਰਦੀ ਏ
ਮੇਰੇ ਹਰਫਾਂ ਦੇ ਪਰਿੰਦਿਆਂ ਨੂੰ ,
ਇਸ ਸਿਲਸਿਲੇ ਨੂੰ
ਵਕਤ ਏ ਖਿਤਾਬ ਆਖਦੀ ਹਾਂ।

ਗਾਫਲ ਹਾਂ ਮੈਂ
ਉਹਦੀ ਸੋਚ ,
ਆਪਣੇ ਖਿਆਲਾਂ ਤੋਂ,
ਇਸਨੂੰ ਸਰਕਾਮ ਸੰਗ ਹੱਥ ਲੱਗੀ
ਕਿਤਾਬ ਆਖਦੀ ਹਾਂ।

ਸ਼ਾਇਤ ਦਾ ਸਿਹਰ ਹੈ
ਉਹਦੀਆਂ ਨਿਗਾਹਾਂ ਵਿਚ
ਸਭਰੋਜ਼ ਉਸਨੂੰ ਅਹਿਬਾਬ ਆਖਦੀ ਹਾਂ

ਕਿ ਮੇਰਾ ਦਿਲ ਅਕਰਾ ਨਹੀ
ਉਹਦੀਆਂ ਅਦਾਵਾਂ ਅੱਗੇ
ਤਾਂਹੀ ਤੱਕ ਕੇ ਉਹਨੂੰ
ਆਦਾਬ ਆਖਦੀ ਹਾਂ।

ਸਿਮਰਨਜੀਤ ਕੌਰ ਸਿਮਰ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article12 ਵਾ ਖੇਡ ਮੇਲਾ ਪਿੰਡ ਮਾਣੇਵਾਲ ਤਹਿਸੀਲ ਬਲਾਚੌਰ ਵਿਖੇ 9 ਤੇ 10 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ – ਪ੍ਰਧਾਨ ਜੁਝਾਰ ਸਿੰਘ ਮਾਣੇਵਾਲ ।
Next articleਸਾਹਿਤ ਦੀਆਂ ਜੋਕਾਂ