(ਸਮਾਜ ਵੀਕਲੀ)
ਕੁੜੀ ਨਹੀਂ ਓਹ ਸੀ– ਮਹੁੱਬਤ ਰੂਹ ਦੀ
ਰੁੱਤ ਇਸ਼ਕ ਦੀ.. ਕਰਤੀ ਉਸਦੇ ਨਾਮ ..!!
ਜ਼ਿੰਦਗੀ ਉਸ ਦੀ ਹੋ ਕੇ ਰਹਿ ਗਈ
ਗੀਤ ਵੀ ਹੋ ਗਏ…ਉਸ ਦੇ ਕਲਾਮ…!!
ਕੁੜੀ ਨਹੀਂ ਓਹ ਸੀ –ਮਹੁੱਬਤ..ਰੂਹ ਦੀ….
ਸਿਖਰ ਦੁਪਿਹਰੇ– ਉਹ ਛਾਂ ਵਰਗੀ ਸੀ
ਉਸਦੀ ਨਾਂਹ ਵੀ– ਚੰਦਰੀ ਹਾਂ ਵਰਗੀ ਸੀ
ਉਹਦਾ ਹੱਸਣਾ- ਧੜਕਣ ਸੀ ਦਿਲ ਦੀ
ਸਾਹਾਂ ਵਰਗੀ..ਉਹ ਜਾਨ…ਵਰਗੀ ਸੀ
ਮੇਰੀ ਨਜ਼ਰ ਉਸਦੀ, ਹੋ ਗਈ ਗੁਲਾਮ
ਕੁੜੀ ਨਹੀਂ ਉਹ ਸੀ ਮਹੁੱਬਤ ..ਰੂਹ ਦੀ……..
ਵੰਝਲੀ ਦੀ ਸੁਰ-, ਸੁਰਾਂ ‘ਚ ਰਬਾਬ ਜਿਹੀ
ਪਹਿਲੇ ਖਤ ਇਸ਼ਕ ਦੇ- ਸੀ ਜਵਾਬ ਜਿਹੀ
ਬਹੁਤ ਰੋਕਿਆ.. ਮਾਰ ਉਡਾਰੀ ਤੁਰ ਗਈ
ਵੀਰ-ਵਹੁਟੀ ਜਿਹੀ,ਸੁਰਖ਼ ਗੁਲਾਬ ਜਿਹੀ
ਸਮੱਰਪਣ ਸਭ ਉਸਦੇ , ਹੈ ਦਿਲ ਤੋਂ ਸਲਾਮ ..
ਕੁੜੀ ਨਹੀਂ ਉਹ ਸੀ ਮਹੁੱਬਤ ..ਰੂਹ ਦੀ…
ਸ਼ਬਨਮ ਵਰਗੀ ਸੀਰਤ, ਬਰਸੀ ਕਿਧਰੋਂ
ਸ਼ਹਿਜ਼ਾਦੀ ਉਹ ਲਈ , ਵਰ੍ਹ ਸੀ ਕਿਧਰੋਂ
ਸੀ ਤੋਰ ਓਸਦੀ ਮਸਤ ਨਦੀਆਂ ਵਰਗੀ
ਪੌਣ ਪਹਾੜੀ, ਵੰਝਲੀ ਦੀ ਓਹ ਸੁਰ ਸੀ ਕਿਧਰੋਂ
ਦਰਦ ਇਹ ਨਜਰਾਨੇ , ਉਸਦੇ ਬਖਸ਼ੇ ਇਨਾਮ
ਕੁੜੀ ਨਹੀਂ ਉਹ ਸੀ ਮਹੁੱਬਤ ….ਰੂਹ ਦੀ..
ਜਿਉਂ ਚਾਂਦੀ ਰੰਗੀ ਲਹਿਰ ਛਲ਼ਕਦੀ
ਜਿਉਂ ਜੋਬਨ ਰੁੱਤੇ ਝਾਂਜਰ ਛਣਕਦੀ
ਗੁਲਾਬ ਦੀ ਮਹਿਕ ਸੀ “ਬਾਲੀ” ਓਹ
ਜਿਉਂ ਪਹੁ-ਫੁਟਦੇ ਲ਼ਸਕੋਰ ਝਲਕਦੀ
ਕਸਮ ਵਫ਼ਾ ਦੀ, ਵਾਅਦੇ ਸਹੁੰਅਾਂ
ਭੁੱਲੇ ਕਿਵੇਂ” ਰੇਤਗੜ੍ਹ” ਉਸਦੇ ਪੈਗ਼ਾਮ
ਕੁੜੀ ਨਹੀਂ ਉਹ ਸੀ ਮਹੁੱਬਤ….ਰੂਹ ਦੀ……
ਬਲਜਿੰਦਰ ਬਾਲੀ ਰੇਤਗੜ੍ਹ
94651-29168
70876-29168