(ਸਮਾਜ ਵੀਕਲੀ)
ਚਿਰਾਂ ‘ਤੋਂ ਖੜਿਆ ਹੋਵੇ ਪਾਣੀ
ਉਹ ਤਲਾਬ ਨੂੰ ਪੁੱਛੀਂ
ਕਿਸਾਨੀ ਚੜਿਆ ਲਾਹੇ ਕਰਜਾ
ਉਹ ਹਿਸਾਬ ਨੂੰ ਪੁੱਛੀ
ਖਿੜਿਆ ਕੰਡਿਆਂ ‘ਚ ਫੁੱਲ
ਉਹ ਗ਼ੁਲਾਬ ਨੂੰ ਪੁੱਛੀਂ
ਕੰਧਾਂ, ਛੱਤਾਂ ਛੱਡੇ ਖਲੇਪੜ
ਉਹ ਸਲ੍ਹਾਬ ਨੂੰ ਪੁੱਛੀਂ
ਕਦੇ ਟੁੱਟਿਆ ਸੀ ਜਿਹੜਾ
ਉਸ ਖੁਆਬ ਨੂੰ ਪੁੱਛੀਂ
ਜਿਹਨੇ ਤੋੜਿਆ ਸੀ ਦਿਲ
ਉਹ ਜ਼ਨਾਬ ਨੂੰ ਪੁੱਛੀਂ
ਪੁੱਤ ਨਸ਼ਿਆਂ ਦੇ ਵਿੱਚ ਰੁੜ ਗਿਆ
ਉਹ ਦੁੱਖ ਬਾਪ ਨੂੰ ਪੁੱਛੀਂ
ਪਾਣੀ ਵਗਿਆ ਸੀ ਅੰਮ੍ਰਿਤ ਵਰਗਾ
ਉਹ ਪੰਜ-ਆਬ ਨੂੰ ਪੁੱਛੀਂ
ਮਾਪਿਆਂ ਬਾਝੋਂ ਰੁਲ਼ ਗਿਆ ਬਚਪਨ
ਉਹ ਅਨਾਥ ਨੂੰ ਪੁੱਛੀਂ
ਨਿਰਲੇਪ ਕੌਰ ਸੇਖੋਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly