ਸਾਂਝ

ਮੀਨਾ ਮਹਿਰੋਕ

(ਸਮਾਜ ਵੀਕਲੀ)

ਓਹਦੇ ਨਾਲ ਖਿਆਲ ਦੀ ਸਾਂਝ ਏ,
ਨਿੱਘੇ ਜਿਹੇ ਸਵਾਲ ਦੀ ਸਾਂਝ ਏ ।

ਸੂਹੇ ਸੂਹੇ ਦਿਨ ਚੜ੍ਹਦੇ ਨੇ,
ਇਸ਼ਕੋਂ ਮਿਲੇ ਕਮਾਲ ਦੀ ਸਾਂਝ ਏ ।

ਅੱਖੋਂ ਗੱਲ੍ਹ ਤੱਕ ਸਫ਼ਰ ਸੀ ਕਰਦਾ,
ਹੰਝੂ ਭਰੇ ਰੁਮਾਲ ਦੀ ਸਾਂਝ ਏ ।

ਕੋਸੇ ਕੋਸੇ ਸਾਹਾਂ ਵਰਗਾ,
ਚੜ੍ਹਦੇ ਏਸ ਸਿਆਲ ਦੀ ਸਾਂਝ ਏ ।

ਕਿੰਝ ਭੁਲਾਵਾਂ ਉਸਨੂੰ ਜਿਸ ਸੰਗ ,
ਸੋਚਾਂ ਦੇ ਜੰਜਾਲ ਦੀ ਸਾਂਝ ਏ ।

ਮੀਨਾ ਨਾਲ ਨਿਭਾ ਦੇ ਏਦਾਂ,
ਲੋਕੀਂ ਕਹਿਣ ਕਮਾਲ ਦੀ ਸਾਂਝ ਏ ।

ਮੀਨਾ ਮਹਿਰੋਕ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ-ਚਿੰਤਨ
Next articleDMRC reiterates its advisory of ‘reel ban’ in metro