ਸ਼ਰੀਫ਼ ਬੰਦੇ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਸ਼ਰੀਫ਼ ਬੰਦੇ ਦਾ ਫਾਇਦਾ ਉਠਾਉਂਦੇ ਨੇ ਲੋਕ।
ਆਪਣਾ ਮਤਲਬ ਕੱਢ ਪਾਸਾ ਵੱਟਦੇ ਨੇ ਲੋਕ।

ਸ਼ਰੀਫ਼ ਬੰਦੇ ਨੂੰ ਟਿੱਚ ਜਾਣਦੇ ਨੇ ਇਹ ਲੋਕ।
ਸ਼ਰੀਫ਼ ਬੰਦੇ ਨੂੰ ਨਿੰਬੂ ਵਾਂਗ ਨਿਚੋੜਦੇ ਲੋਕ।

ਸ਼ਰੀਫ਼ ਬੰਦੇ ਨੂੰ ਤੰਗ ਕਰ ਖ਼ੁਸ਼ ਹੁੰਦੇ ਨੇ ਲੋਕ।
ਸ਼ਰੀਫ਼ ਬੰਦੇ ਨੂੰ ਨੀਵਾਂ ਵਿਖਾਉਂਦੇ ਇਹ ਲੋਕ।

ਸ਼ਰੀਫ਼ ਬੰਦੇ ਨੂੰ ਜੋਕ ਬਣ ਚਿੰਬੜੇ ਇਹ ਲੋਕ।
ਸ਼ਰੀਫ਼ ਬੰਦੇ ਦਾ ਕਚੂੰਬਰ ਕੱਢਦੇ ਇਹ ਲੋਕ।

ਸ਼ਰੀਫ਼ ਬੰਦੇ ਦੀ ਖਿੱਲੀ ਉਡਾਉਂਦੇ ਇਹ ਲੋਕ।
ਸ਼ਰੀਫ਼ ਬੰਦੇ ਨੂੰ ਛੱਜ ਵਾਂਗ ਛੱਟਦੇ ਇਹ ਲੋਕ।

ਇਨਸਾਨੀਅਤ ਜ਼ਿੰਦਾ ਰੱਖਦੇ ਨੇ ਸ਼ਰੀਫ਼ ਲੋਕ।
ਬੁਰੇ ਦਾ ਵੀ ਭਲਾ ਚਾਹੁੰਣ ਇਹ ਸ਼ਰੀਫ਼ ਲੋਕ।

ਆਪ ਦੁਖ ਸਹਿ ਖ਼ੁਸ਼ੀਆਂ ਵੰਡਣ ਸ਼ਰੀਫ਼ ਲੋਕ।
ਸ਼ਰੀਫ਼ ਗੁਣ ਨਾ ਗਵਾਵੇ ਭਾਵੇਂ ਭੰਡਦੇ ਨੇ ਲੋਕ।

ਇਕਬਾਲ ਰੱਬੀ ਰਜ਼ਾ ‘ ਚ ਮਸਤ ਸ਼ਰੀਫ਼ ਲੋਕ।
ਆਪਣਾ ਗੁਣ ਨਾ ਛੱਡਿਓ ਭਾਵੇਂ ਨਿੰਦਣ ਲੋਕ।

ਇਕਬਾਲ ਸਿੰਘ ਪੁੜੈਣ
8872897500

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰੈਸ ਕਲੱਬ ਵੱਲੋਂ ‘ਪੜ੍ਹਤਾ ਪੰਜਾਬ’ ਤਹਿਤ ਕਸੌਲੀ ਸਰਕਾਰੀ ਸਕੂਲ ਨੂੰ ਸਟੇਸ਼ਨਰੀ ਵੰਡੀ
Next articleਮੂਵੀ ਵਿਆਹ ਦੀ