ਪਿੰਡ ਭੌਰ ਦੇ ਲੋਕਾਂ ਨੇ ਸਾਂਝੀਵਾਲਤਾ ਦਾ ਪੈਗਾਮ ਦਿੰਦਿਆਂ ਸਰਵ ਸੰਮਤੀ ਨਾਲ ਪੰਚਾਇਤ ਚੁਣੀ

 ਨਵੇਂ ਚੁਣੇ ਗਏ ਸਰਪੰਚ ਅਤੇ ਪੰਚਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜ ਕਰਨ ਦਾ ਭਰੋਸਾ ਦਿਵਾਇਆ 
ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਭੌਰ ਦੇ ਸੂਝਵਾਨ  ਲੋਕਾਂ ਨੇ ਪੰਚਾਇਤੀ ਚੋਣਾਂ ਦੌਰਾਨ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਪਿੰਡ ਵਿਚ ਅਮਨ ਸ਼ਾਂਤੀ ਅਤੇ ਸਾਂਝੀਵਾਲਤਾ ਦਾ ਪੈਗਾਮ ਦਿੰਦਿਆਂ ਸਰਵ ਸੰਮਤੀ ਨਾਲ ਪੰਚਾਇਤ ਚੁਣਨ  ਨੂੰ ਤਰਜੀਹ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਭੌਰ ਦੇ ਪੰਚਾਇਤ ਘਰ ਵਿਖੇ ਪਿੰਡ ਦੇ ਲੋਕਾਂ ਦਾ ਇੱਕ ਭਰਵਾਂ ਇਕੱਠ ਹੋਇਆ ਜਿਸ ਵਿੱਚ ਇਕੱਤਰ ਲੋਕਾਂ ਨੇ ਪੰਚਾਇਤੀ ਚੋਣ ਦੇ ਵਿਸ਼ੇ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ । ਉਕਤ ਇਕੱਠ ਦੀ ਪ੍ਰਧਾਨਗੀ ਕੈਪਟਨ ਮਨਜੀਤ ਸਿੰਘ, ਸੂਬੇਦਾਰ ਮਲਕੀਤ ਸਿੰਘ ਭੌਰ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਨਾਹਲ , ਸਾਬਕਾ ਪੰਚ ਅਵਤਾਰ ਸਿੰਘ ਝੀਤਾ , ਨੰਬਰਦਾਰ ਮੇਜਰ ਸਿੰਘ , ਮਾਸਟਰ ਭਜਨ ਸਿੰਘ ਭੌਰ, ਇੰਦਰਜੀਤ ਸਿੰਘ ਦੁਬਈ ਵਾਲੇ , ਫੌਜੀ ਰੇਸ਼ਮ ਸਿੰਘ ਅਟਵਾਲ, ਨਾਨਕ ਸਿੰਘ ਨਾਹਲ, ਪਹਿਲਵਾਨ ਸ਼ਿੰਗਾਰਾ ਸਿੰਘ  ਅਤੇ ਮੁਖਤਾਰ ਸਿੰਘ ਤਾਰੀ ਨੇ  ਸਾਂਝੇ ਤੌਰ ਉੱਤੇ ਕੀਤੀ। ਪਿੰਡ ਦਾ ਸਰਪੰਚ ਅਤੇ ਪੰਚ ਚੁਣਨ ਲਈ ਹਾਜ਼ਰ ਵੱਖ ਵੱਖ  ਲੋਕਾਂ ਵੱਲੋਂ ਸੁਝਾਅ ਦਿੱਤੇ ਗਏ ।
          ਉਕਤ ਵੱਖ-ਵੱਖ ਬੁਲਾਰਿਆਂ ਜਿਨਾਂ ਵਿੱਚ ਸਾਬਕਾ ਸਰਪੰਚ ਜਸਵੀਰ ਸਿੰਘ ਭੌਰ, ਜਥੇਦਾਰ ਜੋਗਿੰਦਰ ਸਿੰਘ ਭੁੱਟੋ, ਦਾਰਾ ਸਿੰਘ ਨਾਹਲ, ਸੰਤੋਖ ਸਿੰਘ ਨਾਹਲ , ਸੁਖਵਿੰਦਰ ਸਿੰਘ ਨਾਹਲ, ਨਿਰਮਲ ਸਿੰਘ ਨਾਹਲ, ਮੰਗਲ ਸਿੰਘ ਬਿਜਲੀ ਬੋਰਡ, ਜਗੀਰ ਸਿੰਘ ਬਿੱਟੂ, ਠੇਕੇਦਾਰ ਬਲਵੀਰ ਸਿੰਘ, ਅਵਤਾਰ ਸਿੰਘ ਧਾਪ , ਸਾਧੂ ਸਿੰਘ,  ਸੁਰਜੀਤ ਸਿੰਘ ਜੀਤਾ ਹਰਵਿੰਦਰ ਸਿੰਘ ਮਿਸਤਰੀ ਡਾਕੀਆ ਬਿੰਦਰ ਸਿੰਘ, ਢਾਡੀ ਹਰਮੇਲ ਸਿੰਘ, ਸਾਬਕਾ ਪੰਚ ਦਲਬੀਰ ਸਿੰਘ, ਡਰਾਈਵਰ ਪਰਵਿੰਦਰ ਸਿੰਘ ਦੇਸਲ, ਸਾਬਕਾ ਪੰਚ ਮੋਹਨ ਸਿੰਘ, ਸਾਬਕਾ ਪੰਚ ਸ਼ਿੰਦਾ ਕੀ ਨਾਂ ਬਲਕਾਰ ਸਿੰਘ ਅਟਵਾਲ, ਹਰਜਾਪ ਸਿੰਘ ਜਾਪਾ, ਸੁਰਜੀਤ ਸਿੰਘ ਬਰਨਾਲਾ, ਬਲਵਿੰਦਰ ਸਿੰਘ ਬਿੰਦਾ, ਮਾਸਟਰ ਪ੍ਰਗਟ ਸਿੰਘ ਭੌਰ, ਸੁੱਚਾ ਸਿੰਘ ਬਾਗੜੀ, ਸ਼ਿੰਦਾ ਵੜੈਚ , ਹਰਜਿੰਦਰ ਸਿੰਘ ਜਿੰਦਾ, ਗੁਰਮੀਤ ਸਿੰਘ ਘਾਰੂ , ਸੁਰਿੰਦਰ ਸਿੰਘ ਸ਼ਿੰਦਾ ਆਦਿ ਨੇ ਸਰਵਸੰਮਤੀ ਨਾਲ ਸਰਪੰਚ ਅਤੇ ਪੰਚ ਚੁਣਨ ਨੂੰ ਤਰਜੀਹ ਦਿੰਦਿਆਂ ਹੋਇਆਂ ਅਵਤਾਰ ਸਿੰਘ ਭੌਰ ਨੂੰ ਸਰਪੰਚ, ਬੀਬੀ ਕੁਲਵੰਤ ਕੌਰ , ਫਕੀਰ ਮੁਹੰਮਦ, ਸੁਖਵਿੰਦਰ ਸਿੰਘ, ਬੀਬੀ ਅੰਜੂ ਬਾਲਾ, ਬੀਬੀ ਮਨਜੀਤ ਕੌਰ ਆਦਿ ਨੂੰ ਪੰਚ ਵਜੋਂ ਚੁਣ ਲਿਆ ਅਤੇ ਵੱਡੀ ਗਿਣਤੀ ਵਿੱਚ ਹਾਜ਼ਰ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਚੁਣੇ ਗਏ ਸਰਪੰਚ ਅਤੇ ਪੰਚਾਂ ਨੂੰ ਸਹਿਮਤੀ ਦਿੰਦਿਆਂ ਹੋਇਆ ਸਰਬੱਤ ਦੇ ਭਲੇ ਲਈ ਜੈਕਾਰੇ ਲਗਾਏ ਗਏ ।
           ਪਿੰਡ ਭੌਰ ਤੇ ਨਵੇਂ ਸਰਬ ਸੰਮਤੀ ਨਾਲ ਚੁਣੇ ਗਏ ਸਰਪੰਚ ਅਤੇ ਪੰਚਾਂ ਵੱਲੋਂ ਪਿੰਡ ਦੇ ਸਮੂਹ ਲੋਕਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹ ਪਿੰਡ ਦੇ ਹਰ ਤਰ੍ਹਾਂ ਦੇ ਵਿਕਾਸ ਕਾਰਜ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਨਗੇ ਅਤੇ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੱਠੜਾ ਕਾਲਜ ਵੱਲੋਂ ‘ਸਵੱਛਤਾ ਹੀ ਸੇਵਾ ਕੈਂਪ’ ਅਧੀਨ ਕੱਢੀ ਰੈਲੀ
Next articleਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਹਿਰੀਲਾ ਹੁੰਦਾ ਵਾਤਾਵਰਨ