HOME ਸ਼ੇਅਰ : ਭੁੱਲ ਕੇ ਨਾ ਭੁਲਾਇਆ

ਸ਼ੇਅਰ : ਭੁੱਲ ਕੇ ਨਾ ਭੁਲਾਇਆ

1
ਮਾਸਟਰ ਸੰਜੀਵ ਧਰਮਾਣੀ

 (ਸਮਾਜ ਵੀਕਲੀ) 

1. ਕੁਛ ਥਾਵਾਂ ਤੇ ਕੁਛ ਬੰਦੇ ਬਦਨਾਮ ਹੋ ਸਕਦੇ ਨੇ

ਪਰ ਸਾਰੀਆਂ ਥਾਵਾਂ ਤੇ ਸਾਰੇ ਬੰਦੇ ਨੀਂ ,
ਕੁਛ ਕੰਮ ਗਲਤ ਹੋ ਸਕਦੇ ਨੇ
ਪਰ ਦੁਨੀਆ ਦੇ ਸਾਰੇ ਧੰਦੇ ਨੀਂ…..
2. ਦੂਰੀ ਵੀ ਸੀ
ਮਜ਼ਬੂਰੀ ਵੀ ਸੀ
ਤੈਥੋਂ ਵਿਛੜਨਾ
 ਜ਼ਰੂਰੀ ਵੀ ਸੀ….
3. ਜੇ ਜ਼ਿੰਦਗੀ ਵਿੱਚ ਸਭ ਕੁਝ ਮਿਲ ਹੀ ਜਾਂਦਾ
 ਫਿਰ ਜਿਉਣ ਦੀ ਬਹੁਤੀ ਇੱਛਾ ਨਾ ਰਹਿੰਦੀ
” ਚੱਜ ਨਾਲ਼ ਮੈਨੂੰ ਜੀਅ ਨਹੀਂ ਰਿਹਾ “
ਜਿੰਦਗੀ ਵੀ ਮੈਨੂੰ ਇਹ ਵਾਰ – ਵਾਰ ਕਹਿੰਦੀ
4. ਕਿਸੇ ਦਾ ਜਦੋਂ ਖਿਆਲ ਆਵੇ
ਤਾਂ ਜਲਦੀ ਹੀ ਭੁੱਲ ਜਾਈਦਾ ,
ਕਿਸੇ ਨੂੰ ਬਹੁਤਾ ਚੇਤੇ ਕਰਕੇ
ਕਦੇ – ਕਦੇ ਅਸੀਂ ਵੀ ਰੁਲ ਜਾਈਦਾ…
5. ਜੰਗਲਾਂ ਤੇ ਪਹਾੜਾਂ ਵਿੱਚ ਜਾ ਕੇ
 ਪੇੜ – ਪੌਦੇ ਲਗਾ ਕੇ
ਪੌਦਿਆਂ ਨੂੰ ਬਚਾ ਕੇ
ਬੜਾ ਹੀ ਸਕੂਨ ਆਉਂਦਾ
ਮਿੱਤਰੋ ! ਵਾਤਾਵਰਨ ਖੁਸ਼ਹਾਲ ਬਣਾ ਕੇ …..
6. ਦੁਨੀਆ ਦਾ ਦਸਤੂਰ :-
ਜਿਹੜਾ ਬੰਦਾ ਨਿਸ਼ਕਾਮ ਕੰਮ ਕਰਦਾ
ਲੋਕੀਂ ਉਹਦੀਆਂ ਤਾਂ ਜੜ੍ਹਾਂ ਵੱਢਦੇ
ਜਿਹੜਾ ਸਭ ਦੇ ਜੁੱਤੀ ਫ਼ੇਰਦਾ
ਉਹਦੀਆਂ ਵਾਰ – ਵਾਰ ਲੇਲੜੀਆਂ ਕੱਢਦੇ….
7. ਵਾਰ – ਵਾਰ ਆਪਣੇ ਮਨ ਨੂੰ ਮਨਾਉਣਾ
ਵਾਰ – ਵਾਰ ਆਪਣੇ ਆਪ ਨੂੰ ਸਮਝਾਉਣਾ
ਸ਼ਾਇਦ ਦੁਨੀਆ ਦਾ ਦਸਤੂਰ ਈ ਐ
ਕਿਸੇ ਹੱਸਦੇ ਨੂੰ ਵਾਰ – ਵਾਰ ਰੁਆਉਣਾ….
8. ਜੇ ਹੋਵਣ ਚੰਗੇ
ਕਿਸਮਤ , ਕਰਮ ਤੇ ਸੋਚ ,
ਫਿਰ ਜ਼ਿੰਦਗੀ ‘ਚ
ਕਦੇ ਨਾ ਆਵੇ ਮੋਚ….
9. ਭੁੱਲ ਕੇ ਨਾ ਭੁਲਾਇਆ ਗਿਆ
ਛੱਡ ਕੇ ਨਾ ਗੁਆਇਆ ਗਿਆ ,
ਐਸਾ ਸੀ ਪਿਆਰ ਤੇਰਾ
ਸਾਥੋਂ ਨਾ ਜੋ ਪਾਇਆ ਗਿਆ ..
10. ਇੱਕ ਹੀ ਗੱਲ ਸੀ
ਜੋ ਮਨ ਵਿੱਚ ਰਹਿ ਗਈ ;
ਖਾਲੀ ਸੀ ਮਨ ਮੇਰਾ
ਉਹ ਚੁਪਕੇ ਜਿਹੇ
ਬਹਿ ਗਈ..
11.
ਸੋਚਦਾ ਹੁੰਦਾ ਸੀ
ਜਿਸਨੇ ਉਸਨੂੰ ਬਣਾਇਆ
ਕਿੰਨਾ ਸੋਹਣਾ ਰੂਪ ਦਿੱਤਾ
ਉਸ ਵਿੱਚ ਸਾਰੀ ਕਾਇਨਾਤ ਨੂੰ ਵਸਾਇਆ ..
12. ਛੋਟੀਆਂ – ਛੋਟੀਆਂ ਖੁਸ਼ੀਆਂ
ਵੱਡੇ – ਵੱਡੇ ਦੁੱਖ ,
ਵੱਡੀਆਂ – ਵੱਡੀਆਂ ਇਮਾਰਤਾਂ
ਛੋਟੇ – ਛੋਟੇ ਰੁੱਖ ,
ਇੱਕੋ – ਇੱਕ ਕਾਰਨ
ਇਨਸਾਨ ਦੀ ਵੱਧ ਰਹੀ ਭੁੱਖ ….
ਮਾਸਟਰ ਸੰਜੀਵ ਧਰਮਾਣੀ
9478561356 
Previous articleਐਡੀਲੇਡ ਸੰਗਤ ਵੱਲੋਂ ਐਡੀਲੇਡ ਵਿਖੇ ਆਤਮਘਾਤ ਦੇ ਵਿਸ਼ੇ ‘ਤੇ ਆਸਟ੍ਰੇਲੀਆ ਭਰ ਵਿੱਚ ਪਹਿਲੀ ਵਾਰ ਪੰਜਾਬੀ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ
Next articleCrimes against Dalits in Uttar Pradesh are Higher than the National Rate