ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ਸੰਗਤ ਵੱਲੋਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਆਤਮਘਾਤ ਦੇ ਵਿਸ਼ੇ ‘ਤੇ ਆਸਟ੍ਰੇਲੀਆ ਭਰ ਵਿੱਚ ਪਹਿਲੀ ਵਾਰ ਪੰਜਾਬੀ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮਾਨਸਿਕ ਸਿਹਤ ਦੇ ਵਰਕਰ ਗੁਰਮੀਤ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ‘ਚ ਪੰਜਾਂ ਵਿਚੋਂ ਇੱਕ ਵਿਅਕਤੀ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੈ ਅਤੇ 43% ਵਿਅਕਤੀ ਜ਼ਿੰਦਗੀ ‘ਚ ਕਦੇ ਨਾ ਕਦੇ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੁੰਦੇ ਹਨ।ਰਿਸ਼ੀ ਗੁਲਾਟੀ ਵੱਲੋਂ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਸੈਮੀਨਾਰਾਂ ਦੀ ਲੜੀ ‘ਜ਼ਿੰਦਗੀ ਅਜੇ ਬਾਕੀ ਹੈ’ ਤਹਿਤ ਆਤਮਘਾਤ ਦੇ ਵਿਸ਼ੇ ‘ਤੇ ਗੱਲਬਾਤ ਕੀਤੀ ਗਈ। ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਆਤਮਘਾਤ ਨੂੰ ‘ਆਧੁਨਿਕ ਸਮਾਜ ਦੇ ਮੱਥੇ ਦਾ ਕਲੰਕ’ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਰਿਸ਼ੀ ਗੁਲਾਟੀ ਦੀ ਕਿਤਾਬ ‘ਜ਼ਿੰਦਗੀ ਅਜੇ ਬਾਕੀ ਹੈ’ ਦਾ ਵਿਸ਼ਾ ਘਰੇਲੂ ਕਲੇਸ਼ ਅਤੇ ਆਤਮਘਾਤ ਦੀਆ ਸਮਸਿਆਵਾਂ ਨੂੰ ਦਰਸਾਂਦੀ ਹੈ। ਉਹ ਹੁਣ ਤੱਕ ਸੈਂਕੜੇ ਹੋਰ ਕੇਸਾਂ ਤੋਂ ਇਲਾਵਾ ਮੌਤ ਸ਼ਬਦ ਨਾਲ ਸੰਬੰਧਿਤ ਤੀਹ ਕੇਸ ਹੱਲ ਕਰ ਚੁੱਕੇ ਹਨ, ਜਿਹਨਾਂ ਵਿਚ ਆਤਮਘਾਤ ਦੀ ਸੋਚ ਵਾਲੇ ਵਿਅਕਤੀਆਂ ਤੋਂ ਇਲਾਵਾ ਉਹ ਵੀ ਸ਼ਾਮਲ ਹਨ, ਜੋ ਆਤਮਘਾਤ ਦੀ ਕੋਸ਼ਿਸ਼ ਕਰ ਚੁੱਕੇ ਹਨ। ਆਪਣੇ ਦੁਆਰਾ ਹੱਲ ਕੀਤੇ ਕੇਸਾਂ ਦੀਆਂ ਕਹਾਣੀਆਂ ਸੁਣਾਉਂਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਉਹ ਕਿਸੇ ਵੀ ਵਿਅਕਤੀ ਦਾ ਮਨ ਕੁਝ ਮਿੰਟਾਂ ‘ਚ ਸ਼ਾਂਤ ਕਰਨ ਦੀ ਕਾਬਲੀਅਤ ਰੱਖਦੇ ਹਨ। ਉਨ੍ਹਾਂ ਨੇ ਪ੍ਰੋਗਰਾਮ ‘ਚ ਹਾਜ਼ਰ ਦਰਸ਼ਕਾਂ ਨੂੰ ਵੀ ਕਿਸੇ ਦਾ ਮਨ ਸ਼ਾਂਤ ਕਰਨ ਇਹ ਤਕਨੀਕਾਂ ਸਿਖਾਈਆਂ।ਰਿਸ਼ੀ ਨੇ ਆਤਮਘਾਤ ਦੇ ਕਾਰਣਾਂ ਦਾ ਤਫ਼ਸੀਲ ‘ਚ ਵਰਨਣ ਕਰਦਿਆਂ ਇਹ ਵੀ ਦੱਸਿਆ ਕਿ ਆਤਮਘਾਤ ਦੀ ਸੋਚ ਵਾਲੇ ਵਿਅਕਤੀ ਨਾਲ ਗੱਲਬਾਤ ਕਰਨ ਲਈ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਵਿਸ਼ਵਪੱਧਰ ‘ਤੇ ਹੋ ਰਹੀਆਂ ਆਤਮਘਾਤ ਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਦੱਸਿਆ ਕਿ ਹਰ 43.8 ਸਕਿੰਟਾਂ ਵਿਚ ਇੱਕ ਵਿਅਕਤੀ।
ਐਡੀਲੇਡ ਸੰਗਤ ਵੱਲੋਂ ਐਡੀਲੇਡ ਵਿਖੇ ਆਤਮਘਾਤ ਦੇ ਵਿਸ਼ੇ ‘ਤੇ ਆਸਟ੍ਰੇਲੀਆ ਭਰ ਵਿੱਚ ਪਹਿਲੀ ਵਾਰ ਪੰਜਾਬੀ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਇਆ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


