*ਸ਼ਰਾਧ ਮੇਲਾ 11 ਅਕਤੂਬਰ ਦਿਨ ਬੁੱਧਵਾਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਮਨਾਉਣਗੀਆਂ*
ਫਿਲੌਰ, ਅੱਪਰਾ 7 ਅਕਤੂਬਰ (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਪ੍ਰਬੰਧਕ ਕਮੇਟੀ ਭਾਈ ਮੇਹਰ ਚੰਦ ਮੰਦਿਰ, ਭਾਈ ਮੇਹਰ ਚੰਦ ਵੈੱਲਫੇਅਰ ਕਮੇਟੀ, ਅੱਪਰਾ ਡਿਵੈਲਪਮੈਂਟ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਈ ਮੇਹਰ ਚੰਦ ਜੀ ਦੀ ਸ਼ਰਾਧ ਮੇਲਾ ਮਿਤੀ 8 ਅਕਤੂਬਰ ਦਿਨ ਐਤਵਾਰ ਤੋਂ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਰਿਹਾ ਹੈ | ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਸ੍ਰੀ ਰੋਪਨ ਘਈ, ਸ੍ਰੀ ਅਸ਼ੋਕ ਮਰਵਾਹਾ, ਸ੍ਰੀ ਅਨਿਲ ਘਈ, ਡਾ. ਵਿਕਾਸ ਸ਼ਰਮਾ, ਸ੍ਰੀ ਰਿੰਕੂ ਖੋਸਲਾ, ਸ੍ਰੀ ਨਵਲ ਬਿੱਠਲ ਤੇ ਸ੍ਰੀ ਵਿਨੈ ਖੋਸਲਾ ਨੇ ਦੱਸਿਆ ਕਿ 8 ਅਕਤੂਬਰ ਨੂੰ ਦਿਨ ਐਤਵਾਰ ਨੂੰ ਸਵੇਰੇ ਪ੍ਰਭਾਵ ਫੇਰੀ ਸਵੇਰੇ 4 ਵਜੇ ਭਾਈ ਮੇਹਰ ਚੰਦ ਜੀ ਦੇ ਮੰਦਰ ਤੋਂ ਸ਼ੁਸ਼ੋਭਿਤ ਹੋਵੇਗੀ | 10 ਅਕਤੂਬਰ ਦਿਨ ਮੰਗਲਵਾਰ ਨੂੰ ਸਵੇਰੇ 7-30 ਵਜੇ ਹਵਨ ਯੱਗ ਨਿਊ ਬੀ ਐੱਮ ਸੀ ਹਾਲ ਵਿਖੇ ਹੋਵੇਗਾ, ਸ੍ਰੀ ਰਮਾਇਣ ਦੇ ਪਾਠ 10-30 ਵਜੇ ਹੋਣਗੇ, ਲੰਗਰ ਦੁਪਿਹਰ 12 ਵਜੇ ਵਿਤਰਿਤ ਹੋਵੇਗਾ, ਕੀਰਤਨ 3 ਵਜੇ ਹੋਵੇਗਾ, ਉਪਰੰਤ ਰਾਤ 8 ਵਜੇ ਆਸ਼ੂ ਵੇਦ ਟਾਂਡੇ ਵਾਲੇ ਭਾਈ ਮੇਹਰ ਚੰਦ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ | ਮਿਤੀ 11 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 6 ਵਜੇਚਾਹ ਪਕੌੜਿਆਂ ਦਾ ਲੰਗਰ ਹੋਵੇਗਾ | ਸ੍ਰੀ ਰਮਾਇਣ ਦੇ ਪਾਠ ਦੇ ਭੋਗ 11 ਵਜੇ ਪੈਣਗੇ, ਲੰਗਰ 12 ਵਜੇ ਹੋਵੇਗਾ ਤੇ ਸ਼ਾਮ 3-30 ਵਜੇ ਝੰਡੇ ਦੀ ਰਸਮ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਨਿਭਾਈ ਜਾਵੇਗੀ | ਇਸ ਮੌਕੇ ਵੱਡੀ ਗਿਣਤੀ ਵਿੱਚ ਮਹਾਂਪੁਰਸ਼ ਹਾਜ਼ਰ ਹੋਣਗੇ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਲੱਖਾਂ ਦੀ ਤਾਦਾਦ ‘ਚ ਸ਼ਾਮਲ ਹੋ ਕੇ ਭਾਈ ਮੇਹਰ ਚੰਦ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly