HOME ਫਰਾਰ ਚੱਲ ਰਹੇ ਸ਼ੰਕਰਾ ਨੰਦ ਵਿਰੁੱਧ ਕਾਰਵਾਈ ਹੋਈ ਤੇਜ਼

ਫਰਾਰ ਚੱਲ ਰਹੇ ਸ਼ੰਕਰਾ ਨੰਦ ਵਿਰੁੱਧ ਕਾਰਵਾਈ ਹੋਈ ਤੇਜ਼

1

ਪੰਜਾਬ ਦੇ ਡੀ ਜੀ ਪੀ ਅਮਨ ਕਾਨੂੰਨ ਅਰਪਿਤ ਸ਼ੁਕਲਾ ਨੇ ਦਿੱਤਾ ਭਰੋਸਾ- ਇਲਾਕਾ ਨਿਵਾਸੀ ਕਮੇਟੀ ਮੈਂਬਰ

ਲੁਧਿਆਣਾ   (ਸਮਾਜ ਵੀਕਲੀ)  ਮਾਛੀਵਾੜਾ ਸਾਹਿਬ ( ਬਲਬੀਰ ਸਿੰਘ ਬੱਬੀ)  ਪੰਜਾਬ ਦੇ ਵਿੱਚ ਪਖੰਡੀ ਸਾਧਾਂ ਦੀ ਲੰਮੀ ਲਾਈਨ ਦੇ ਵਿੱਚ ਇਸ ਵੇਲੇ ਸਭ ਤੋਂ ਚਰਚਿਤ ਸਾਧ ਸ਼ੰਕਰਾਨੰਦ ਸੁਰਖੀਆਂ ਵਿੱਚ ਹੈ। ਇਹ ਸਾਧ ਕਿਸੇ ਚੰਗੇ ਕੰਮ ਕਰਨ ਲਈ ਸੁਰਖੀਆਂ ਵਿੱਚ ਨਹੀਂ ਹੈ ਇਸ ਨੇ ਬਹੁਤ ਹੀ ਭੈੜੀ ਕਰਤੂਤ ਕੀਤੀ ਆਪਣੀ ਹੀ ਸ਼ਰਧਾਲੂ ਦੇ ਨਾਲ ਬਹੁਤ ਗਲਤ ਹਰਕਤਾਂ ਤੇ ਗਲਤ ਕੰਮ ਕਰਦਾ ਹੋਇਆ ਸਾਹਮਣੇ ਆਇਆ ਸਭ ਹੱਦਾਂ ਪਾਰ ਕਰ ਗਿਆ ਜਿਸ ਦੀ ਇੱਕ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਨਾਲ ਨਾਲ ਅਜਿਹੇ ਅਨਸਰਾਂ ਵਿਰੁੱਧ ਆਵਾਜ਼ ਚੁੱਕਣ ਵਾਲੇ ਪੰਜਾਬ ਤੇ ਦੇਸ਼ ਵਿਦੇਸ਼ ਦੇ ਲੋਕਾਂ ਨੇ ਕਰਤੂਤ ਦੀ ਨਿੰਦਾ ਕੀਤੀ ਇਸ ਇਲਾਕੇ ਦੁਖੀ ਹੋਏ ਲੋਕਾਂ ਨੇ ਇੱਕ ਐਕਸ਼ਨ ਕਮੇਟੀ ਬਣਾਈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਹੋਈ ਇਸ ਸੰਬੰਧੀ ਥਾਣਾ ਦਾਖਾਂ ਦੇ ਵਿੱਚ ਐਫਆਈਆਰ ਦਰਜ ਕਰਵਾਈ ਤੇ ਇਸ ਮਾਮਲੇ ਵਿੱਚ ਸ਼ਾਮਲ ਫਰਾਰ ਤੇ ਲਾਪਤਾ ਹੋਏ ਸ਼ੰਕਰਾ ਨੰਦ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਏਨਾ ਕੁਝ ਹੋਣ ਦੇ ਬਾਵਜੂਦ ਵੀ ਇਸ ਸ਼ੰਕਰਾਂ ਨੰਦ ਦੇ ਵੇਲੇ ਚਪਟੇ ਸ਼ੰਕਰਾਂ ਨੰਦ ਵਿਰੁੱਧ ਕਾਰਵਾਈ ਕਰਨ ਵਾਲੇ ਵਿਅਕਤੀਆਂ ਨੂੰ ਕਾਨੂੰਨੀ ਨੋਟਿਸ ਤੇ ਹੋਰ ਧਮਕੀਆਂ ਦੇ ਨਾਲ ਦਬਾਅ ਰਹੇ ਹਨ। ਇਲਾਕੇ ਦੇ ਕਮੇਟੀ ਮੈਂਬਰਾਂ ਨੇ ਅੱਜ ਪੰਜਾਬ ਦੇ ਡੀਜੀਪੀ ਅਮਨ ਕਾਨੂੰਨ ਸ੍ਰੀ ਅਰਪਿਤ ਸ਼ੁਕਲਾ ਦੇ ਨਾਲ ਇਕ ਵਿਸ਼ੇਸ਼ ਮੁਲਾਕਾਤ ਇਸ ਕੇਸ ਬਾਰੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਜਸਵਿੰਦਰ ਸਿੰਘ ਸਰਾਂ ਤਲਵੰਡੀ ਨੇ ਦੱਸਿਆ ਕਿ ਪੁਲਿਸ ਅਫਸਰ ਸਾਹਿਬਾਨ ਨੇ ਸਾਡੇ ਪੱਖ ਨੂੰ ਬਹੁਤ ਦਿਲਚਸਪੀ ਨਾਲ ਸੁਣਿਆ ਤੇ ਸਾਡੇ ਕੋਲ ਜੋ ਸਬੂਤ ਸਨ ਅਸੀਂ ਸਭ ਪੁਲਿਸ ਨੂੰ ਦਿਖਾਏ। ਡੀਜੀਪੀ ਸ਼ੁੱਕਲਾ ਜੀ ਨੇ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਦੀ ਟੀਮ ਪਹਿਲਾਂ ਵੀ ਕਾਰਵਾਈ ਕਰ ਰਹੀ ਹੈ ਤੇ ਹੁਣ ਅਸੀਂ ਹੋਰ ਕਾਰਵਾਈ ਤੇਜ਼ ਕਰਾਂਗੇ।  ਇਸ ਮੌਕੇ ਸ੍ਰੀ ਮਹੰਤ ਦਇਆ ਸਾਗਰ, ਗਿਆਨੀ ਜਸਵਿੰਦਰ ਸਿੰਘ ਸਰਾਂ ਤਲਵੰਡੀ ਖੁਰਦ, ਹਰਬੰਸ ਸਿੰਘ ਤਲਵੰਡੀ, ਗੁਰਸੇਵਕ ਸਿੰਘ ਸਵੱਦੀ ਕਲਾਂ ਤੇ ਹੋਰ ਵਿਅਕਤੀ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਪੁਲਿਸ ਦੇ ਐਸ.ਐਸ.ਪੀ. ਦਲਜੀਤ ਸਿੰਘ ਰਾਣਾ ਨੇ ਅਟਲਾਂਟਾ ‘ਚ ਹੋਈਆਂ ਅੰਤਰਰਾਸ਼ਟਰੀ ਪੁਲਿਸ ਖੇਡਾਂ ਵਿੱਚ ਜਿੱਤਿਆ ਜੈਵਲਿਨ ਥ੍ਰੋ ‘ਚ ਸੋਨ ਤਮਗਾ
Next articleਗਰਭਕਾਲ ਮਹੀਨਿਆਂ ਵਿਚ ਨਹੀਂ ਹਫ਼ਤਿਆਂ ਵਿਚ ਨਾਪਦੇ ਨੇ ਡਾਕਟਰ