ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਯੂ ਕੇ ਸੇਵਾ ਟਰੱਸਟ ਵੱਲੋਂ ਸ਼ਮਿੰਦਰ ਸਿੰਘ ਗਰਚਾ ਅਤੇ ਜੀਤ ਸਿੰਘ ਦੁਸਾਂਝ ਦੀ ਅਗਵਾਈ ਹੇਠ ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਵਿਖੇ ਵਿਦਿਆਰਥੀਆਂ ਨੂੰ ਡਾਬਰ ਕੰਪਨੀ ਦੇ ਸਹਿਯੋਗ ਨਾਲ ਅਨਾਰ ਦੇ ਜੂਸ ਦੀਆਂ ਬੋਤਲਾਂ ਵੰਡੀਆਂ ਗਈਆਂ। ਸ਼ਮਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਯੂ ਕੇ ਸੇਵਾ ਟਰੱਸਟ ਵੱਲੋਂ ਸਮਾਜ ਭਲਾਈ ਸਬੰਧੀ ਵੱਖ ਵੱਖ ਪ੍ਰੋਜੈਕਟਾਂ ਦੀ ਸ਼ੂਰੁਆਤ ਕੀਤੀ ਗਈ ਹੈ ਜਿਸ ਵਿੱਚ ਪੌਸ਼ਟਿਕ ਖੁਰਾਕ ਵੀ ਅਹਿਮ ਹੈ।ਸਕੂਲ ਇੰਚਾਰਜ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਵੱਲੋਂ ਇਸ ਨੇਕ ਕਾਰਜ ਲਈ ਸੰਸਥਾ ਦਾ ਧੰਨਵਾਦ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਪੋਸ਼ਕ ਤੱਤਾਂ ਭਰਪੂਰ ਭੋਜਨ ਖਾਣ ਅਤੇ ਜੰਕ ਫੂਡ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।ਇਸ ਮੌਕੇ ਨੀਰਜ ਕੁਮਾਰੀ ਸਟੇਟ ਅਵਾਰਡੀ , ਮਨਜਿੰਦਰ ਕੌਰ,ਰਿਤੂ ਅਤੇ ਨਿਕਿਤਾ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly