ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬ ਮੂਲ ਦੇ ਪ੍ਰਵਾਸੀ ਕਵੀ ਸ਼ਮੀ ਜਲੰਧਰੀ ਦੀ ਨਵੀਂ ਕਾਵਿ ਪੁਸਤਕ ‘ਉਹ ਪਹਿਲੀ ਮੁਹੱਬਤ ਆਸਟਰੇਲੀਆ ਦੇ ਸਹਿਰ ਐਡੀਲੇਡ ਸਪਾਈਸ ਐਂਡ ਸਪੂਨ ਰੈਸਟੋਰੇਂਟ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਰੀਲੀਜ ਕੀਤੀ ਗਈ।ਇਸ ਮੌਕੇ ਉਥੋਂ ਦੀਆਂ ਕਈ ਸਾਹਿਤਕ ਤੇ ਸਮਾਜਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਬਸ਼ਾਰਤ ਸਮੀ ਨੇ ਬਾਖੂਬੀ ਸਟੇਜ ਸੰਚਾਲਨ ਹਾਸਰਸ ਕਵਿਤਾਵਾ ਤੇ ਸ਼ਾਇਰੀ ਰਾਹੀ ਖੂਬ ਰੰਗ ਬੰਨ੍ਹਿਆ ।ਸਨਰਾਜ ਸਿੰਘ ਨੇ ਕਿਤਾਬ ਦੀਆਂ ਨਜ਼ਮਾਂ ਨੂੰ ਗਾਇਆ ,ਰਮਨਪ੍ਰੀਤ ਕੋਰ ਅਤੇ ਡਾ ਅਫਜ਼ਲ ਤੇ ਕਿਤਾਬ ਦੀ ਵਿਆਖਿਆ ਕੀਤੀ , ਲੱਕੀ ਸਿੰਘ ਅਤੇ ਰੌਬੀ ਬੈਨੀਪਾਲ ਨੇ ਸਹਿਯੋਗ ਦਿੱਤਾ।ਇਸ ਸਮਾਗਮ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਮੈਰੀਅਨ ਕੌਂਸਲ ਦੇ ਕੌਂਸਲਰ ਅਮਰ ਸਿੰਘ,ਵਿਜੇ ਬਹਾਦੁਰ ਸਿੰਘ ,ਰਵਿੰਦਰ ਸਿੰਘ ਸਰਾਭਾ,ਦਲਜੀਤ ਬਖਸ਼ੀ, ਕਵਿਤਰੀ ਬਲਜੀਤ ਮਲਹਾਂਸ , ਮੋਹਨ ਸਿੰਘ ਮਲਹਾਂਸ , ਬਹਾਲ ਸਿੰਘ , ਦੀਪਕ ਭਾਰਦਵਾਜ, ਸਚਿਨ ਸਮੀ , ਚੜਦੇ ਅਤੇ ਲਹਿੰਦੇ ਪੰਜਾਬ ਤੋਂ ਪ੍ਰਮੁੱਖ ਸ਼ਖਸੀਅਤਾਂ ਨੇ ਭਾਗ ਲਿਆ ਅਤੇ ਸ਼ਮੀ ਜਲੰਧਰੀ ਦੀ ਰਚਨਾ ਨੂੰ ਇੱਕ ਵੱਡਮੁੱਲੀ ਰੂਹਾਨੀ ਪੇਸ਼ਕਸ਼ ਕਰਾਰ ਦਿੱਤਾ। ਉਨ੍ਹਾਂ ਦੀ ਕਵਿਤਾ ਵਿੱਚ ਲਾਹੌਰ, ਮੁਲਤਾਨ, ਕਸੂਰ, ਮਾਝਾ, ਮਾਲਵਾ ਅਤੇ ਦੁਆਬਾ ਦੇ ਰੰਗ ਮਿਲਦੇ ਹਨ। ਇਹ ਰਚਨਾਵਾਂ ਪੰਜਾਬੀ ਮਿੱਟੀ ਦੀ ਮਹਿਕ, ਵਤਨ ਦੀ ਯਾਦ ਅਤੇ ਇਸ਼ਕ ਦੀ ਲਹਿਰ ਨੂੰ ਬੜੀ ਨਰਮੀ ਨਾਲ ਪੇਸ਼ ਕਰਦੀਆਂ ਹਨ।ਸ਼ਮੀ ਜਲੰਧਰੀ, ਜੋ 2006 ਤੋਂ ਐਡੀਲੇਡ ਵਿੱਚ ਵੱਸ ਰਹੇ ਹਨ, ਆਪਣੀ ਕਵਿਤਾ ਰਾਹੀਂ ਲਹਿੰਦੇ ਤੇ ਚੜਦੇ ਪੰਜਾਬ ਦੀ ਰੂਹ, ਇਸ਼ਕ, ਵਿਛੋੜਾ ਅਤੇ ਵਤਨ ਦੀ ਯਾਦ ਨੂੰ ਬੇਹੱਦ ਖੂਬਸੂਰਤੀ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਦੀ ਕਵਿਤਾ ਸਿਰਫ਼ ਸ਼ਬਦਾਂ ਦਾ ਖੇਡ ਨਹੀਂ, ਸਗੋਂ ਅੰਦਰੂਨੀ ਦੁਨੀਆਂ ਦੀ ਅਭਿਵਿਕਤੀ ਹੈ, ਜੋ ਹਰ ਪਾਠਕ ਨੂੰ ਆਪਣੇ ਹੀ ਜੀਵਨ ਦੇ ਕਿਸੇ ਪਲ ਨਾਲ ਜੋੜ ਦਿੰਦੀ ਹੈ।ਇਹ ਉਨ੍ਹਾਂ ਦੀ ਪੰਜਵੀਂ ਪੁਸਤਕ ਹੈ,ਇਸ ਤੋਂ ਪਹਿਲਾਂ ਉਹ ‘ਗਮਾਂ ਦਾ ਸਫਰ,‘ਵਤਨੋ ਦੂਰ, ‘ਪਹਿਲੀ ਬਾਰਿਸ਼, ਅਤੇ ‘ਇਸ਼ਕ ਮੇਰਾ ਸੁਲਤਾਨ’ ਕਿਤਾਬਾਂ ਲਿਖ ਚੁੱਕੇ ਹਨ।ਉੱਨਾ ਦੇ ਕਈ ਗੀਤ ਮੁਖਤਿਆਰ ਸਹੋਤਾ ਵੱਲੋਂ ਫਿਲਮਾਂ ਲਈ ਵੀ ਰਿਕਾਰਡ ਕੀਤੇ ਗਏ ਹਨ। ਪ੍ਰਬੰਧਕਾਂ ਵਲੋ ਸਮਾਗਮ ਚ ਸ਼ਿਰਕਤ ਕਰਨ ਵਾਲਿਆ ਨੂੰ ਜੀ ਆਇਆ ਆਖਦੇ ਹੋਏ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



