(ਸਮਾਜ ਵੀਕਲੀ)
ਸੋਨੀ- ਰੱਜੋ ਦੀਦੀ, ਪਤਾ ਲੱਗਾ ਨਵਾਂ ਕਾਂਡ ਜਾਂ ਨਹੀਂ?
ਰੱਜੋ- ਨੀਂ ਕੀ ਹੋ ਗਿਆ ਹੁਣ?
ਸੋਨੀ- ਉਹ ਜਗਦੇਵ ਅੰਕਲ ਦੀ ਧੀ ਰੂਬੀ ਘਰੋਂ ਕੱਢ ਦਿੱਤੀ ਸੋਹਰਿਆਂ ਨੇ
ਰੱਜੋ- ਨੀਂ ਆਹੋ, ਦੱਸਿਆ ਮੇਰੇ ਨਾਲ ਦੇ ਨੇ, ਕਹਿੰਦਾ ਸੀ ਕਿ ਰੂਬੀ ਦੇ ਸੁਹਰਿਆਂ ਨੇ ਚੰਗਾ ਛਿੱਤਰ ਪਰੇਡ ਕੀਤੀ ਰੂਬੀ ਦੀ
ਸੋਨੀ- ਆਹੋ ਮੈਂ ਵੀ ਸੁਣਿਆ, ਮੇਰੇ ਵਾਲਾ ਕਹਿੰਦਾ ਰੂਬੀ ਦੇ ਸਹੁਰੇ ਕਹਿੰਦੇ, ਰੂਬੀ ਦਾ ਚਰਿੱਤਰ ਠੀਕ ਨਹੀਂ ਤਾਂ ਕੱਢ ਕੇ ਬਾਹਰ ਮਾਰੀ ਸਹੁਰਿਆਂ ਨੇ
ਰੱਜੋ- ਮੈਨੂੰ ਤਾਂ ਪਹਿਲਾਂ ਹੀ ਰੂਬੀ ਦੇ ਲੱਛਣ ਠੀਕ ਨਹੀਂ ਸੀ ਲੱਗਦੇ, ਉਸਦੇ ਵਣ ਸੁਵੰਨੇ ਕੱਪੜੇ ਦੇਖੇ ਸੀ, ਨਿੱਤ ਨਵਾਂ ਫੈਸ਼ਨ ਹੁੰਦਾ ਸੀ
ਸੋਨੀ- ਹੋਰ ਕੀ ਰੱਜੋ ਦੀਦੀ, ਕਿਵੇਂ ਬਣ ਠਣ ਕੇ ਆਉਂਦੀ ਹੁੰਦੀ ਸੀ ਸੋਹਰਿਆਂ ਤੋਂ ਬੇ-ਸ਼ਰਮ ਜਨਾਨੀ
ਰੱਜੋ- ਨੀ ਮੇਰੇ ਤਾਂ ਨਿਆਣੇ ਹਰ ਵੇਲੇ ਉਸ ਬੇ-ਸ਼ਰਮ ਜਨਾਨੀ ਦੇ ਮੁੰਡੇ ਦੇ ਕੱਪੜੇ ਤੇ ਬੂਟ ਦੇਖ ਕੇ ਰੋਂਦੇ ਰਹਿੰਦੇ ਹੁੰਦੇ ਸੀ, ਹੁਣ ਆਉ ਅਕਲ ਠਿਕਾਣੇ ਉਸ ਬੇ-ਸ਼ਰਮ ਜਨਾਨੀ ਦੀ, ਹੁਣ ਦੇਖਾਂਗੇ ਕਿਵੇਂ ਟੌਰ ਕੱਡਿਆ ਕਰੂ
(ਰੱਜੋ ਤੇ ਸੋਨੀ ਠਹਾਕਾ ਲੱਗਾ ਕੇ ਹੱਸ ਪਈਆਂ)
ਨੀਰੂ- ਨੀ ਫੋਜਨੇ, ਰੂਬੀ ਦਿਖੀ ਨਹੀਂ ਜਿਸ ਦਿਨ ਦੀ ਸੁਹਰਿਆਂ ਨੇ ਘਰੋਂ ਕੱਢੀ ਆ?
ਫੋਜਨ- ਸੁਣਿਆ ਤਸੱਲੀ ਨਾਲ ਘਰਵਾਲੇ ਨੇ ਛਿੱਲੀ ਆ, ਜਬਾੜਾ ਟੁੱਟਾ ਪਿਆ ਏ, ਗੁੱਟ ਤੇ ਵੀ ਕਹਿੰਦੇ ਪਲਸਤਰ ਲੱਗਾ ਏ
ਨੀਰੂ- ਅੱਛਾ, ਪੁਲਿਸ ਬੜੇ ਚੱਕਰ ਮਾਰਦੀ ਰੂਬੀ ਦੇ ਘਰੇ
ਫੋਜਨ- ਇਹੋ ਜਿਹੀਆ ਬੇਸ਼ਰਮਾਂ ਦੇ ਘਰ ਹੁਣ ਪੁਲਿਸ ਨੇ ਹੀ ਗੇੜੇ ਮਾਰਣੇ
ਨੀਰੂ- ਹੋਰ ਕੀ ਭੈਣੇ, ਜੇਕਰ ਚੰਗੀ ਹੁੰਦੀ ਤਾਂ ਸੋਹਰੇ ਨਾ ਟਿੱਕ ਕੇ ਰਹਿੰਦੀ
ਫੋਜਨ- ਕਹਿੰਦੇ ਲੱਛਣ ਹੀ ਮਾੜੇ ਸੀ ਰੂਬੀ ਦੇ ਤਾਂ ਹੀ ਤੇ ਸੁਹਰਿਆਂ ਨੇ ਛੱਡ ਦਿੱਤੀ
ਨੀਰੂ- ਆਏ ਹਾਏ ਕਿੰਨੀ ਬੇਸ਼ਰਮ ਜਨਾਨੀ ਏ, ਲੱਖ ਲਾਹਨਤਾਂ, ਪੁੱਤ ਨੂੰ ਕੀ ਕਹੇਗੀ ਵੱਡੇ ਹੋਏ ਨੂੰ
ਫੋਜਨ- ਕਹਿਣਾ ਕਿ ਆ ਭੈਣੇ ਪੁੱਤ ਵੀ ਤਾਂ ਆਪਣੇ ਪਿਉ ਤੇ ਹੀ ਜਾਉ, ਵੇਖ ਲਈ ਛਿੱਤਰ ਮਾਰ ਕੇ ਹੀ ਘਰੋਂ ਕੱਢੇਗਾ ਇਸ ਬੇਸ਼ਰਮ ਜਨਾਨੀ ਨੂੰ
ਰਾਜੂ-ਵੀਰ ਕਮਲ, ਮੈਂ ਸੁਣਿਆ ਰੂਬੀ ਦੇ ਘਰਵਾਲੇ ਨੇ ਹੋਰ ਵਿਆਹ ਕਰਵਾ ਲਿਆ?
ਕਮਲ- ਆਹੋ ਭਰਾ, ਮੈਂ ਵੀ ਸੁਣਿਆ ਏ
ਰਾਜੂ- ਪਰ ਅਜੇ ਤੱਕ ਰੂਬੀ ਦਾ ਤਲਾਕ ਤਾਂ ਹੋਇਆ ਨਹੀਂ?
ਕਮਲ- ਉ ਵੀਰਾ, ਉਹ ਤਾਂ ਪਹਿਲਾਂ ਹੀ ਆਪਣੀ ਸਹੇਲੀ ਲਈ ਫਿਰਦਾ ਸੀ, ਰੂਬੀ ਚੂੰ- ਚਾਂ ਕਰਦੀ ਸੀ ਉਨੇਂ ਕੱਢ ਕੇ ਬਾਹਰ ਮਾਰੀ
ਰਾਜੂ- ਦਰਅਸਲ ਵੀਰ ਰੂਬੀ ਨੂੰ ਖਾਣਾ ਨਹੀਂ ਆਇਆ, ਚੰਗੇ ਘਰ ਬੈਠੀ ਸੀ, ਰਾਜ ਕਰਾਉਂਦਾ ਸੀ ਰੂਬੀ ਦਾ ਘਰਵਾਲਾ
ਕਮਲ- ਗੱਲ ਤਾਂ ਸਹੀ ਭਰਾ ਤੇਰੀ
ਰਾਜੂ- ਇਹ ਵੱਡੀ ਝਾਂਸੀ ਬਣਦੀ ਸੀ ਉਸਦੇ ਸਾਹਮਣੇ, ਕਿ ਕਿਸੇ ਹੋਰ ਜਨਾਨੀ ਨਾਲ ਨਾ ਤੁਰ ਫਿਰ
ਕਮਲ- ਲੈ ਦੱਸ ਬੰਦੇ ਦਾ ਦਿਲ ਜਿਸ ਨਾਲ ਮਿਲੇਗਾ ਉਸ ਨਾਲ ਹੀ ਰਹੇਗਾ
ਰਾਜੂ- ਜਿਹੜੀ ਰੂਬੀ ਦੀ ਸੌਕਣ ਆ ਉਹ ਵੀ ਬੜੀ ਸੋਹਣੀ ਆ, ਮੈਂ ਇੱਕ ਦਿਨ ਵੇਖਿਆ ਸੀ ਦੋਨਾਂ ਨੂੰ
ਕਮਲ- ਭਰਾ ਸੋਹਣੀ ਤਾਂ ਰੂਬੀ ਕਿਹੜਾ ਘੱਟ ਆ, ਪਰ ਹੁਣ ਰੂਬੀ ਘਰੋਂ ਬਾਹਰ ਨਹੀਂ ਨਿਕਲਦੀ
ਰਾਜੂ- ਕਿਹੜੇ ਮੂੰਹ ਨਾਲ ਨਿਕਲੇ ਬਾਹਰ, ਸਭ ਨੂੰ ਪਤਾ ਛੱਡੀ ਹੋਈ ਜਨਾਨੀ ਆ
ਕਮਲ- ਵੀਰ ਭਾਬੀ ਨੂੰ ਪੁੱਛੀ ਖੌਰੇ ਉਸਨੂੰ ਮਿਲੀ ਹੋਵੇ
ਰਾਜੂ- ਉ ਨਾ ਭਰਾ, ਮੈਂ ਆਪਣੀ ਵਹੁੱਟੀ ਨੂੰ ਹਿਦਾਇਤ ਕੀਤੀ ਆ ਰੂਬੀ ਤੋਂ ਪਰਾਂ ਰਹਿਣ ਦੀ
ਕਮਲ- ਪਰ ਕਿਉਂ
ਰਾਜੂ- ਤੈਨੂੰ ਨਹੀਂ ਪਤਾ, ਇਹ ਬੇਸ਼ਰਮ ਜਨਾਨੀ ਨਿੱਤ ਥਾਣੇ ਪਹੁੰਚੀ ਹੁੰਦੀ ਆ, ਅਖੇ ਇਨਸਾਫ ਚਾਹੀਦਾ ਮੈਨੂੰ
ਕਮਲ-ਅੱਛਾ, ਲਗਦਾ ਘਰਵਾਲੇ ਤੇ ਪਰਚਾ ਕਰਵਾਉ ਹੁਣ ਰੂਬੀ
ਰਾਜੂ- ਉ ਨਹੀਂ ਵੀਰ, ਇੱਦਾਂ ਦੀਆਂ ਬੇਸ਼ਰਮ ਜਨਾਨੀਆਂ ਦੀ ਕੌਣ ਸੁਣਦਾ, ਉਸਦੇ ਘਰਵਾਲੇ ਦੀ ਸਰਕਾਰੇ ਦਰਬਾਰੇ ਪੂਰੀ ਪੁਹੰਚ ਆ ਤਾਂ ਹੀ ਤੇ ਉਸਨੇ ਇਸਨੂੰ ਰੱਜ ਕੇ ਛਿੱਤਰ ਵੀ ਫੇਰਿਆ, ਤਲਾਕ ਵੀ ਨਹੀਂ ਦਿੱਤਾ ਅਤੇ ਟੌਹਰ ਨਾਲ ਦੂਜਾ ਵਿਆਹ ਕਰਵਾ ਕੇ ਘੁੰਮਦਾ ਏ
ਕਮਲ- ਰੂਬੀ ਦਾ ਕੀ ਬਣੂ ਹੁਣ
ਰਾਜੂ- ਬਨਣਾ ਕਿ ਇਸਦਾ, ਇਹੋ ਜਿਹੀਆਂ ਬੇਸ਼ਰਮਾਂ ਧੱਕੇ ਖਾਂਦੀਆਂ ਨੇ
ਕਮਲ- ਨਾ ਭਰਾ ਇਵੇਂ ਨਾ ਕਹਿ, ਧੱਕੇ ਨਹੀਂ ਖਾਣ ਦਿੰਦੇ ਅਸੀਂ, ਇਹੋ ਜਿਹੀਆਂ ਬੇਸ਼ਰਮਾਂ ਦੀ ਸ਼ਰਮ ਲਾਉਣ ਲਈ ਅਸੀਂ ਹੈਗੇ ਹਾਂ
(ਰਾਜੂ ਤੇ ਕਮਲ ਠਹਾਕਾ ਲਗਾ ਕੇ ਹੱਸ ਪਏ)
ਰਾਜੂ- ਤੈਨੂੰ ਕੀ ਲੱਗਦਾ ਚੜੂ ਆਪਣੇ ਅੜਿੱਕੇ ਰੂਬੀ?
ਕਮਲ- ਲਾਉਂਣੇ ਆ ਕੋਈ ਜੁਗਾੜ
ਰਾਜੂ- ਮੈਨੂੰ ਦੱਸੀਂ ਜੇਕਰ ਬਣੀ ਗੱਲ, ਅੱਖ ਤਾਂ ਮੇਰੀ ਵੀ ਬੜੇ ਚਿਰ ਤੋਂ ਆ ਰੂਬੀ ਤੇ ਪਰ ਸਾਲੀ ਅੱਖ ਚੁੱਕ ਕੇ ਵੇਖਦੀ ਤੱਕ ਨਹੀਂ
ਕਮਲ-ਕੋਈ ਨਾ ਵੀਰ ਹੁਣ ਇਹ ਆਪਣੇ ਜੋਗੀ ਹੀ ਆ, ਬੇਫਿਕਰ ਰਹਿ, ਇਸ ਬੇਸ਼ਰਮ ਜਨਾਨੀ ਦਾ ਹੁਣ ਨਹੀਂ ਵਿਆਹ ਹੋਣਾ
ਸਰਬ-ਕੰਤੋ, ਤੂੰ ਰੂਬੀ ਨੂੰ ਕਹਿੰਦੀ ਕਿਉਂ ਨਹੀਂ ਕੁਝ, ਸਾਰੀ ਤਨਖਾਹ ਆਪਣੇ ਪੁੱਤ ਤੇ ਲੁਟਾਈ ਜਾਂਦੀ ਆ, ਅਖੀਰ ਤੂੰ ਭਰਜਾਈ ਆ, ਟੋਕਿਆ ਕਰ ਉਸਨੂੰ, ਉਸੇ ਪਿਉ ਦਾ ਹੀ ਆ, ਸੱਪ ਦੇ ਬੱਚੇ ਨੂੰ ਜਿੰਨਾਂ ਮਰਜੀ ਦੁੱਧ ਪਿਆ ਕੇ ਪਾਲ ਲਵੇ ਅਖੀਰ ਉਸਨੇ ਡੰਘਣਾ ਹੀ ਆ
ਕੰਤੋ- ਰਹਿਣ ਦੋ ਜੀ, ਤੁਹਾਡੀ ਭੈਣ ਨੂੰ ਇਹ ਬੜੀ ਵਾਰ ਸਮਝਾ ਕੇ ਦੇਖ ਲਿਆ ਮੈਂ, ਅੱਗੋਂ ਕਹਿੰਦੀ ਇਹ ਉਸਦਾ ਪੁੱਤ ਨਹੀਂ ਮੇਰਾ ਪੁੱਤ ਏ, ਅਗਲੀ ਨੂੰ ਆਪਣੀ ਕਮਾਈ ਦਾ ਹੰਕਾਰ ਵੀ ਬੜਾ, ਵੇਖਿਆ ਨਹੀਂ ਜੇ ਕਿਵੇਂ ਆਪਣੇ ਪੁੱਤ ਨਾਲ ਟੌਹਰ ਨਾਲ ਅੱਡ ਘਰ ਵਿੱਚ ਰਹਿੰਦੀ ਜੇ
ਸਰਬ-ਬਾਹਲੀ ਬੇਸ਼ਰਮ ਆ ਰੂਬੀ, ਭਰਾ ਭਰਜਾਈ ਦੀ ਤਾਂ ਉਸਦੀ ਨਜਰ ਵਿੱਚ ਕਦਰ ਹੀ ਨਹੀਂ
ਕੰਤੋ- ਹੋਰ ਜੀ, ਬੇਸ਼ਰਮ ਤਾਂ ਪੂਰੀ ਆ, ਘਰਵਾਲੇ ਨੇ ਛੱਡੀ ਹੋਈ ਆ, ਫਿਰ ਵੀ ਦੇਖੋ ਬਣ ਠਣ ਕੇ ਨੌਕਰੀ ਤੇ ਜਾਂਦੀ ਆ। ਖੌਰੇ ਬਾਹਰ ਬੇਸ਼ਰਮ ਜਨਾਨੀ ਨੇ ਕਿੰਨੇ ਯਾਰ ਬਣਾਏ ਹੋਏ ਨੇ
ਸਰਬ- ਕੀ, ਕੋਈ ਗੱਲ ਸਾਹਮਣੇ ਆਈ
ਕੰਤੋ- ਅਜੇ ਤੱਕ ਤਾਂ ਆਈ ਨਹੀਂ, ਜਲਦੀ ਆ ਜਾਉ ਸਾਹਮਣੇ
ਸਰਬ- ਬੇਸ਼ਰਮ ਜਨਾਨੀ ਕਿਸੇ ਥਾਂ ਦੀ, ਇਸਨੇ ਤਾਂ ਮੈਨੂੰ ਘਰ ਬਾਹਰ ਮੂੰਹ ਦੇਣ ਜੋਗੇ ਨਹੀਂ ਛੱਡਿਆ
ਇੱਕ ਗਵਾਂਡਣ- ਭੈਣੇ ਮੈਂ ਸੁਣਿਆ ਤੂੰ ਜਗਰਾਤੇ ਤੇ ਉਸ ਕਿਰਾਏਦਾਰਨੀ ਨੂੰ ਵੀ ਸੱਦਿਆ ਆ
ਦੂਜੀ ਗਵਾਂਡਣ- ਕਿਹੜੀ, ਜਿਹੜੀ ਜੀਤੋ ਆਂਟੀ ਦੇ ਘਰ ਕਿਰਾਏ ਤੇ ਆਈ ਆ, ਆਹੋ ਉਸ ਦਾ ਨਾਮ ਰੂਬੀ ਆ, ਉਸਦਾ ਮੁੰਡਾ ਮੇਰੇ ਮੁੰਡੇ ਨਾਲ ਸਕੂਲ ਪੜਦਾ ਆ
ਇੱਕ ਗਵਾਂਡਣ- ਤੈਨੂੰ ਪਤਾ ਉਸਦੇ ਘਰਵਾਲੇ ਨੇ ਉਸਨੂੰ ਛੱਡਿਆ ਹੋਇਆ ਏ
ਦੂਜੀ ਗਵਾਂਡਣ- ਹਾਂ ਸੁਣਿਆ ਸੀ ਮੈਂ
ਇੱਕ ਗਵਾਂਡਣ- ਫਿਰ ਸਾਡੇ ਵਰਗੀਆਂ ਸੁਹਾਗਣਾ ਭਾਗਣਾ ਦੇ ਵਿੱਚ ਇਸ ਕੁਦੇਸਣ ਦਾ ਕਿ ਕੰਮ
ਦੂਜੀ ਗਵਾਂਡਣ- ਨੀ ਇਹ ਤਾਂ ਮੈਂ ਸੋਚਿਆ ਹੀ ਨਹੀਂ, ਹੁਣ ਕਿਵੇਂ ਉਸਨੂੰ ਮੈਂ ਮਣਾ ਕਰ ਜਗਰਾਤੇ ਤੇ ਆਉਣ ਤੋਂ, ਗੁੱਸਾ ਨਾ ਕਰ ਜਾਏ
ਇੱਕ ਗਵਾਂਡਣ- ਲੈ ਐਹੋ ਜਿਹੀਆਂ ਬੇਸ਼ਰਮ ਜਨਾਨੀਆਂ ਦੇ ਗੁੱਸੇ ਹੋਣ ਨਾਲ ਸਾਨੂੰ ਕੀ ਫਰਕ ਪੈਂਦਾ, ਜਾ ਮਣਾ ਕਰਕੇ ਆ ਉਸਨੂੰ
ਦੂਜੀ ਗਵਾਂਡਣ- ਹਾਂ ਭੈਣੇ ਗੱਲ ਤਾਂ ਤੇਰੀ ਸਹੀ ਆ, ਹੁਣੇ ਆਈ ਮੈਂ ਉਸਨੂੰ ਰੋਕ ਕੇ
ਥੋੜੀ ਦੇਰ ਬਾਦ
ਇੱਕ ਗਵਾਂਡਣ- ਹਾਂ ਰੋਕ ਆਈ ਉਸ ਕਦੇਸਣ ਨੂੰ ਜਾਂ ਨਹੀਂ
ਦੂਜੀ ਗਵਾਂਡਣ- ਨੀ ਭੈਣੇ ਤੂੰ ਸੱਚੀ ਸੀ, ਰੂਬੀ ਤਾਂ ਬੜੀ ਬੇਸ਼ਰਮ ਜਨਾਨੀ ਆ, ਮੈਂ ਕਿਹਾ ਤੁਸੀਂ ਸਾਡੇ ਘਰ ਨਾ ਆਇਉ, ਕਈਆਂ ਨੂੰ ਇਤਰਾਜ ਏ, ਤਾਂ ਅੱਗੋ ਹੱਸ ਕੇ ਕਹਿੰਦੀ ਜੀ ਕੋਈ ਗੱਲ ਨਹੀਂ ਖੁਸ਼ ਰਹੋ
ਇੱਕ ਗਵਾਂਡਣ- ਵੇਖਿਆ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਬਾਹਲੀ ਬੇਸ਼ਰਮ ਜਨਾਨੀ ਆ ਰੂਬੀ, ਇਸਨੂੰ ਬੁਲਾਉਣ ਦੀ ਲੋੜ ਨਹੀਂ
ਰੀਤ- ਰੂਬੀ ਮੇਰੀ ਸਹੇਲੀ ਹੈ, ਤੁਸੀਂ ਸਭ ਕਿਉਂ ਉਸ ਨਾਲ ਨਜਦੀਕੀਆਂ ਬਣ ਰਹੇ ਹੋ ਮੈਨੂੰ ਸਮਝ ਨਹੀਂ ਆ ਰਹੀ
ਕਾਜਲ- ਪਰ ਦੀਦੀ ਤੁਸੀਂ ਉਨਾਂ ਨੂੰ ਘਰ ਲੈ ਆਉਂਦੇ ਹੋ ਤਾਂ ਉਨਾਂ ਨਾਲ ਗੱਲ ਬਾਤ ਤਾਂ ਕਰਣੀ ਹੀ ਪੈਂਦੀ ਹੈ
ਰੀਤ- ਮੈਂ ਉਸਨੂੰ ਆਪਣੇ ਘਰ ਲੈ ਕੇ ਆਉਂਦੀ ਹਾਂ ਕਿਉਂਕੀ ਉਹ ਮੇਰੀ ਸਹੇਲੀ ਹੈ, ਮੈਨੂੰ ਉਸ ਤੇ ਤਰਸ ਆ ਜਾਂਦਾ ਹੈ, ਪਰ ਇਸ ਦਾ ਹਰਗਿਜ ਮਤਲਬ ਨਹੀਂ ਕਿ ਮੇਰੀ ਭਰਜਾਈ ਉਸਨੂੰ ਆਪਣੀ ਨਨਾਣ ਸਮਝਣ ਲੱਗ ਜਾਵੇ
ਕਾਜਲ-ਪਰ ਦੀਦੀ ਮੈਂ ਤਾਂ ਸਿਰਫ ਤੁਹਾਡੀ ਸਹੇਲੀ ਕਰਕੇ ਉਸ ਦਾ ਸਤਿਕਾਰ ਕਰਦੀ ਹਾਂ, ਤੁਸੀਂ ਤੁਹਾਡੇ ਬੱਚੇ ਤੁਹਾਡਾ ਪਤੀ ਤੁਹਾਡਾ ਸਾਰਾ ਸੁਹਰਾ ਪਰਿਵਾਰ ਵੀ ਤਾਂ ਉਸਦੇ ਘਰ ਜਾਂਦੇ ਹਨ ਅਤੇ ਉਹ ਵੀ ਤਾਂ ਤੁਹਾਡੇ ਘਰ ਆ ਕੇ ਰਹਿੰਦੀ ਹੈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly