ਅਸੀਂ ਕੋਵਿਡ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ- ਕਰਮਜੀਤ ਸਿੰਘ

ਫੋਟੋ ਕੈਪਸ਼ਨ : ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਅਤੇ ਅੰਗਰੇਜ਼ ਸਿੰਘ ਮਹਿਮਦਵਾਲ ਜੁਆਇੰਟ ਸਕੱਤਰ ਪੰਜਾਬ ਯੂਥ ਵਿੰਗ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਨਾਲ ਆਪ ਆਗੁੂ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ) – ਅਸੀਂ ਕੋਵਿਡ ਦੇ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਸਗੋਂ ਸਿਆਸੀ ਬਦਲਾਖੋਰੀ ਤਹਿਤ ਆਮ ਆਦਮੀ ਪਾਰਟੀ ਆਗੂਆਂ ਤੇ ਕੇਸ ਦਰਜ ਕੀਤਾ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਰਮਜੀਤ ਸਿੰਘ ਨੇ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਉਹ ਆਪਣੇ ਤਿੰਨ ਚਾਰ ਸਾਥੀਆਂ ਨਾਲ ਤਲਵੰਡੀ ਚੌਧਰੀਆਂ ਵਿਖੇ ਇਕ ਬਸਤੀ ਦਾ ਦੌਰਾ ਕਰਨ ਗਏ ਸੀ ਜਿੱਥੇ ਪੀਣ ਵਾਲੇ ਗੰਦੇ ਪਾਣੀ ਅਤੇ ਗੰਦੇ ਪਾਣੀ ਦੀ ਕੋਈ ਵੀ ਨਿਕਾਸੀ ਨਾ ਹੋਣ ਦੀ ਸ਼ਿਕਾਇਤ ਸੀ।

ਉੱਥੇ ਮੇਰੇ ਨਾਲ ਪਾਰਟੀ ਆਗੂ ਸਰਦੂਲ ਸਿੰਘ ਅਤੇ ਤਿੰਨ ਹੋਰ ਪਾਰਟੀ ਵਰਕਰ ਸਨ। ਜਦਕਿ ਇਹ ਘਟਨਾ ਪਿਛਲੇ ਮਹੀਨੇ ਦੀ ਹੈ ਅਤੇ ਲੌਕ ਡਾਊਨ 1ਮਈ ਇਕ ਤੋਂ ਲੱਗਾ ਹੈ। ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਯੂਥ ਵਿੰਗ ਪੰਜਾਬ ਅੰਗਰੇਜ ਸਿੰਘ ਉਸ ਮੌਕੇ ਤੇ ਹਾਜ਼ਰ ਨਹੀਂ ਸੀ ਪਰ ਇਸਦੇ ਬਾਵਜੂਦ ਤਲਵੰਡੀ ਚੌਧਰੀਆਂ ਪੁਲਿਸ ਵੱਲੋਂ ਅੰਗਰੇਜ਼ ਸਿੰਘ ਅਤੇ ਹੋਰ ਅਣਪਛਾਤਿਆਂ ਤੇ 188 ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਜਿਸ ਵਿਚੋਂ ਕਿ ਸਰਾਸਰ ਸਿਆਸੀ ਬਦਲਾਖੋਰੀ ਦੀ ਬਦਬੂ ਆ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਇਕ ਨਿਜੀ ਦੌਰਾ ਸੀ ਜੋ ਅਪਰੈਲ ਮਹੀਨੇ ਦਾ ਸੀ ਜਦਕਿ ਇਸ ਦੀ ਖ਼ਬਰ ਅਖ਼ਬਾਰਾਂ ਵਿੱਚ 5 ਮਈ ਨੂੰ ਛਪੀ ਸੀ, ਇਸ ਲਈ ਉਨ੍ਹਾਂ ਲੋਕਡਾਊਨ ਦੀ ਕੋਈ ਉਲੰਘਣਾ ਨਹੀਂ ਕੀਤੀ ਸਗੋਂ ਪੁਲਿਸ ਤੇ ਦਬਾਅ ਬਣਾ ਕੇ ਸੱਤਾਧਾਰੀ ਪਾਰਟੀ ਵੱਲੋਂ ਇਹ ਝੂਠਾ ਮੁਕੱਦਮਾ ਦਰਜ ਕਰਵਾਇਆ ਗਿਆ ਹੈ।

ਅੰਗਰੇਜ਼ ਨੇ ਮਹਿਮਦਵਾਲ ਨੇ ਸਪੱਸ਼ਟ ਕੀਤਾ ਕਿ ਉਹ ਘਟਨਾ ਵਾਲੇ ਦਿਨ ਉੱਥੇ ਨਹੀਂ ਸੀ ਅਤੇ ਜਾਣ ਬੁੱਝ ਕੇ ਸਿਆਸੀ ਰੰਜਿਸ਼ ਤਹਿਤ ਉਸ ਦਾ ਨਾਮ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਖੁਦ ਦੇਖੇ ਉਹ ਕਿੰਨੇ-ਕਿੰਨੇ ਇਕਠ ਕਰਦੇ ਹਨ, ਕੀ ਇਹ ਕਾਨੂੰਨ ਸਿਰਫ਼ ਸਾਡੇ ਤੇ ਲਾਗੂ ਹੁੰਦਾ ਹੈ, ਸੱਤਾਧਾਰੀ ਪਾਰਟੀ ਜਾਂ ਪ੍ਰਸ਼ਾਸਨ ਤੇ ਨਹੀਂ। ਉਕਤ ਆਗੂਆਂ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦਰਜ ਕੀਤਾ ਗਿਆ ਝੂਠਾ ਕੇਸ ਰੱਦ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪ੍ਰਦੀਪ ਥਿੰਦ ਤਲਵੰਡੀ ਚੌਧਰੀਆਂ, ਕੰਵਲਪ੍ਰੀਤ ਸਿੰਘ, ਵਰਿੰਦਰਜੀਤ ਸਿੰਘ, ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ।

Previous articleਸੀਚੇਵਾਲ ਪਿੰਡ ਵਿੱਚ ਬਣਾਇਆ 10 ਬਿਸਤਰਿਆਂ ਦਾ ਇਕਾਂਤਵਾਸ ਕੇਂਦਰ
Next articleKarnataka logs in 39,305 new Covid cases, 596 deaths