(ਸਮਾਜ ਵੀਕਲੀ)
ਮੰਨਿਆਂ ਤਾਕਤਵਰ ਨੂੰ ਨਸ਼ਾ ਏ ਤਾਕਤ ਦਾ।
ਬੁਰਾ ਈ ਸਿੱਟਾ ਨਿਕਲ਼ੁ ਕਤਲੋ-ਗਾਰਤ ਦਾ।
ਏਨੇ ਵੀ ਨਾ ਬੁਰੇ ਜਾਲਮੋ ਕਰਮ ਕਰੋ।
ਖੂਨ ਦੀ ਹੋਲੀ ਖੇਡਣ ਵਾਲਿਓ ਸ਼ਰਮ ਕਰੋ।
ਕਾਹਤੋਂ ਵਿਸ਼ਵ ਯੁੱਧ ਦਾ ਵਿਗਲ ਵਜਾਉਂਦੇ ਹੋ।
ਕਿਉਂ ਇਨਸਾਨਾਂ ਦਾ ਹਾਏ ਰੱਤ ਵਹਾਉਂਦੇ ਹੋ।
ਨਫ਼ਰਤ ਵਾਲੀਆਂ ਸੋਚਾਂ ਨੂੰ ਜਰਾ ਨਰਮ ਕਰੋ।
ਖੂਨ ਦੀ ਹੋਲੀ ਖੇਡਣ ਵਾਲਿਓ ਸ਼ਰਮ ਕਰੋ।
ਵੱਢ ਵੱਢ ਮੌਤ ਦਾ ਭੈਅ ਖਾਵੇ ਮਜ਼ਬੂਰਾਂ ਨੂੰ।
ਨਾ ਮਾਰੋ ਨਾ ਮਾਰੋ ਬੇਕਸੂਰਾਂ ਨੂੰ।
ਧੱਕਾ ਨਾ ਮਜਲੂਮਾਂ ਨਾਲ਼ ਬੇਸ਼ਰਮ ਕਰੋ।
ਖੂਨ ਦੀ ਹੋਲੀ ਖੇਡਣ ਵਾਲਿਓ ਸ਼ਰਮ ਕਰੋ।
ਸਦੀਆਂ ਤੀਕਰ ਜ਼ਖ਼ਮ ਇਹ ਧੁੱਖਦਾ ਰਹਿਣਾ ਏਂ।
ਧੰਨੇ ਦਾ ਤਾਂ ਇਹੀਓ ਸਭਨੂੰ ਕਹਿਣਾ ਏਂ।
ਏਨਾ ਵੀ ਨਾ ਪਾਰਾ ਧਰਤ ਦਾ ਗਰਮ ਕਰੋ।
ਖੂਨ ਦੀ ਹੋਲੀ ਖੇਡਣ ਵਾਲਿਓ ਸ਼ਰਮ ਕਰੋ।
ਧੰਨਾ ਧਾਲੀਵਾਲ
:-9878235714
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly