ਸ਼ਾਹਕੋਟ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੀਤੇ ਦਿਨੀਂ ਹਲਕਾ ਸ਼ਾਹਕੋਟ ਦੀ ਵਿਧਾਨਸਭਾ ਕਮੇਟੀ ਨੂੰ ਰੀਵਿਊ ਕੀਤਾ ਗਿਆ ਤੇ ਸਾਰੇ ਦੀ ਸਲਾਹ ਨਾਲ ਹੁਸਨ ਲਾਲ ਜੀ ਨਵਾਂ ਪਿੰਡ ਹਲਕਾ ਸ਼ਾਹਕੋਟ ਦਾ ਪ੍ਰਧਾਨ ਲਗਾਇਆ ਗਿਆ। ਚਰਨਜੀਤ ਨਾਹਰ ਜੀ ਹਲਕਾ ਉਪ ਪ੍ਰਧਾਨ ਲਗਾਇਆ ਗਿਆ। ਸੁਭਾਸ਼ ਜੀ ਨੂੰ ਜਿਲਾ ਪ੍ਰਧਾਨ ਕੋ ਆਰਡੀਨੇਟਰ ਲਗਾ ਕੇ ਹਲਕੇ ਦਾ ਇੰਚਾਰਜ ਲਗਾਇਆ ਗਿਆ l ਬਲਵਿੰਦਰ ਬਾਓਪੁਰ ਨੂੰ ਜਿਲ੍ਹੇ ਦਾ ਜਨਰਲ ਸਕੱਤਰ ਲਗਾਇਆ ਗਿਆ ਹੈ। ਮਾਸਟਰ ਹਰਬੰਸ ਜੀ ਨੂੰ bamcef ਦਾ ਕਨਵੀਨਰ, ਸਰਬਜੀਤ ਰਾਓ ਤੇ ਅਜੈ ਕੋਹਾੜ ਕਲਾਂ ਨੂੰ ਬੀਵੀਐਫ ਦਾ ਕਨਵੀਨਰ ਲਗਾਇਆ ਗਿਆ ਹੈ। ਇਸ ਮੌਕੇ ਤੇ ਬਸਪਾ ਜਿਲਾ ਜਲੰਧਰ ਪ੍ਰਧਾਨ ਜਗਦੀਸ਼ ਸ਼ੇਰਪੁਰੀ ਤੇ ਹੋਰ ਸਾਥੀ ਵੀ ਹਾਜ਼ਰ ਸਨ। ਇਹ ਸਭ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ,ਇੰਜ ਜਸਵੰਤ ਰਾਏ ਸੂਬਾ ਦਫ਼ਤਰ ਸਕੱਤਰ ਬਸਪਾ ਪੰਜਾਬ ਅਤੇ ਬਾਕੀ ਟੀਮ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



