ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪਿੰਡ ਦੀ ਨੌਜਵਾਨੀ ਨੂੰ ਸਿਹਤਮੰਦ, ਨਸ਼ਾ-ਮੁਕਤ ਅਤੇ ਇਕਜੁੱਟ ਰੱਖਣ ਦੇ ਉਦੇਸ਼ ਨਾਲ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ, ਕਤਪਾਲੋਂ ਨੇ ਇੱਕ ਵੱਡੀ ਪੁਲਾਂਘ ਪੁੱਟੀ ਹੈ। ਬੀਤੀ ਸ਼ਾਮ ਕਲੱਬ ਵੱਲੋਂ ਤਿਆਰ ਕੀਤੇ ਗਏ ਆਧੁਨਿਕ ਵਾਲੀਬਾਲ ਗਰਾਊਂਡ ਜਿਸ ਵਿੱਚ ਲਾਈਟਾਂ ਵੀ ਲਗਾਈਆਂ ਗਈਆਂ ਹਨ ਇਸ ਦਾ ਉਦਘਾਟਨ ਅਰਦਾਸ ਦੀ ਮਰਯਾਦਾ ਅਨੁਸਾਰ ਕੀਤਾ ਗਿਆ। ਇਸ ਮੌਕੇ ਪਿੰਡ ਦੇ ਨੌਜਵਾਨਾਂ ਦਾ ਠਾਠਾਂ ਮਾਰਦਾ ਇਕੱਠ ਸਾਬਤ ਕਰ ਰਿਹਾ ਸੀ ਕਿ ਅੱਜ ਵੀ ਸਾਡੀ ਜਵਾਨੀ ਖੇਡਾਂ ਲਈ ਤਿਆਰ-ਬਰ-ਤਿਆਰ ਹੈ। ਇਸ ਮੌਕੇ ਸ. ਹਰਜਿੰਦਰ ਸਿੰਘ (ਪ੍ਰਧਾਨ, ਸੁਸਾਇਟੀ ਅਸ਼ਾਹੂਰ) ਅਤੇ ਸ. ਰੇਸ਼ਮ ਸਿੰਘ ਨੇ ਸਾਂਝੇ ਤੌਰ ‘ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਨੌਜਵਾਨਾਂ ਦੇ ਰੂ-ਬਰੂ ਹੁੰਦਿਆਂ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਕਿਹਾ ਜੋ ਜਵਾਨੀ ਮੈਦਾਨਾਂ ਵਿੱਚ ਪਸੀਨਾ ਵਹਾਉਂਦੀ ਹੈ, ਉਹ ਕਦੇ ਵੀ ਗਲਤ ਰਸਤਿਆਂ ‘ਤੇ ਗੁਮਰਾਹ ਨਹੀਂ ਹੁੰਦੀ। ਸਾਡਾ ਮਕਸਦ ਸਿਰਫ਼ ਖੇਡ ਖੇਡਣਾ ਨਹੀਂ, ਸਗੋਂ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਨੂੰ ਇੰਨਾ ਮਜ਼ਬੂਤ ਕਰਨਾ ਹੈ ਕਿ ਨਸ਼ਾ ਸਾਡੇ ਪਿੰਡ ਦੀਆਂ ਬਰੂਹਾਂ ਤੱਕ ਪਹੁੰਚਣ ਦੀ ਹਿੰਮਤ ਨਾ ਕਰ ਸਕੇ। ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਕਤਪਾਲੋਂ ਦੇ ਅਹੁਦੇਦਾਰਾਂ ਪਰਸ਼ੋਤਮ ਸਿੰਘ, ਅਸ਼ੋਕ ਸਿੰਘ ਅਤੇ ਸੋਢੀ ਸਿੰਘ ਨੇ ਨੌਜਵਾਨਾਂ ਨੂੰ ਕਿਹਾ ਕਿ ਮੋਬਾਈਲ ਦੀਆਂ ਸਕਰੀਨਾਂ ਛੱਡ ਕੇ ਮੈਦਾਨ ਦੀ ਮਿੱਟੀ ਨਾਲ ਜੁੜੋ। ਉਨ੍ਹਾਂ ਕਿਹਾ ਕਿ ਇਹ ਗਰਾਊਂਡ ਪਿੰਡ ਦੇ ਹਰ ਬੱਚੇ ਅਤੇ ਨੌਜਵਾਨ ਲਈ ਖੁੱਲ੍ਹੀ ਹੈ, ਜਿੱਥੇ ਅਨੁਸ਼ਾਸਨ ਅਤੇ ਖੇਡ ਭਾਵਨਾ ਸਭ ਤੋਂ ਉੱਪਰ ਹੋਵੇਗੀ। ਉਹਨਾ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਨੌਜਵਾਨਾਂ ਨੂੰ ਗਰਾਂਉਡਾਂ ਨਾਲ ਖੇਡਾਂ ਨਾਲ ਜੋੜਨ ਲਈ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



