ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰਜਿ ਭੁਲਾਣਾ ਵੱਲੋਂ ਗੋਲਡ ਕਬੱਡੀ ਕੱਪ 9 ਨੂੰ

ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਲੈਣਗੀਆਂ ਭਾਗ
ਕਪੂਰਥਲਾ , 28 ਜਨਵਰੀ (ਕੌੜਾ)- ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰਜਿ ਭੁਲਾਣਾ, ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਦਾ ਗੋਲਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਕੁਲਦੀਪ ਟੋਪੂ,ਦੇਵ ਸੁਨੇਹਾ, ਰਣਜੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਇਹ ਗੋਲਡ ਕਬੱਡੀ ਕੱਪ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਪਿੰਡ ਭੁਲਾਣਾ ਵਿਖੇ ਹੋਵੇਗਾ।ਇਸ ਗੋਲਡ ਕਬੱਡੀ ਕੱਪ ਨੂੰ ਕਰਵਾਉਣ ਲਈ ਜਿੱਥੇ ਸੇਵਾ  ਸਿੰਘ ਰੰਧਾਵਾ ਪ੍ਰਧਾਨ ਉਨਟਾਰੀਓ ਕਬੱਡੀ ਫੈਡਰੇਸ਼ਨ,ਗੁਰਦੇਵ ਸਿੰਘ ਪੰਛੀ ਯੂ ਐੱਸ ਏ, ਕਾਲਾ ਜਰਮਨੀ, ਬਹਾਦਰ ਸਿੰਘ ਯੂ ਕੇ, ਨੇਕਾ ਮੈਰੀਪੁਰ ਕਬੱਡੀ ਪ੍ਰਮੋਟਰ ਅਹਿਮ ਸਹਿਯੋਗ ਦੇ ਰਹੇ ਹਨ। ਉਥੇ ਹੀ ਇਸ ਗੋਲਡ ਕਬੱਡੀ ਕੱਪ ਦਾ ਉਦਘਾਟਨ ਪ੍ਰਸਿੱਧ ਖੇਡ ਪ੍ਰਮੋਟਰ ਤੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਮੈਰੀਪੁਰ ਕਰਨਗੇ। ਜਦਕਿ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਜੋ ਇਸ ਕੱਪ ਵਿੱਚ ਭਾਗ ਲੈਣਗੀਆਂ ਦੀਆਂ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਇਨਾਮਾਂ ਦੀ ਵੰਡ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਖੇਡ ਕੋਆਰਡੀਨੇਟਰ (ਪ੍ਰਾਇਮਰੀ) ਲਕਸ਼ਦੀਪ ਸ਼ਰਮਾ ਗਣਤੰਤਰ ਦਿਵਸ ਮੌਕੇ ਸਨਮਾਨਿਤ 
Next articleਡਾ ਅੰਬੇਡਕਰ ਸੁਸਾਇਟੀ ਵੱਲੋਂ 75ਵੇਂ ਗਣਤੰਤਰ ਦਿਵਸ/ਸੰਵਿਧਾਨ ਦਿਵਸ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ ਗਈ