HOME ਸ਼ਹੀਦ ਊਧਮ ਸਿੰਘ ਕ੍ਰਿਕਟ ਕਲੱਬ ਹਰਿਆਣਾ ਨੇ ਡਗਾਣਾ ਕ੍ਰਿਕਟ ਗਰਾਊਂਡ ਵਿਖੇ ਟੂਰਨਾਮੈਂਟ...

ਸ਼ਹੀਦ ਊਧਮ ਸਿੰਘ ਕ੍ਰਿਕਟ ਕਲੱਬ ਹਰਿਆਣਾ ਨੇ ਡਗਾਣਾ ਕ੍ਰਿਕਟ ਗਰਾਊਂਡ ਵਿਖੇ ਟੂਰਨਾਮੈਂਟ ਦੌਰਾਨ ਜਿੱਤ ਪ੍ਰਾਪਤ ਕੀਤੀ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਸੀਜ਼ਨ-1 ਟੂਰਨਾਮੈਂਟ ਚੈਂਪੀਅਨ ਕ੍ਰਿਕਟ ਲੀਗ ਵੱਲੋਂ ਕੈਡਨ ਬੀ ਕ੍ਰਿਕਟ ਗਰਾਊਂਡ ਡਗਾਨਾ, ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਊਧਮ ਸਿੰਘ ਕ੍ਰਿਕਟ ਕਲੱਬ ਹਰਿਆਣਾ ਅਤੇ ਸਕਾਰਪੀਅਨ ਕ੍ਰਿਕਟ ਕਲੱਬ ਹੁਸ਼ਿਆਰਪੁਰ ਵਿਚਕਾਰ ਟੂਰਨਾਮੈਂਟ ਖੇਡਿਆ ਗਿਆ। ਟੂਰਨਾਮੈਂਟ ਦੌਰਾਨ ਸ਼ਹੀਦ ਊਧਮ ਸਿੰਘ ਕ੍ਰਿਕਟ ਕਲੱਬ ਹਰਿਆਣਾ ਨੇ ਸ਼ਾਨਦਾਰ ਬੱਲੇਬਾਜ਼ੀ ਨਾਲ 200 ਦੌੜਾਂ ਬਣਾਈਆਂ ਅਤੇ ਜਵਾਬ ਵਿੱਚ ਸਕਾਰਪੀਅਨ ਕ੍ਰਿਕਟ ਕਲੱਬ ਨੇ 164 ਦੌੜਾਂ ਬਣਾਈਆਂ। ਇਸੇ ਤਰ੍ਹਾਂ ਸ਼ਹੀਦ ਊਧਮ ਸਿੰਘ ਹਰਿਆਣਾ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਇਹ ਮੈਚ ਜਿੱਤਿਆ। ਇਸ ਮੌਕੇ ਗੌਰਵ ਸ਼ਰਮਾ ਅਤੇ ਮਿਤੇਸ਼ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਗੌਰਵ ਸ਼ਰਮਾ ਨੇ ਕਿਹਾ ਕਿ ਪ੍ਰਬੰਧਕਾਂ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਦੀ ਖੇਡਣ ਪ੍ਰਤੀ ਰੁਚੀ ਵਧੇਗੀ ਅਤੇ ਨਸ਼ਿਆਂ ਤੋਂ ਬਚਿਆ ਜਾ ਸਕੇਗਾ। ਮੈਨੇਜਰ ਮੈਂਬਰ ਮਨੀਸ਼ ਦੁੱਗਲ, ਹਿਤੇਸ਼ ਬਾਂਸਲ, ਨਵਤੇਜ ਸਿੰਘ, ਅੰਕੁਸ਼ ਵਸ਼ਿਸ਼ਟ, ਰਣਜੀਤ ਸਹੋਤਾ, ਪਿੰਕੂ ਸ਼ਰਮਾ ਆਦਿ ਇਸ ਮੌਕੇ ਮੌਜੂਦ ਸਨ। ਇਸ ਮੌਕੇ ਮੁੱਖ ਮਹਿਮਾਨਾਂ ਅਤੇ ਪ੍ਰਬੰਧਕਾਂ ਨੇ ਜੇਤੂ ਟੀਮ ਨੂੰ 11 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 7100 ਟਰਾਫੀਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਮੈਨ ਆਫ਼ ਦ ਸੀਰੀਜ਼ ਨੂੰ 1500, ਬੈਸਟ ਗੇਂਦਬਾਜ਼ੀ ਨੂੰ 1100 ਅਤੇ ਬੈਸਟ ਬੱਲੇਬਾਜ਼ੀ ਨੂੰ 1100 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਸ਼ੂਤੋਸ਼ ਸ਼ਰਮਾ, ਹਰਜੀਤ ਸਿੰਘ, ਵਿਜੇ ਗੱਟਾ, ਤਿਲਕ ਰਾਜ, ਦੀਪਕ ਰਾਹੁਲ, ਸੰਜੇ, ਮੋਨਾ, ਇਮਾਪਾਇਰ ਚੰਦਰ ਸ਼ੇਖਰ ਨੇ ਸਹਿਯੋਗ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿੱਲੀ: ਰਿਠਲਾ ਫੈਕਟਰੀ ਵਿੱਚ ਭਿਆਨਕ ਅੱਗ, ਚਾਰ ਲੋਕਾਂ ਦੀ ਮੌਤ; 12 ਘੰਟੇ ਬਾਅਦ ਵੀ ਅਜੇ ਤੱਕ ਕਾਬੂ ਨਹੀਂ ਆਇਆ
Next articleਹੂਤੀ ਸਮੂਹ ਇਜ਼ਰਾਈਲ ਵਿਰੁੱਧ ਫੌਜੀ ਕਾਰਵਾਈ ਜਾਰੀ ਰੱਖੇਗਾ, ਅਲ-ਬੁਖੈਤੀ ਨੇ ਐਲਾਨ ਕੀਤਾ