(ਸਮਾਜ ਵੀਕਲੀ)
ਊਧਮ ਸਿਆਂ ਤੇਰੇ ਊਧਮ ਕਰਕੇ, ਭਾਰਤੀ ਥੋੜ੍ਹਾ ਜਾਗੇ ਸੀ,
ਦੁੱਖ ਸੁੱਖ,ਆਪਣੇ,ਸੰਗੀ ਸਾਥੀ,ਦੇਸ਼, ਲਈ,ਸਭ,ਤਿਆਗੇ ਸੀ।
ਕਰਤਾਰ ਸਿੰਘ ਤੇ ਗ਼ਦਰੀ ਬਾਬਿਆਂ ਕਰਕੇ, ਭਾਰਤੀ ਜਾਗੇ ਸੀ।
ਰਾਜ ਗੁਰੂ,ਸੁਖਦੇਵ,ਭਗਤ ਸਿੰਘ,ਦੇਸ਼ ਲਈ,ਪ੍ਰਾਣ ਤਿਆਗੇ ਸੀ।
ਜ਼ਿਲ੍ਹਿਆਂ ਵਾਲੇ ਬਾਗ਼ ਦੇ ਦੁੱਖੜੇ, ਤੂੰ ਨਾ, ਦਿਲੋਂ, ਤਿਆਗੇ ਸੀ।
ਵੀਹ ਸਾਲਾਂ ਬਾਅਦ ਮਾਰਿਆ ਵੈਰੀ, ਤਕੜੇ ਖ਼ੂਬ ਇਰਾਦੇ ਸੀ।
ਇਸਨੂੰ ਕਹਿੰਦੇ ਬਦਲਾ ਲੈਣਾਂ, ਕਿੰਨੇ ਹੀ ਭਾਰਤੀ ਜਾਗੇ ਸੀ।
ਆਪਣੇ ਵਿੱਚੋਂ, ਤੂੰ, ਪੈਦਾ ਕੀਤੇ, ਲੱਖਾਂ ਹੀ ਗ਼ਦਰੀ ਬਾਬੇ ਸੀ।
ਲੱਖਾਂ ਹੀ ਵੈਰੀ, ਸਾਡੇ,ਕੰਬਣ ਲੱਗੇ, ਵੇਖ ਤੇਰੇ, ਇਰਾਦੇ ਸੀ
ਦੇਸ਼ ਦੀ ਖਾਤਰ ਮੋਹ ਕੀ ਹੁੰਦਾ,ਇਸ ਤੋਂ, ਵੈਰੀ ਜਾਗੇ ਸੀ।
ਸਮੇਂ ਤੋਂ ਅੱਗੇ ਸੋਚ ਤੇਰੀ ਸੀ, ਅੰਬਰੋਂ, ਉੱਚੇ ਇਰਾਦੇ ਸੀ।
ਜਾਨ ਦੀ ਬਾਜ਼ੀ ਲਾਈ ਤੁਸਾਂ ਨੇ, ਫੇਰ ਕਿਤੇ ਸਭ ਜਾਗੇ ਸੀ।
ਗੋਰਿਆਂ ਨੂੰ ਤੁਸੀਂ,ਭਾਜੜ ਪਾਈ,ਅੰਬਰੋਂ ਉੱਚੇ, ਇਰਾਦੇ ਸੀ।
ਸ਼ੀਹਣੀ ਮਾਂ ਦੇ ਜਾਏ, ਸਾਡੇ ਭਗਤ,ਕਰਤਾਰ, ਸਰਾਭੇ ਸੀ।
ਸੰਦੀਪ ਸਿੰਘਾ,ਜਗ-ਜਾਗੂ,ਇੱਕ ਦਿਨ,ਇਹ ਕਹਿੰਦੇ ਊਧਮ ਸਰਾਭੇ ਸੀ।
ਪੜ੍ਹ ਲਿਖ ਆਪਾ ਤਕੜੇ ਹੋਣਾ, ਇਸ ਦਿਨ ਲਈ ਆਪਾ ਜਾਗੇ ਸੀ।
ਸੰਪਰਕ :- 9815321017