ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ,ਦਲਵੀਰ ਫੁੱਟਬਾਲ ਅਕੈਡਮੀ ਪਟਿਆਲਾ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਕਲੱਬ ਬੰਗਾ ਦੀਆਂ ਟੀਮਾਂ ਅਗਲੇ ਦੌਰ ਚ ਪੁੱਜੀਆਂ ।
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ)- ਮਾ. ਹਰਬੰਸ ਹੀਓਂ ਦੀ ਯਾਦ ਨੂੰ ਸਮਰਪਿਤ 26ਵੇਂ ਸ਼ਹੀਦ ਏ ਆਜ਼ਮ ਸ.ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਦਿਲਕਸ਼ ਮੁਕਾਬਲੇ ਹੋਏ । ਅੱਜ ਤਿੰਨ ਮੈਚ ਖੇਡੇ ਗਏ । ਪਹਿਲਾ ਮੈਚ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਅਤੇ ਸ਼ੇਰ ਏ ਪੰਜਾਬ ਫੁੱਟਬਾਲ ਕਲੱਬ ਰੋਪੜ ਵਿਚਕਾਰ ਖੇਡਿਆ ਗਿਆ । ਇਸ ਮੈਚ ਦਾ ਉਦਘਾਟਨ ਚੌਧਰੀ ਸੰਤ ਰਾਮ ਵੱਲੋਂ ਕੀਤਾ ਗਿਆ ਜਿਨ੍ਹਾਂ ਨਾਲ ਨੰ. ਅਮਰੀਕ ਸਿੰਘ,ਹਰਜੀਤ ਸਿੰਘ ਮਾਹਲ,ਗੁਰਦਿਆਲ ਸਿੰਘ ਜਗਤਪੁਰ, ਸੁਰਿੰਦਰ ਸਿੰਘ ਖਾਲਸਾ,ਡਾ ਗੁਰਮੀਤ ਸਰਾਂ ਅਤੇ ਰਾਮ ਭਰੋਸੇ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ । ਇਹ ਮੈਚ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਨੇ ਸ਼ੇਰ ਏ ਪੰਜਾਬ ਫੁੱਟਬਾਲ ਕਲੱਬ ਰੋਪੜ ਨੂੰ 5-0 ਨਾਲ ਹਰਾ ਕੇ ਜਿੱਤਿਆ।
ਨਾਮਧਾਰੀ ਫੁੱਟਬਾਲ ਕਲੱਬ ਵਲੋਂ ਮਨੀਸ਼ ਨੇ ਪਹਿਲੇ ਹਾਫ ਚ ਮਿਲੀ ਪੈਨਲਟੀ ਨੂੰ ਗੋਲ ਵਿਚ ਵਿਚ ਤਬਦੀਲ ਕਰਕੇ ਟੀਮ ਨੂੰ ਲੀਡ ਦਵਾਈ । ਦੂਜਾ ਫੀਲਡ ਗੋਲਡ ਕਰਨ ਵਲੋਂ ਕੀਤਾ ਗਿਆ । ਤੀਜਾ ਗੋਲ ਪਹਿਲੇ ਹੀ ਹਾਫ ਚ ਰੋਹਿਤ ਨੇ ਕੀਤਾ । ਦੂਜੇ ਹਾਫ ਚ ਗੁਰਬਖਸ਼ ਨੇ ਗੋਲ ਕਰਕੇ ਲੀਡ ਨੂੰ 4-0 ਕਰ ਦਿੱਤਾ । 5ਵਾਂ ਗੋਲ ਗੁਰਬਖਸ਼ ਸਿੰਘ ਨੇ ਅਤੇ 6ਵਾਂ ਗੋਲ ਰਛਪਾਲ ਸਿੰਘ ਨੇ ਕੀਤਾ । ਦੂਜਾ ਮੈਚ ਦਲਵੀਰ ਫੁੱਟਬਾਲ ਕਲੱਬ ਪਟਿਆਲਾ ਅਤੇ ਰੇਲ ਕੋਲ ਫੈਕਟਰੀ ਕਪੂਰਥਲਾ ਦਰਮਿਆਨ ਖੇਡਿਆ ਗਿਆ । ਇਸ ਮੈਚ ਦਾ ਉਦਘਾਟਨ ਪਰਮਜੀਤ ਸਿੰਘ ਪੂੰਨੀ ਹੋਰਾਂ ਵੱਲੋਂ ਕੀਤਾ ਗਿਆ । ਜਿਨ੍ਹਾਂ ਨਾਲ ਅਮਰੀਕ ਸਿੰਘ ਪੂੰਨੀ, ਲਖਵੀਰ ਸਿੰਘ ਪੂੰਨੀ, ਅਮਰਜੀਤ ਸਿੰਘ ਪੂੰਨੀ, ਸ.ਹਰਦੇਵ ਸਿੰਘ ਕਾਹਮਾ ,ਦਰਸ਼ਣ ਸਿੰਘ ਮਾਹਲ,ਪਰਮਵੀਰ ਸਿੰਘ ਰਾਏ ਅਤੇ ਬਲਵਿੰਦਰ ਸਿੰਘ ਟੋਨੀ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ । ਇਹ ਮੈਚ ਬੇਹੱਦ ਫਸਵਾਂ ਰਿਹਾ । ਪਹਿਲੇ ਹਾਫ ਚ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ । ਦੂਜੇ ਹਾਫ ਚ ਦਲਵੀਰ ਫੁੱਟਬਾਲ ਕਲੱਬ ਨੂੰ ਮਿਲੀ ਪੈਨਲਟੀ ਗੁਰਦੇਵ ਪ੍ਰੀਤ ਸਿੰਘ ਰੰਧਾਵਾ ਨੇ ਗੋਲ ਵਿਚ ਤਬਦੀਲ ਕਰਕੇ ਟੀਮ ਨੂੰ ਲੀਡ ਦਵਾਈ । ਪਰ ਮੈਚ ਦੇ ਅੰਤਿਮ ਪਲਾਂ ਚ ਆਰ ਸੀ ਐਫ ਕਪੂਰਥਲਾ ਦੇ ਖਿਡਾਰੀ ਕਰਨਪ੍ਰੀਤ ਸਿੰਘ ਹੈਪੀ ਨੇ ਸ਼ਾਨਦਾਰ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ । ਨਿਰਧਾਰਤ ਸਮੇਂ ਤੇ ਬਰਾਬਰੀ ਤੋਂ ਬਾਅਦ ਫੈਸਲਾ ਟਾਈ ਬਰੇਕਰ ਨਾਲ ਕੀਤਾ ਗਿਆ । ਜਿਸ ਵਿਚ ਦਲਵੀਰ ਫੁੱਟਬਾਲ ਅਕੈਡਮੀ (5-4) ਜੇਤੂ ਰਹੀ । ਤੀਜਾ ਮੈਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਕਲੱਬ ਬੰਗਾ ਅਤੇ ਇੰਟਰਨੈਸ਼ਨਲ ਕਲੱਬ ਫਗਵਾੜਾ ਵਿਚਕਾਰ ਖੇਡਿਆ ਗਿਆ । ਇਸ ਮੈਚ ਦਾ ਉਦਘਾਟਨ ਸਤਨਾਮ ਸਿੰਘ ਲੌਂਗੀਆ ਵੱਲੋਂ ਕੀਤਾ ਗਿਆ । ਉਨ੍ਹਾਂ ਨਾਲ ਅਮਰਜੀਤ ਸਿੰਘ ਅੰਬਾ, ਜਸਪਾਲ ਸਿੰਘ,ਕਮਲ ਕਿਸ਼ੋਰ,ਹਰਜੀਤ ਸਿੰਘ ਮਾਹਲ ਅਤੇ ਐਕਸਿਸ ਬੈਂਕ ਦੇ ਕਲਸਟਰ ਹੈਡ ਨਵੀਨ ਵਾਧਵਾ ਨੇ ਟੀਮਾਂ ਨੈਲ ਜਾਣ ਪਛਾਣ ਕੀਤੀ । ਇਸ ਮੈਚ ਵਿਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਨਾਲ ਜੇਤੂ ਰਹੀ । ਪਹਿਲੇ ਹਾਫ ਚ ਇੰਟਰਨੈਸ਼ਨਲ ਕਲੱਬ ਵਲੋਂ ਮਨਪ੍ਰੀਤ ਸਿੰਘ ਸਿੰਘ ਨੇ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ ,ਇਸ ਤੋੰ ਬਾਅਦ ਕਰਨਦੀਪ ਸਿੰਘ ਹਰਜੋਤ ਸਿੰਘ 1-1 ਗੋਲ ਕਰਕੇ ਲੀਡ 3-0 ਕਰ ਦਿੱਤੀ । ਦੂਜੇ ਹਾਫ ਚ ਮਨਪ੍ਰੀਤ ਸਿੰਘ,ਹਰਜੋਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਗੋਲ ਕਰਕੇ ਲੀਡ 6-0 ਕਰ ਦਿੱਤੀ ਜੋ ਕਿ ਅੰਤ ਤੱਕ ਕਾਇਮ ਰਹੀ । ਜਿਕਰਯੋਗ ਹੈ ਕੱਲ੍ਹ ਨੂੰ ਵੀ ਤਿੰਨ ਮੈਚ ਖੇਡੇ ਜਾਣਗੇ । ਪਹਿਲਾ ਮੈਚ ਸਵੇਰ 9 ਵਜੇ ਓਲੰਪੀਅਨ ਜਰਨੈਲ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਅਤੇ ਸੰਤ ਬਾਬਾ ਭਾਗ ਸਿੰਘ ਫੁੱਟਬਾਲ ਕਲੱਬ ਖਿਆਲਾ ਵਿਚਕਾਰ ਦੂਜਾ ਮੈਚ ਦੁਪਹਿਰ 12 ਵਜੇ ਪ੍ਰਿੰ. ਹਰਭਜਨ ਸਿੰਘ ਫੁੱਟਬਾਲ ਕਲੱਬ ਮਾਹਿਲਪੁਰ ਅਤੇ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਵਿਚਕਾਰ ਅਤੇ ਤੀਜਾ ਮੈਚ ਨਾਮਧਾਰੀ ਫੁੱਟਬਾਲ ਕਲੱਬ ਅਤੇ ਸੀ ਆਰ ਪੀ ਐਫ ਜਲੰਧਰ ਦਰਮਿਆਨ ਖੇਡਿਆ ਜਾਵੇਗਾ । ਟੂਰਨਾਮੈਂਟ ਦੌਰਾਨ ਲੰਗਰ ਦੀ ਸੇਵਾ 6 ਦਿਨ ਨਿਰੰਤਰ ਚੱਲੇਗੀ । ਅੱਜ ਦੇ ਮੈਚਾਂ ਦੌਰਾਨ ਇਕਬਾਲ ਸਿੰਘ ਰਾਣਾ,ਜੋਗਿੰਦਰ ਸਿੰਘ ਕਲਸੀ,ਅਮਨਦੀਪ ਥਾਂਦੀ,ਨੰਬਰਦਾਰ ਸਵਰਨ ਸਿੰਘ ਕਾਹਮਾ,ਪਰਮਜੀਤ ਸਿੰਘ ਸੁਪਰਡੈਂਟ,ਚਰਨਜੀਤ ਸ਼ਰਮਾ,ਸਰਬਜੀਤ ਮੰਗੂਵਾਲ,ਜਗਤਾਰ ਸਿੰਘ ਝਿੱਕਾ,ਪਿਆਰਾ ਸਿੰਘ ਕਾਹਮਾ,ਹਰਜੋਗ ਸਿੰਘ ਚਾਹਲ,ਪ੍ਰੋ.ਗੁਰਪ੍ਰੀਤ ਸਿੰਘ,ਪ੍ਰਿੰ.ਸ਼ੰਕਰ ਦਾਸ,ਦਵਿੰਦਰ ਕੁਮਾਰ ਖਾਨਖਾਨਾ ਹਾਜ਼ਰ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly