ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸੈਣੀ ਭਵਨ ਨੇੜੇ ਗੰਜਾ ਸਕੂਲ ਉਨਾ ਰੋਡ ਹੁਸ਼ਿਆਰਪੁਰ ਵਿੱਚ ਸੈਣੀ ਜਾਗਰਤੀ ਮੰਚ ਦੀ ਇੱਕ ਮੀਟਿੰਗ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਇਸ ਵਿੱਚ ਸ਼ਹੀਦ ਚੌਧਰੀ ਬਲਵੀਰ ਸਿੰਘ ਜੀ ਦੀ ਬਰਸੀ ਜੋ 10 ਮਈ ਨੂੰ ਆ ਰਹੀ ਹੈ, ਉਸ ਬਾਰੇ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਕੁਲਵੰਤ ਸੈਣੀ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸ਼ਹੀਦ ਚੌਧਰੀ ਬਲਵੀਰ ਸਿੰਘ ਅਵਾਰਡ ਦਿੱਤਾ ਜਾਣਾ ਹੈ। ਉਹ ਉਸ ਸੰਸਥਾ ਨੂੰ ਜੋ ਲੋਕਾਂ ਲਈ ਫਰੀ ਸੇਵਾ ਕਰਦੀ ਹੈ ਨੂੰ ਦਿੱਤਾ ਜਾਵੇਗਾ। ਉਹਨਾਂ ਦਸਿਆ ਕਿ ਚੌਧਰੀ ਬਲਵੀਰ ਸਿੰਘ ਦੇ ਜੋ ਵੀ ਪਿਆਰ ਕਰਨ ਵਾਲੇ ਹਨ, ਉਹਨਾਂ ਨੂੰ ਬੇਨਤੀ ਹੈ ਕਿ 10 ਮਈ ਨੂੰ ਸੈਣੀ ਭਵਨ ਨੇੜੇ ਗੰਜਾ ਸਕੂਲ ਵਿਖੇ ਪਹੁੰਚਣ। ਇਸ ਮੀਟਿੰਗ ਵਿੱਚ ਹਰਿੰਦਰ ਸੈਣੀ ਜਨਰਲ ਸਕੱਤਰ ਪੰਜਾਬ, ਪ੍ਰੇਮ ਸੈਣੀ ਜਿਲਾ ਪ੍ਰਧਾਨ, ਕਿਰਪਾਲ ਸਿੰਘ ਪਾਲੀ ਯੂਥ ਜ਼ਿਲਾ ਪ੍ਰਧਾਨ, ਹਰਮਿੰਦਰਜੀਤ ਸਿੰਘ ਆਰਚੀਟੈਕਟ ਪਿਆਰੇ ਲਾਲ, ਸੈਣੀ ਮਦਨ ਲਾਲ, ਸ੍ਰੀ ਕ੍ਰਿਸ਼ਨ ਸੈਣੀ, ਹਰਵਿੰਦਰ ਸਿੰਘ, ਸੂਰਤ ਸਿੰਘ, ਚਮਨ ਲਾਲ, ਕਮਲਜੀਤ ਸਿੰਘ ਭੂਪਾ ਸੁਖਦੇਵ ਸਿੰਘ ਸੈਣੀ ਆਦਿ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



