ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਹੀਦ ਭਗਤ ਸਿੰਘ ਯੂਥ ਕਲੱਬ ਹੁਸ਼ਿਆਰਪੁਰ ਵਲੋਂ ਕਲੱਬ ਦੇ ਚੇਅਰਮੈਨ ਰਕੇਸ਼ ਸੈਣੀ, ਪ੍ਰਧਾਨ ਅਰਵਿੰਦ ਬਿੰਦਰਾ, ਮੀਤ ਪ੍ਰਧਾਨ ਬਰਿੰਦਰ ਸਿੰਘ ਠਾਕੁਰ, ਸੈਕਟਰੀ ਸੰਦੀਪ ਠਾਕੁਰ, ਮਨੀਸ਼ ਸ਼ਰਮਾ, ਮੁਕੇਸ਼ ਕੁਮਾਰ ਅਤੇ ਹੋਰਨਾਂ ਕਲੱਬ ਮੈਂਬਰਾਂ ਵਲੋਂ ਪਿੰਡ ਕਪਾਹਟ, ਚੱਬੇਵਾਲ ਤੇ ਪਿੰਡ ਬਰੋਟੀ ਦੀ ਪੰਚਾਇਤਾਂ ਦਾ ਸਨਮਾਨ ਕੀਤਾ ਗਿਆ। ਜਿੰਨ੍ਹਾਂ ’ਚ ਪਿੰਡ ਕਪਾਹਟ ਦੇ ਨਵ-ਨਿਯੁਕਤ ਸਰਪੰਚ ਸੰਜੇ ਕੁਮਾਰ ਅਤੇ ਪੰਚਾਇਤ ਮੈਂਬਰ ਆਸ਼ਾ ਰਾਣੀ, ਲਵਲੀ ਦੇਵੀ, ਧਰਮਪਾਲ, ਅਸ਼ੋਕ ਕੁਮਾਰ, ਸ਼ਿਵ ਕੁਮਾਰ, ਇੰਦਰ ਕੁਮਾਰ ਤੇ ਪਿੰਡ ਚੱਬੇਵਾਲ ਦੀ ਨਵੀਂ ਚੁਣੀ ਪੰਚਾਇਤ ਜਿਨ੍ਹਾਂ ਦੇ ਸਰਪੰਚ ਰੀਨਾ ਸਿੱਧੂ, ਮੈਂਬਰ ਨਿਸ਼ਾ ਸ਼ਰਮਾ, ਚਰਨਜੀਤ ਸਿੰਘ, ਦਿਲਬਾਗ ਸਿੰਘ, ਪਰਮਿੰਦਰ ਸਿੰਘ ਅਤੇ ਪਿੰਡ ਬਰੋਟੀ ਦੇ ਨਵੇਂ ਚੁਣੇ ਪੰਚ, ਹਰਪ੍ਰੀਤ ਕੌਰ ਅਤੇ ਪ੍ਰਵੀਨ ਬੇਬੀ ਇਨ੍ਹਾਂ ਸਾਰੀਆਂ ਨੂੰ ਸ਼ਹੀਦ ਭਗਤ ਸਿੰਘ ਯੂਥ ਕਲੱਬ ਵਲੋਂ ਵਧਾਈ ਦਿੱਤੀ ਗਈ ਅਤੇ ਲੱਡੂ ਵੰਡ ਕੇ ਸਰੋਪਿਆ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਚੁਣਿਆ ਹੋਇਆ ਪੰਚਾਇਤਾਂ ਨੇ ਪਿੰਡਾਂ ਦੇ ਵਿਕਾਸ ਅਤੇ ਹੋਰਨਾਂ ਲੋੜਾ ਪੂਰੀਆ ਕਰਨ ਦਾ ਵਾਅਦਾ ਕੀਤਾ ਤੇ ਪਿੰਡ ਦਾ ਵਿਕਾਸ ਕਰਨ ਦਾ ਪ੍ਰਣ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly