ਫ਼ਰੀਦਕੋਟ (ਸਮਾਜ ਵੀਕਲੀ) ( ਸ਼ਿਵਨਾਥ ) ਅੱਜ ਸਥਾਨਕ ਪਿੰਡ ਮਿਸ਼ਰੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇੱਕ ਭਰਵੀ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਲਾਭ ਸਿੰਘ ਸੀਨੀਅਰ ਮੀਤ ਪ੍ਰਧਾਨ ਹਰੀਦਾਸ ਮੀਤ ਸਕੱਤਰ ਪੰਜਾਬ ਨਵਦੀਪ ਸਿੰਘ ਮੀਤ ਪ੍ਰਧਾਨ ਪੰਜਾਬ ਜਤਿੰਦਰ ਕੁਮਾਰ ਫ਼ਰੀਦਕੋਟ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਦੀਪ ਸਿੰਘ ਕੋਟਕਪੂਰਾ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਨਾਰਾ ਸਿਹਤ ਸਿੱਖਿਆ ਤੇ ਰੁਜ਼ਗਾਰ ਸਭ ਦਾ ਹੋਵੇ । ਏਨਾਂ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ ਵਾਸਤੇ ਨੌਜਵਾਨਾਂ ਦੀ ਲਾਮਬੰਦ ਹੋਣ ਤੇ ਜ਼ੋਰ ਦਿੱਤਾ ਇਸ ਤੋਂ ਬਾਅਦ ਜਤਿੰਦਰ ਫਰੀਦਕੋਟ ਨੇ ਨੌਜਵਾਨਾਂ ਨੂੰ ਦੱਸਿਆ ਕਿ ਪੂਰੇ ਵਿਸ਼ਵ ਦੇ ਵਿੱਚ ਮਹਿੰਗਾਈ ਬੇਰੁਜ਼ਗਾਰੀ ਤੇ ਲੋਕਾਂ ਦੀ ਅੰਨੀ ਲੁੱਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਦੀ ਅਗਵਾਈ ਅਮਰੀਕਨ ਸਾਮਰਾਜ ਕਰ ਰਿਹਾ ਹੈ। ਪਰ ਇਸੇ ਦੌਰਾਨ ਇਸ ਵਿਸ਼ਵ ਵਿੱਚ ਵੇਖਣ ਨੂੰ ਮਿਲਿਆ ਕਿ ਜੋ ਲੋਕ ਆਪਣੀ ਗੁਲਾਮੀ ਦਾ ਭਾਰ ਸਿਰ ਤੋਂ ਲਾਹ ਕੇ ਵਗਾ ਕੇ ਮਾਰਦੇ ਹਨ । ਉਹ ਕਦੇ ਵੀ ਹਰਿਆ ਨਹੀਂ ਕਰਦੇ ਔਰ ਇਹ ਮਿਸਾਲ ਇੱਕ ਛੋਟੇ ਜਿਹੇ ਦੇਸ਼ ਈਰਾਨ ਨੇ ਦਿੱਤੀ ਸਾਡਾ ਭਾਰਤ ਦੇਸ਼ ਵਿਸ਼ਵ ਦੀ ਚੌਥੀ ਸ਼ਕਤੀ ਵਜੋਂ ਜਾਣਿਆ ਜਾਂਦਾ ਹੈ। ਜਿਸ ਦੀ ਬਹੁਤ ਵੱਡੀ ਆਬਾਦੀ ਨੌਜਵਾਨਾਂ ਦੀ ਹੈ। ਪਰ ਸਾਡੇ ਦੇਸ਼ ਦੇ ਅੰਦਰ ਰਾਜ ਕਰਨ ਵਾਲੇ ਲੋਕ ਜੇਕਰ ਇਤਿਹਾਸ ਦੇ ਪੰਨਿਆਂ ਤੋਂ ਨਜ਼ਰ ਮਾਰੀਏ ਤਾਂ ਸਵਾਏ ਚਾਪਲੂਸੀ ਤੋ ਕੁਝ ਵੀ ਨਜ਼ਰ ਨਹੀਂ ਆਉਂਦਾ । ਅੱਜ ਦੇਸ਼ ਉੱਤੇ ਬਹੁਤ ਵੱਡੇ ਸੰਕਟ ਦੀ ਸ਼ੰਕਾ ਜਤਾਈ ਜਾ ਰਹੀ ਹੈ ਹੈ। ਪ੍ਰੰਤੂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਬਹੁਤੇ ਲੰਮੇ ਸਮੇਂ ਤੱਕ ਨਾ ਤਾਂ ਤੇਲ ਦੇ ਭੰਡਾਰ ਨੇ ਨਾ ਗੈਸ ਦੇ ਭੰਡਾਰ ਨੇ ਤੇ ਨਾ ਹੀ ਅੰਨ ਦੇ ਭੰਡਾਰ ਨੇ, ਇਸ ਕਰਕੇ ਦੇਸ਼ ਅੰਦਰ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਮਹਿੰਗਾਈ ਸਿਖਰਾਂ ਤੇ ਹੋਏਗੀ ਅਤੇ ਸਿੱਧੇ ਅਸਿੱਧੇ ਰੂਪ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟਸ ਦੇ ਹੱਕ ਵਿੱਚ ਭੁਗਤ ਦੀ ਨਜ਼ਰ ਆ ਰਹੀ ਹੈ। ਜਿਸ ਦੇ ਦੌਰਾਨ ਚਲਦਿਆਂ ਜਿੱਥੇ ਸੰਕਟ ਵਿੱਚ ਲੋਕਾਂ ਦੇ ਨਾਲ ਖੜਨਾ ਹੁੰਦਾ ਹੈ। ਉੱਥੇ ਗੈਸ ਦੇ ਰੇਟ ਵਧਾਏ ਗਏ। ਆਟੇ ਦਾਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਲੋਕਾਂ ਦੀਆਂ ਜਾਇਦਾਦਾਂ ਨੱਪਣ ਵਾਸਤੇ ਬਿੱਲ ਪਾਸ ਕੀਤੇ ਜਾ ਰਹੇ ਹਨ। ਲੋਕ ਇੱਕਜੁੱਟ ਨਾ ਹੋ ਸਕਣ , ਇਸ ਵਾਸਤੇ ਲੋਕ ਹੱਕਾਂ ਦੀ ਰਾਖੀ ਕਰਦੇ ਕਿਰਤ ਕਾਨੂੰਨ ਤੋੜਕੇ ਚਾਰ ਕੋਡ ਲਿਆਂਦੇ ਗਏ ਹਨ। ਨਰੇਗਾ ਨੂੰ ਤਰੋੜ ਮਰੋੜ ਕੇ ਗਰੀਬਾਂ ਨੂੰ ਮਿਲਦਾ ਰੁਜ਼ਗਾਰ ਵੀ ਖੋਹ ਲਿਆ ਗਿਆ ਹੈ ਅਤੇ ਫਿਰ ਵੀ ਨਾਰਾ ਦਿੱਤਾ ਜਾ ਰਿਹਾ ਹੈ ਕਿ ਅਸੀਂ ਵਿਸ਼ਵ ਗੁਰੂ ਹਾਂ। ਪਰੰਤੂ ਜਿਸ ਤਰ੍ਹਾਂ ਅਮਰਿਕਾ ਦੇ ਰਾਸ਼ਟਰਪਤੀ ਟਰੰਪ ਨੇ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪ ਆਪਣੀਆਂ ਉਂਗਲਾਂ ਤੇ ਨਚਾ ਕੇ ਆਦੇਸ਼ ਦਿੱਤੇ ਹਨ ਕਿ ਤੇਲ ਇਰਾਨ ਤੋਂ ਨਹੀਂ ਰਸੀਆ ਤੋਂ ਖਰੀਦਿਆ ਜਾਏਗਾ। ਤੁਹਾਡੇ ਦੇਸ਼ ਵਿੱਚ ਜੋ ਅਸੀਂ ਚਾਹਾਂਗੇ ਉਹੀ ਕਾਨੂੰਨ ਲਾਗੂ ਹੋਣਗੇ ਇਜਰਾਇਲ ਦੇ ਅੰਦਰ ਜਾ ਕੇ ਮੋਦੀ ਗੌਰਮੈਂਟ ਦਾ ਨਿਤਨ ਯਾਹੂ ਤੇ ਅਮਰੀਕਨ ਸਾਮਰਾਜ ਦੇ ਹੱਕ ਵਿੱਚ ਬਿਆਨਬਾਜ਼ੀ ਕਰਨਾ, ਇਹ ਦਰਸਾਉਂਦਾ ਹੈ ਕਿ ਜਦੋਂ ਵੀ ਕਦੇ ਇਤਿਹਾਸ ਫਰੋਲਿਆ ਜਾਏਗਾ ਤਾਂ ਆਰਐਸਐਸ ਤੇ ਮੋਦੀ ਦੀ ਸਰਕਾਰ ਹਮੇਸ਼ਾ ਹੀ ਉਹਨਾਂ ਲੋਕਾਂ ਨਾਲ ਖੜੀ ਨਜ਼ਰ ਆਈ ਜਿਨਾਂ ਨੇ ਆਮ ਲੋਕਾਂ ਨੇ ਜਿੰਦਗੀਆਂ ਨੂੰ ਤਬਾਹ ਕੀਤਾ । ਇਸ ਲਈ ਪੰਜਾਬ ਦੀ ਸਰਕਾਰ ਤੋਂ ਵੀ ਕੋਈ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ ਦਿਨ ਦਿਹਾੜੇ ਕਤਲ ਕਤਲੋਗਾਰਤ ਚੋਰੀਆਂ ਠੱਗੀਆਂ ਡਕੈਤੀਆਂ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਤਬਦੀਲ ਕਰਕੇ ਆਮ ਲੋਕਾਂ ਤੇ ਟੈਕਸਾਂ ਦਾ ਭਾਰ ਪਾ ਕੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵਿੱਚ ਧੱਕ ਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਕੇ ਇਹ ਸਰਕਾਰ ਰੰਗਲਾ ਪੰਜਾਬ ਬਣਾਉਣ ਦੇ ਨਾਅਰੇ ਮਾਰ ਰਹੀ ਹੈ। ਨਿਤ ਦਿਹਾੜੀ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਸਕੂਲ ਕਾਲਜ ਬੰਦ ਹੋ ਰਹੇ ਨੇ। ਫਿਰ ਵੀ ਪੰਜਾਬ ਰੰਗਲਾ ਬਣਨ ਜਾ ਰਿਹਾ ਹੈ। ਭਗਤ ਸਿੰਘ ਦਿਆ ਨਕਲੀ ਵਾਰਸਾਂ ਨੇ ਅੱਜ ਪੰਜਾਬ ਨੂੰ ਕਰੋੜਾਂ ਰੁਪਏ ਦੇ ਕਰਜੇ ਥੱਲੇ ਦੱਬ ਦਿੱਤਾ ਤੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਜਾ ਰਹੀਆਂ ਹਨ । ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ। ਅੱਜ ਦਾ ਨੌਜਵਾਨ ਦੁਵਿਧਾ ਦੇ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ ਹੈ। ਜਿਸ ਨੂੰ ਕੋਈ ਵੀ ਰਸਤਾ ਨਜ਼ਰ ਨਹੀਂ ਆ ਰਿਹਾ ਤਾਂ ਇਸ ਕਰਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੌਜਵਾਨਾਂ ਨੂੰ ਲਾਮਬੰਦੀ ਦਾ ਸੁਨੇਹਾ ਦੇਣ ਵਾਸਤੇ ਪਿੰਡ ਮਿਸ਼ਰੀਵਾਲਾ ਵਿਖੇ ਪਹੁੰਚੀ ਤੇ ਨੌਜਵਾਨਾਂ ਨਾਲ ਰੂਬਰੂ ਹੋ ਕੇ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਮੀਟਿੰਗ ਵਿੱਚ ਭਰਾਤਰੀ ਸੰਦੇਸ਼ ਦੇਣ ਵਾਸਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵੀਰ ਇੰਦਰਜੀਤ ਸਿੰਘ ਪੁਰੀ ਤੇ ਜਿਲ੍ਹਾ ਜਨਰਲ ਸਕੱਤਰ ਜਸਮੇਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨੌਜਵਾਨਾਂ ਨੂੰ ਭਾਰਤੀ ਭਰਾਤਰੀ ਸੰਦੇਸ਼ ਦੇ ਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਸਰਬ ਸੰਮਤੀ ਨਾਲ ਕੁਲਵੀਰ ਸਿੰਘ ਨੂੰ ਪ੍ਰਧਾਨ,ਨਵਦੀਪ ਸਿੰਘ ਜਨਰਲ ਸਕੱਤਰ, ਖਜਾਨਚੀ ਹਰਮਨ ਸਿੰਘ ਮੀਤ ਪ੍ਰਧਾਨ ਲਵਪੀਤ ਸਿੰਘ ਲਵਲੀ, ਜਸ਼ਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ,ਲਵਪੀਤ ਸਿੰਘ ਮਨਰਾਜ ਸਿੰਘ ਪ੍ਰੈਸ ਸਕੱਤਰ, ਹਰਕੀਰਤ ਸਿੰਘ, ਹਕੂਮਤ ਸਿੰਘ ਮੀਤ ਸਕੱਤਰ, ਰਣਜੋਧ ਸਿੰਘ, ਅਜੀਤ ਸਿੰਘ, ਮੁੱਖ ਸਲਾਹਕਾਰ ਲਾਭ ਸਿੰਘ, ਰਗਵੀਰ ਸਿੰਘ, ਮਨਵੀਰ ਸਿੰਘ, ਸੁਖਮਨ ਸਿੰਘ ਗੁਰਜੀਵਨ ਸਿੰਘ, ਸਤਨਾਮ ਸਿੰਘ, ਰਾਜਦੀਪ ਸਿੰਘ, ਜਸਪ੍ਰੀਤ ਸਿੰਘ ਅਤੇ ਨਗਰ ਵਿੱਚੋ ਸੁਰਜੀਤ ਸਿੰਘ ਜੀ ਹਰਬੰਸ ਸਿੰਘ ਸੈਕਟਰੀ , ਅਮਰਜੀਤ ਸਿੰਘ ਹੋਲਦਾਰ, ਵਰਿੰਦਰਪਾਲ ਸਿੰਘ ਚਮਕੋਰ ਸਿੰਘ, ਕੁਲਦੀਪ ਸਿੰਘ ਵੀ ਹਾਜ਼ਰ ਸਨ।
https://play.google.com/store/apps/details?id=in.yourhost.samajweekly



