ਯਾਦਗਾਰੀ ਹੋ ਨਿੱਬੜਿਆ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਦਾ ਸਾਲਾਨਾ ਸਮਾਗਮ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮਿਤੀ 20-03-2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਬਲਾਕ ਨਕੋਦਰ -1( ਜਲੰਧਰ) ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ. ਰਤਨ ਸਿੰਘ ਕਾਕੜ ਕਲਾਂ ਜੀ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ। ਉਹਨਾਂ ਦੇ ਨਾਲ ਸ ਨਗਿੰਦਰ ਸਿੰਘ ,ਸ ਹਰਵਿੰਦਰ ਸਿੰਘ ਮਠਾੜੂ ,ਨਵਦੀਪ ਕੁਮਾਰ ਮਹੇ ,ਸ੍ਰੀ ਕ੍ਰਿਸ਼ਨ ਕੁਮਾਰ ਬਿੱਟੂ ,ਓਮਪ੍ਰਕਾਸ਼,ਸ ਸਤਨਾਮ ਸਿੰਘ ਬਲਾਕ ਇੰਚਾਰਜ ਆਮ ਆਦਮੀ ਪਾਰਟੀ ਇਸ ਸਮਾਗਮ ਵਿਚ ਸ਼ਾਮਲ ਸਨ। ਇਸ ਮੌਕੇ ਸ਼੍ਰੀ ਰਮੇਸ਼ਵਰ ਚੰਦਰ ਬੀਪੀਈਓ ਨਕੋਦਰ-1 ਅਤੇ ਸ. ਜਗਜੀਤ ਸਿੰਘ ਅਧਿਆਪਕ ਦੁਆਰਾ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਗੁਰਲੀਨ ਕੌਰ ਅਤੇ ਗੁਰਤੀਰਥ ਬੱਚੀਆਂ ਅਤੇ ਐਸ ਐਮ ਸੀ ਕਮੇਟੀ ਮੈਂਬਰਾਂ ਦੁਆਰਾ ਸ. ਰਤਨ ਸਿੰਘ ਕਾਕੜ ਕਲਾਂ ਵੱਲੋਂ ਰੀਬਨ ਕਟਵਾ ਕੇ ਕੀਤਾ ਗਿਆ। ਇਸ ਮੌਕੇ ਸ. ਕੇਵਲ ਸਿੰਘ ਹੁੰਦਲ ਜਿਲ੍ਹਾ ਪ੍ਰਧਾਨ ਈਟੀਟੀ ਅਧਿਆਪਕ ਯੂਨੀਅਨ ਜਲੰਧਰ ਅਤੇ ਸ. ਸ਼ਿਵਰਾਜ ਸਿੰਘ ਸੂਬਾ ਕਮੇਟੀ ਮੈਂਬਰ ਜਲੰਧਰ ਵੀ ਹਾਜ਼ਰ ਸਨ।

ਇਸ ਮੌਕੇ ਅਭੈਜੀਤ ਸਿੰਘ, ਸੁਖਰਾਜ ਐਮ ਆਈ ਐਸ, ਨੇਹਾ ਅਤੇ ਸੁਰਜੀਤ ਸਿੰਘ ਜੀ ਬੀਐਮਟੀ ਨਕੋਦਰ -1 ਵਿਸ਼ੇਸ਼ ਤੌਰ ਤੇ ਪਹੁੰਚੇ। ਸਟੇਜ ਦੀ ਕਾਰਵਾਈ ਸ. ਯਾਦਵਿੰਦਰ ਸਿੰਘ ਈਟੀਟੀ ਅਧਿਆਪਕ ਨੇ ਬਾਖ਼ੂਬ ਨਿਭਾਈ। ਇਸ ਮੌਕੇ ਬੱਚਿਆਂ ਨੇ ਧਾਰਮਿਕ ਕੋਰਿਓਗ੍ਰਾਫੀ ਕੀਤੀ ਤੇ ਪ੍ਰੋਗਰਾਮ ਆਰੰਭ ਕਰ ਦਿੱਤਾ। ਮੈਡਮ ਗੁਰਜਾਪ ਕੌਰ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਬੀਪੀਓ ਸ਼੍ਰੀ ਰਮੇਸ਼ਵਰ ਚੰਦਰ ਜੀ ਦੁਆਰਾ ਅਧਿਆਪਕ ਜਗਜੀਤ ਸਿੰਘ ਅਤੇ ਹਰਪਾਲ ਕੌਰ ਦੀ ਖੂਬ ਪ੍ਰਸੰਸਾ ਕੀਤੀ ਗਈ। ਪ੍ਰੋਗਰਾਮ ਦੌਰਾਨ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੇ ਖੂਬ ਰੰਗ ਬੰਨ੍ਹਿਆ ਅਤੇ ਵੱਖ-ਵੱਖ ਜਮਾਤਾਂ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਪੰਜਵੀਂ ਜਮਾਤ ਦੇ ਗੁਰਨੂਰ ਸਿੰਘ ਨੇ ਪੰਜਾਬੀ ਕਵਿਤਾ ਸਟੇਜ ਤੋਂ ਬੋਲ ਕੇ ਸਭ ਦਾ ਦਿਲ ਜਿੱਤ ਲਿਆ। ਇਸ ਸਮੇਂ ਵੱਖ-ਵੱਖ ਸਕੂਲਾਂ ਤੋਂ ਅਧਿਆਪਕ ਮੁੱਖ ਅਧਿਆਪਕ ਅਤੇ ਬੱਚਿਆਂ ਦੇ ਮਾਪੇ ਵੀ ਸ਼ਾਮਲ ਹੋਏ। ਸ੍ਰੀ ਕਮਲ ਕਿਸ਼ੋਰ ਅਤੇ ਸ੍ਰੀ ਕਸ਼ਮੀਰੀ ਲਾਲ ਐਮਸੀ ਨਗਰ ਪੰਚਾਇਤ ਮਹਿਤਪੁਰ ਵੀ ਹਾਜ਼ਰ ਸਨ। ਪ੍ਰੋਗਰਾਮ ਦੇ ਚਲਦੇ ਸ.ਜਸਵੰਤ ਸਿੰਘ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮੁਹੇਮ , ਸੰਦੀਪ ਸਿੰਘ, ਰਾਜਕੁਮਾਰ ਰੱਤੂ ਅਤੇ ਰਣਜੀਤ ਸਿੰਘ ਸਮਰਾ ਨੂੰ ਸਕੂਲ ਦੀ ਇਮਾਰਤ ਸਾਜੀ ਵਿਚ ਯੋਗਦਾਨ ਪਾਉਣ ਤੇ ਸਨਮਾਨ ਦਿੱਤਾ ਗਿਆ। ਮੈਡਮ ਗੁਰਜਾਪ ਕੌਰ ਅਤੇ ਮੈਡਮ ਹਰਪਾਲ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ ।

ਸ. ਰਤਨ ਸਿੰਘ ਜੀ ਤੇ ਉਨ੍ਹਾਂ ਦੀ ਟੀਮ ਅਤੇ ਐਸ ਐਮ ਸੀ ਕਮੇਟੀ ਵੱਲੋਂ ਸਕੂਲ ਦੇ ਅਧਿਆਪਕ ਜਗਜੀਤ ਸਿੰਘ ਖ਼ਸ਼ ਈਟੀਟੀ ਨੂੰ ਸਕੂਲ ਵਿੱਚ ਦਿਨ ਰਾਤ ਮਿਹਨਤ ਕਰਨ ਅਤੇ ਬੱਚਿਆਂ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਤੇ ਹੁਣ ਤੱਕ 5 ਲੱਖ 25 ਹਜ਼ਾਰ ਰੁਪਏ ਆਪਣੀ ਕਿਰਤ ਕਮਾਈ ਵਿੱਚੋਂ ਸਕੂਲ ਉਪਰ ਖਰਚ ਕਰਨ ਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਰਿਟਾਇਰਡ ਫੌਜੀ ਸ੍ਰੀ ਜਗਦੀਸ਼ ਚੰਦਰ ਕਵਾਤਰਾ ਅਤੇ ਸ੍ਰੀਮਤੀ ਸੁਸ਼ੀਲ ਕਵਾਤਰਾ ਜੀ ਨੇ ਵੀ ਅਧਿਆਪਕਾਂ ਦੀ ਖੂਬ ਪ੍ਰਸੰਸਾ ਕੀਤੀ। ਇਸ ਮੌਕੇ ਸ. ਜਗਦੇਵ ਸਿੰਘ ਰਿਟਾਇਰਡ ਫੌਜੀ, ਸ੍ਰੀ ਦਿਲਬਾਗ ਸਿੰਘ ਹੈਡ ਟੀਚਰ ,ਸ੍ਰੀ ਸ਼ੇਖਰ ਚੰਦਰ ਹੈਡਟੀਚਰ, ਸ ਗੁਰਪ੍ਰੀਤ ਸਿੰਘ, ਸੰਦੀਪ ਨਾਲ ,ਸ੍ਰੀਮਤੀ ਮਨਜੀਤ ਕੌਰ ਹੈਡ ਟੀਚਰ ,ਸ੍ਰੀਮਤੀ ਜਸਪ੍ਰੀਤ ਕੌਰ ਸੀਐਚਟੀ, ਸ੍ਰੀਮਤੀ ਸਤਵਿੰਦਰ ਕੌਰ ਹੈਡ ਟੀਚਰ , ਲਖਵਿੰਦਰ ਸਿੰਘ ਸਮਰਾ ਹੈਡਟੀਚਰ, ਗਗਨ ਗੁਪਤਾ, ਬਾਵਾ ਸਿੰਘ ,ਸੁਭਾਸ਼ ਚੰਦਰ ,ਪਰਮਜੀਤ ਸਿੰਘ ,ਹਰਪ੍ਰੀਤ ਕੌਰ ਬੀਟਲ ਝੁੱਗੀਆਂ , ਜਸਪ੍ਰੀਤ ਕੌਰ ਲੋਹਗੜ ,ਚੇਅਰਮੈਨ ਸ੍ਰੀਮਤੀ ਪ੍ਰੀਤੀ, ਮਨਜੀਤ ਕੌਰ ਆਂਗਨਵਾੜੀ , ਹੀਰਾ ਲਾਲ, ਕੁਲਵਿੰਦਰਪਾਲ ,ਰਮਨਦੀਪ ਸਿੰਘ ਭੋਗਪੁਰ, ਮੈਡਮ ਗੁਰਪਾਲ ਕੌਰ ਹੈਡ ਟੀਚਰ, ਸ੍ਰ ਪਿਆਰਾ ਸਿੰਘ ਹੈਡ ਟੀਚਰ, ਮੈਡਮ ਕਮਲਜੀਤ ਕੌਰ ਸੁਖਵੀਰ ਕੌਰ ਅਧਿਆਪਕਾ ਅਤੇ ਰਮਨ ਪ੍ਰੀਤ ਸੇਠੀ ਆਦਿ ਅਧਿਆਪਕ ਹਾਜ਼ਰ ਹੋਏ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੈਹਿਰਾ ਮੁਸ਼ਤਰਕਾ ਦਾ ਵਾਲੀਵਾਲ ਟੂਰਨਾਮੈਂਟ ਤਾਜਪੁਰ ਦੀ ਟੀਮ ਨੇ ਜਿੱਤਿਆ
Next article23 मार्च के शहीदों को याद करते हुए निकाला गया मशाल मार्च