ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਸਾਹਿਤ ਸਭਾ ਦੋਰਾਹਾ ਵੱਲੋਂ ਸ੍ਰੀ ਸੁਰਜੀਤ ਪਾਤਰ ਜੀ ਦੀ ਯਾਦ ਨੂੰ ਸਮਰਪਿਤ ਤੀਜਾ ਸਾਹਿਤਕ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ‘ਚ ਉਨ੍ਹਾਂ ਪੱਚੀ ਨਵੇਂ ਲੇਖਕਾਂ ਦੀਆਂ ਕਿਤਾਬਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਇਸ ਸਾਲ ਆਪਣੀ ਪਹਿਲੀ ਕਿਤਾਬ ਕੀਤੀ। ਇਸ ਸਮਾਰੋਹ ‘ਚ ਸਵਰਨਜੀਤ ਸਿੰਘ ਸਵੀ ਚੇਅਰਮੈਨ ਪੰਜਾਬ ਕਲਾ ਪਰਿਸ਼ਦ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ, ਉਨ੍ਹਾਂ ਨੇ ਨੌਜਵਾਨਾਂ ਨੂੰ ਸਾਹਿਤ ਨਾਲ ਸਬੰਧਤ ਤੇ ਆਪਣੀ ਲਿਖਤ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਸੁਝਾਅ ਦਿੱਤੇ। ਹਰਮਨ ਖਹਿਰਾ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਸੁਰਿੰਦਰ ਰਾਮਪੁਰੀ ਜੀ ਨੇ ਕੀਤੀ। ਅਕਸ ਰੰਗਮੰਚ ਸਮਰਾਲਾ ਦੀ ਟੀਮ ਵੱਲੋਂ ਕਮਲਜੀਤ ਕੌਰ ਦੀ ਕਮਾਲ ਦੀ ਅਦਾਕਾਰੀ ਵਿੱਚ ਪਰੋਇਆ ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ” ਦਾ ਸਫ਼ਲ ਮੰਚਨ ਕੀਤਾ ਗਿਆ। ਇਸ ਮੌਕੇ ਪਰਮਿੰਦਰ ਪਾਰਸ ਤੇ ਰਾਜਵਿੰਦਰ ਸਮਰਾਲਾ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਜੋਬਨ ਖਹਿਰਾ ਦੀ ਕਿਤਾਬ ਜਲੀਲਪੁਰ, ਸੁਖਵਿੰਦਰ ਦੀ ਲਿਖੀ ਕਿਤਾਬ ਇਹ ਘਰ ਈਬੂ ਦਾ ਹੈ ਤੇ ਨਵ ਢਿੱਲੋਂ ਦੀ ਕਿਤਾਬ ਤੂੰ ਤੋਂ ਤੁਸੀਂ ਤੱਕ ਲੋਕ ਅਰਪਣ ਕੀਤੀ ਗਈ। ਆਏ ਨੌਂਜਵਾਨ ਕਵੀਆਂ ਨੇ ਆਪਣੇ ਭਾਵ ਅਭੀਵਿਅਕਤ ਕੀਤੇ। ਇਸ ਪ੍ਰੋਗਰਾਮ ‘ਚ ਗੁਰਦਿਆਲ ਦਲਾਲ ਜੀ ਸਮੇਤ ਇਲਾਕੇ ਦੇ ਬੜੇ ਸਤਿਕਾਰਯੋਗ ਲੇਖਕ ਸਾਹਿਬਾਨ ਹਾਜ਼ਰ ਹੋਏ ਤੇ ਉਨ੍ਹਾਂ ਨੇ ਨੌਜਵਾਨਾਂ ਦੀਆਂ ਰਚਨਾਵਾਂ ਦਾ ਅਨੰਦ ਮਾਣਿਆ।
ਇਸ ਮੌਕੇ ਪੰਜਾਬੀ ਦੇ ਲੇਖਕ ਚਿੰਤਕ ਪੱਤਰਕਾਰ ਬੁੱਧ ਸਿੰਘ ਨੀਲੋ, ਜੋ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਨ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੇ ਪੰਜਾਬੀ ਮਾਂ ਬੋਲੀ ਤੇ ਸਹਿਤ ਪ੍ਰਤੀ ਵਧੀਆ ਪ੍ਰੋਗਰਾਮ ਉਲੀਕਿਆ ਜਿਸ ਵਿੱਚ ਨਵੇਂ ਪੁਰਾਣੇ ਲੇਖਕ ਸ਼ਾਮਿਲ ਹੋਏ, ਹੋਰ ਵੀ ਬੜੀ ਦੂਰੋਂ ਦੂਰੋਂ ਸਾਹਿਤ ਪ੍ਰੇਮੀ ਤੇ ਵੱਡੀ ਗਿਣਤੀ ‘ਚ ਨੌਜਵਾਨ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਪ੍ਰਬੰਧਕ ਜੋਬਨ ਖਹਿਰਾ, ਸਤਵਿੰਦਰ ਖਹਿਰਾ, ਹਨੀ ਗਰੇਵਾਲ, ਲਵੀ ਦੁਸਾਂਝ ਨੇ ਆਏ ਸੱਜਣਾਂ ਦਾ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly