HOME “ਸ਼ਹੀਦ ਭਗਤ ਸਿੰਘ ਜੀ”

“ਸ਼ਹੀਦ ਭਗਤ ਸਿੰਘ ਜੀ”

3
"ਸ਼ਹੀਦ ਭਗਤ ਸਿੰਘ ਜੀ"

   (ਸਮਾਜ ਵੀਕਲੀ) 

ਅੱਜ ਵੀ ਜੱਗ ਤੇ ਪੈਂਦੀਆਂ ਧੁੰਮਾਂ, ਭਗਤ ਸਿੰਘ ਸਰਦਾਰ ਦੀਆਂ,
ਡੂੰਗੀਆਂ ਸੋਚਾਂ, ਵੱਡੇ ਜਿਗਰੇ, ਜਜ਼ਬੇ ਵਾਂਗ, ਅੰਗਾਰ  ਦੀਆਂ,

ਨਾਲ ਫਰੰਗੀਆਂ, ਦੋ ਹੱਥ ਕੀਤੇ, ਉਹ ਅੜੀਆਂ ਅਤੇ ਟਕਰਾਰ ਦੀਆਂ,
ਲਹਿਰ ਕ੍ਰਾਂਤੀਕਾਰੀ, ਵਾਲੀਆਂ, ਤੇ ਉਹ ਮਿਸ਼ਨ ਨੇ ਪੱਗੜ੍ਹੀ ਸੰਭਾਲ਼ ਦੀਆਂ,

ਲਾਲਾ ਜੀ ਦਾ ਲੈ ਕੇ ਬਦਲਾ,ਹਿਲਾਈਆਂ ਜੜ੍ਹਾਂ ਜ਼ਾਲਮ ਸਰਕਾਰ ਦੀਆਂ ,
ਸਾਂਡਰਸ ਨੂੰ ਸੀ ਪਾਰ ਬੁਲਾਇਆ,ਖੋਲੀਆਂ ਅੱਖਾਂ ਸੀ, ਸਰਕਾਰ ਦੀਆਂ,

ਪੜ੍ਹ ਲਿਖ ਕੇ ਸੀ, ਜਾਣੀਆਂ ਨੀਤੀਆਂ, ਅੰਗਰੇਜ਼ ਜ਼ਾਲਮ ਸਰਕਾਰ ਦੀਆਂ
ਅਪੀਲ, ਦਲੀਲ ਨਾਲ ਖੋਲੀਆਂ ਅੱਖਾਂ, ਗੂੰਗੀ ਬੌਲੀਂ ਸਰਕਾਰ ਦੀਆਂ,

ਦੇਸ਼ ਦੀ ਖਾਤਰ ਕੱਟੀਆਂ ਜ਼ੇਲਾਂ, ਜ਼ਾਲਮ ਫਰੰਗੀ ਸਰਕਾਰ ਦੀਆਂ,
ਜੇਲਾਂ ਵਿੱਚ ਵੀ ਦੱਬ ਨਾ ਹੋਈਆਂ, ਆਵਾਜ਼ਾਂ ਸਿੰਘ ਸਰਦਾਰ ਦੀਆਂ,

ਰਾਜਗੁਰੂ, ਸੁਖਦੇਵ ਵੀ ਡਟ ਗਏ,ਜੜ੍ਹਾਂ ਪੁੱਟਣ ਲਈ ਸਰਕਾਰ ਦੀਆਂ,
ਹੱਸ-ਹੱਸ ਚੁੰਮੇ ਰੱਸੇ ਫਾਂਸੀ ਦੇ, ਜੜੋ ਪੁੱਟੀਆਂ ਜੜ੍ਹਾਂ, ਫਰੰਗੀ ਸਰਕਾਰ ਦੀਆਂ,

ਪੱਗ ਕੇਸਰੀ ਤਾਜ਼ ਹੈ ਸਿਰ ਦਾ, ਇਹ ਦੁਨੀਆਂ ਪਈ ਸਤਿਕਾਰ ਦੀਆਂ,
ਸੰਦੀਪ ਨਾ ਗਾਉਂਦਾ ਥੱਕੇ ਵਾਰਾਂ, ਭਗਤ ਸਿੰਘ ਸਰਦਾਰ ਦੀਆਂ,

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017

Previous articleਵਿਰਾਸਤੀ ਮੇਲਾ 2026 ਅਮੀਰ ਵਿਰਸੇ ਦੀ ਸੰਭਾਲ ਦਾ ਸੱਦਾ ਦਿੰਦਿਆਂ  ਹੋਇਆ ਸਮਾਪਤ
Next articleਵੇਅਰਹਾਊਸ ਮੈਨੇਜਰ ਦੀ ਖ਼ੁਦਕੁਸ਼ੀ ਮਾਮਲਾ –