ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਨੂੰ ਖਟਕੜ ਕਲਾਂ ਜੁੜੇਗੀ ਜੁਆਨੀ

ਫਿਲੌਰ/ਅੱਪਰਾ  (ਸਮਾਜ ਵੀਕਲੀ) (ਜੱਸੀ)-ਪੰਜਾਬ ਸਟੂਡੈਂਟਸ ਯੂਨੀਅਨ ( ਸ਼ਹੀਦ ਰੰਧਾਵਾ ) ਦੇ ਆਗੂ ਹੁਸ਼ਿਆਰ ਸਿੰਘ ਸਲੇਮ ਗੜ੍ਹ ਨੇ ਪ੍ਰੈੱਸ  ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 28 ਸਤੰਬਰ ਦਿਨੇ 11 ਵਜੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਿੰਡ ਵਿਚ ਬਣੇ ਮਾਇਆਵਤੀ ਪਾਰਕ ਵਿੱਚ ਵਿਦਿਆਰਥੀਆਂ ਵੱਲੋਂ ਰੈਲੀ ਕੀਤੀ ਜਾਏਗੀ।ਰੈਲੀ ਉਪਰੰਤ ਪਿੰਡ ਵਿੱਚੀਂ ਹੁੰਦਾ ਹੋਇਆ ਜੱਦੀ ਘਰ ਅਤੇ ਮਿਊਜ਼ੀਅਮ ਤੱਕ ਵਿਦਿਆਰਥੀਆਂ ਵੱਲੋਂ ਮਾਰਚ ਕੀਤਾ ਜਾਏਗਾ। ਇਸ ਸਮਾਗਮ ਵਿੱਚ ਨਗਰ ਨਿਵਾਸੀ ਅਤੇ ਸਥਾਨਕ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਸਮਾਗਮ ‘ਚ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਮਸਾਣੀ ਦੇ ਧਰਮਿੰਦਰ ਮਸਾਣੀ ਅਤੇ ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ ਗੀਤਾਂ ਅਤੇ ਕਵੀਸ਼ਰੀਆਂ ਰਾਹੀਂ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮੁਬਾਰਕ ਆਖਦਿਆਂ ਗਾਇਕੀ ਦਾ ਰੰਗ ਭਰਨਗੇ।ਹੁਸ਼ਿਆਰ ਸਿੰਘ ਨੇ ਦੱਸਿਆ ਕਿ ਪੰਜਾਬ ਸਟੂਡੈਂਟਸ ਯੂਨੀਅਨ ( ਸ਼ਹੀਦ ਰੰਧਾਵਾ ) ਵੱਲੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਕਸਬਿਆਂ ਵਿੱਚ ਚੱਲ ਰਹੀ ਤਿਆਰੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਦਿਆਰਥੀ 28 ਸਤੰਬਰ ਨੂੰ ਸੂਰਜ ਦੀ ਚੜ੍ਹਦੀ ਟਿੱਕੀ ਨਾਲ਼ ਹੀ ਵੱਖ ਵੱਖ ਕੇਂਦਰਾਂ ਤੋਂ ਖਟਕੜ ਕਲਾਂ ਵੱਲ ਚਾਲੇ ਪਾਉਣਗੇ। ਉਹਨਾਂ ਦੱਸਿਆ ਕਿ ਵਿਸ਼ੇਸ਼ ਕਰਕੇ ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਬੰਗਾ ਅਤੇ ਖਟਕੜ ਕਲਾਂ ਨਿਵਾਸੀਆਂ ਵੱਲੋਂ ਮਿਲੇ ਸਹਿਯੋਗ ਲਈ ਹੁੰਗਾਰੇ ਨਾਲ਼ ਵਿਦਿਆਰਥੀਆਂ ਦੇ ਹੌਸਲੇ ਬੁਲੰਦ ਹੋਏ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਰਾਲੀ ਪ੍ਰਬੰਧਨ ਕਰਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣੇ ਪਿੰਡ ਬਹਿਬਲ ਮੰਝ ਦੇ ਮੁਖਤਿਆਰ ਸਿੰਘ
Next articleਲੈਸਟਰ ਗੁਰਦੁਆਰਾ ਚੋਣਾਂ