ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ)-ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂ.ਕੇ-ਪੰਜਾਬ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਸਮਾਰਕ ਵਿਖੇ ਹੈਪੀ ਸਾਧੋਵਾਲ ਦੀ ਮੌਜੂਦਗੀ ਵਿੱਚ ਜ਼ਰੂਰਤਮੰਦ ਦਿਲਾਵਰ ਸਿੰਘ ਨੂੰ ਵੀਲ ਚੇਅਰ ਭੇਟ ਕੀਤੀ ਗਈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਨੇ ਦੱਸਿਆ ਕਿ ਯੂਕੇ ਵਿੱਚ ਬ੍ਰਿਟਿਸ਼ ਇੰਮਪਾਇਰ ਆਫਿਸਰ ਵਜੋਂ ਤੈਨਾਤ ਡਾਕਟਰ ਅਮਰਜੀਤ ਰਾਜੂ ਵੱਲੋਂ ਅਤੇ ਭਰਾ ਹੈਪੀ ਸਾਧੋਵਾਲ ਨਾਲ ਰਲ ਕੇ ਇਲਾਕੇ ਵਿੱਚ ਅਨੇਕਾਂ ਸਮਾਜ ਭਲਾਈ ਕੰਮ ਚਲਾਏ ਜਾ ਰਹੇ ਹਨ। ਜਿਸ ਦੇ ਤਹਿਤ ਅੱਜ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਦਿਲਾਵਰ ਸਿੰਘ ਵਾਸੀ ਖਾਬੜਾ ਨੂੰ ਹੋਣਹਾਰ ਨੌਜਵਾਨ ਲੱਕੀ ਲੱਲਿਆ (ਕਨੇਡਾ ) ਦੀ ਅਗਵਾਈ ਵਿੱਚ ਵੀਲ ਚੇਅਰ ਦਿੱਤੀ ਗਈ ਹੈ। ਦਰਸ਼ਨ ਸਿੰਘ ਮੱਟੂ ਨੇ ਰਾਜੂ ਪਰਿਵਾਰ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ। ਇਸ ਮੌਕੇ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ਼ ਮੱਟੂ, ਹੈਪੀ ਸਾਧੋਵਾਲ, ਪ੍ਰਿੰਸੀਪਲ ਸਤਨਾਮ ਸਿੰਘ, ਅਮਨ ਸਾਧੋਵਾਲ, ਡਾਕਟਰ ਬਿੱਟੂ ਵਿੱਜ, ਡਾਕਟਰ ਲਖਵਿੰਦਰ ਲੱਕੀ, ਪ੍ਰੀਤ ਪਾਰੋਵਾਲ, ਸੁਖਵਿੰਦਰ ਸਿੰਘ, ਮੀਰਾਂ ਰਾਣੀ, ਨੇਕਾ ਖਾਬੜਾ, ਹਰਸ਼ ਗੰਗੜ, ਰਸ਼ਪਾਲ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj