HOME ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਲਾਇਬ੍ਰੇਰੀ ਨੂੰ ਐਨ ਆਰ ਆਈ ਨੇ 15,000...

ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਲਾਇਬ੍ਰੇਰੀ ਨੂੰ ਐਨ ਆਰ ਆਈ ਨੇ 15,000 ਦੀ ਰਾਸ਼ੀ ਭੇਟ ਕੀਤੀ

ਮਾਹਿਲਪੁਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਧਲਵਿੰਦਰ ਸਿੰਘ ਜੱਜ ਸਾਹਰੀ ਪਿੰਡ ਦੀ ਸਰਜ਼ਮੀਨ ਨਾਲ ਤਾਅਲੁਕ ਰੱਖਦੇ ਹਨ ਪਰ ਇਸ ਸਮੇਂ ਕੈਨੇਡਾ ਰਹਿ ਰਹੇ ਹਨ। ਇਸ ਬਾਰੇ ਵਿਸਤਾਰ ਨਾਲ ਗੱਲ ਕਰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ, ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਨੇ ਦੱਸਿਆ ਕਿ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਦੀ ਦੇਸ਼ ਦੀ ਅਜ਼ਾਦੀ ਦੀ ਗ਼ਦਰ ਲਹਿਰ ਵਿੱਚ ਵੱਡੀ ਭੂਮਿਕਾ ਰਹੀ ਹੈ।ਬਰਮਾ ਕਾਂਸਪੀਰੇਸੀ ਕੇਸ ਦੌਰਾਨ ਉਨ੍ਹਾਂ ਨੂੰ ਮਾਂਡਲੇ ਜੇਲ੍ਹ ਵਿੱਚ ਫ਼ਾਂਸੀ ਹੋ ਗਈ ਸੀ।ਇਨ੍ਹਾਂ ਦੀ ਯਾਦ ਵਿੱਚ ਹੀ ਪਿੰਡ ਸਾਹਰੀ ਵਿਖੇ ਕੁਝ ਅਗਾਂਹ ਵਧੂ ਦੋਸਤਾਂ ਦੀ ਸੁਹਿਰਦ ਕੋਸ਼ਿਸ਼ ਸਦਕਾ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ ਅਤੇ ਇਸ ਲਾਇਬ੍ਰੇਰੀ ਦਾ ਨਾਂ ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਦੇ ਨਾਂ ’ਤੇ ਰੱਖਿਆ ਗਿਆ ਹੈ। ਅੱਜਕਲ੍ਹ ਇਸ ਇਸ ਲਾਇਬ੍ਰੇਰੀ ਨੂੰ ਦਿੱਲੀ ਸਾਹਿਤ ਸਭਾ ਨਾਲ ਜੋੜਿਆ ਗਿਆ ਹੈ, ਜਿੱਥੋਂ ਬਹੁਤ ਹੀ ਆਹਲਾ ਕਿਸਮ ਦੀਆਂ ਕਿਤਾਬਾਂ ਲਾਇਬ੍ਰੇਰੀ ਨੂੰ ਮੁਹੱਈਆ ਹੋ ਰਹੀਆਂ ਹਨ। ਬੀਤੇ ਕੱਲ੍ਹ ਧਲਵਿੰਦਰ ਸਿੰਘ ਜੱਜ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਕੁਝ ਕਿਤਾਬਾਂ ਬਾਬਤ ਹੀ ਆਏ ਸਨ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾਹਰੀ ਲਾਇਬ੍ਰੇਰੀ ਨੂੰ ਕਿਤਾਬਾਂ ਰੱਖਣ ਲਈ ਇਕ ਅਲਮਾਰੀ ਲੋੜੀਂਦੀ ਹੈ ਤਾਂ ਉਨ੍ਹਾਂ ਉਸੇ ਵਕਤ ਪੰਦਰਾਂ ਹਜ਼ਾਰ ਰੁਪਏ ਲਾਇਬ੍ਰੇਰੀ ਨੂੰ ਭੇਟ ਕਰ ਦਿੱਤੇ। ਇਨ੍ਹਾਂ ਵਿੱਚੋਂ ਗਿਆਰਾਂ ਹਜ਼ਾਰ ਰੁਪਏ ਦੀ ਅਲਮਾਰੀ ਖ਼ਰੀਦ ਕੇ ਸਾਹਰੀ ਲਾਇਬ੍ਰੇਰੀ ਭੇਜੀ ਗਈ ਪੰਜ ਹਜ਼ਾਰ ਰੁਪਏ ਲਾਇਬ੍ਰੇਰੀ ਦੇ ਰੱਖ ਰਖਾਵ ਲਈ ਬੈਂਕ ਵਿੱਚ ਚੱਲ ਰਹੇ ਲਾਇਬ੍ਰੇਰੀ ਖ਼ਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ।ਇਸ ਲਾਇਬ੍ਰੇਰੀ ਵਿੱਚ ਤਿੰਨ ਅਖ਼ਬਾਰਾਂ ਰੋਜ਼ਾਨਾ ਆਉਂਦੀਆਂ ਹਨ। ਲਾਇਬ੍ਰੇਰੀ ਦੇ ਰੱਖ ਰਖਾਵ ਲਈ ਰੱਖੀ ਲਾਇਬ੍ਰੇਰੀ ਅਟੈਂਡੈਂਟ ਇਸਨੂੰ ਸਮੇਂ ਸਿਰ ਖੋਲ੍ਹਦੀ ਹੈ ਤੇ ਬੱਚਿਆਂ ਨੂੰ ਕਿਤਾਬਾਂ ਇਸ਼ੂ ਕਰਦੀ ਹੈ।ਬੱਚੇ ਲਾਇਬ੍ਰੇਰੀ ਬੈਠ ਕੇ ਕਿਤਾਬਾਂ ਹੀ ਨਹੀਂ ਪੜ੍ਹਦੇ ਸਗੋਂ ਸਕੂਲੋਂ ਮਿਲਿਆ ਪੜ੍ਹਾਈ ਦਾ ਕੰਮ ਵੀ ਕਰਦੇ ਹਨ। ਲਾਇਬ੍ਰੇਰੀ ਦੀ ਵਧੀਆ ਕਾਰਜ ਪ੍ਰਣਾਲੀ ਲਈ ਧਲਵਿੰਦਰ ਜੱਜ ਨੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਲਪ੍ਰੀਤ ਸਿੰਘ ਔਲਖ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
Next articleਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਮੁਕਾਬਲੇ ਕਰਵਾਏ ਗਏ