HOME ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਮੁਕਾਬਲੇ...

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਮੁਕਾਬਲੇ ਕਰਵਾਏ ਗਏ

ਮਾਹਿਲਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ ਸਥਾਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਰਗ, ਦਸ਼ਮੇਸ਼ ਨਗਰ ਵਿਖੇ ਸੰਤ ਬਾਬਾ ਰਣਜੀਤ ਸਿੰਘ, ਬੀਬੀ ਸੰਦੀਪ ਕੌਰ ਜੀ ਦੀ ਦੇਖ ਰੇਖ ਹੇਠ ਸਕੂਲੀ ਬੱਚਿਆਂ ਦਾ ਸੁੰਦਰ ਸੁਲੇਖ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 300 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਵੱਡੇ ਬੱਚਿਆਂ ਨੂੰ ਪਿਤਾ ਦਾ ਲੇਖ ਦਿੱਤਾ ਗਿਆ। ਚੌਥੀ ਕਲਾਸ ਤੱਕ ਦੇ ਛੋਟੇ ਬੱਚਿਆਂ ਨੂੰ ਪੈਂਤੀ ੳ.ਅ.ੲ.ਸ.ਹ ਲਿਖਣ ਵਾਸਤੇ ਦਿੱਤਾ ਗਿਆ। ਪਹਿਲੇ, ਦੂਜੇ, ਤੀਜੇ ਨੰਬਰ ਤੇ ਆਉਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦਿੱਤਾ ਗਿਆ। ਕੁਝ ਇਨਾਮ ਹੱਲਾ-ਸ਼ੇਰੀ ਦੇ ਵੀ ਦਿੱਤੇ ਗਏ। ਸਭ ਤੋਂ ਪਹਿਲਾਂ ਬੱਚਿਆਂ ਨੂੰ ਸੰਤ ਬਾਬਾ ਰਣਜੀਤ ਸਿੰਘ ਜੀ ਵਲੋਂ ਚੌਪਈ ਸਾਹਿਬ ਜੀ ਦੇ ਜਾਪ ਕਰਵਾਏ ਗਏ ਤੇ ਉਨ੍ਹਾਂ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਬੱਚਿਆਂ ਨੂੰ ਅੱਗੇ ਵੱਧਣ ਵਾਸਤੇ ਸੋਹਣਾ ਬੋਲਣਾ ਤੇ ਸੋਹਣਾ ਲਿਖਣਾ ਆਉਣਾ ਚਾਹੀਦਾ ਹੈ।ਇਸ ਵਾਸਤੇ ਗੁਰਦੁਆਰਾ ਸਾਹਿਬ ਵਲੋਂ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਸੁੰਦਰ ਸੁਲੇਖ ਦੀ ਜੱਜਮੈਂਟ ਬੀਬੀ ਨਰਿੰਦਰ ਕੌਰ, ਬੀਬੀ ਅਮਨਦੀਪ ਕੌਰ, ਮੈਡਮ ਤਲਵਿੰਦਰ ਕੌਰ, ਮੈਡਮ ਨਿਰਮਲਜੀਤ ਕੌਰ, ਮੈਡਮ ਗੁਰਪ੍ਰੀਤ ਕੌਰ ਆਦਿ ਮੈਡਮਾਂ ਨੇ ਕੀਤੀ। ਪਹਿਲੇ ਗਰੁੱਪ ਵਿੱਚ ਪਹਿਲਾ ਇਨਾਮ ਜੈਸਮੀਨ ਕੌਰ ਸਪੁੱਤਰੀ ਸ਼੍ਰੀ ਡਿੰਪਲ ਸੰਧੂ (ਐਮ.ਡੀ. ਗਰਲਜ਼ ਸੀ.ਸੈਕੰਡਰੀ ਸਕੂਲ) ਦੂਜਾ ਇਨਾਮ ਗੁਰਨੂਰ ਕੌਰ ਸਪੁੱਤਰੀ ਸ.ਗੁਰਪ੍ਰੀਤ ਸਿੰਘ (ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ) ਤੀਜਾ ਇਨਾਮ ਸੇਜ਼ਲ ਰਾਣੀ ਸਪੁੱਤਰੀ ਸ਼੍ਰੀ ਵਿੱਕੀ ਜੀ (ਮੈਰੀਗੋਲਡ ਪਬਲਿਕ ਸੂਕਲ)। ਦੂਸਰੇ ਗਰੁੱਪ ਵਿੱਚ ਪਹਿਲਾ ਇਨਾਮ ਖੁਸ਼ੀ ਠਾਕੁਰ ਸਪੁੱਤਰੀ ਸ਼੍ਰੀ ਮੋਹਿਤ ਠਾਕੁਰ (ਸ਼ਿਸ਼ੂ ਸ਼ਿਕਸ਼ਾ ਸਕੂਲ) ਦੂਸਰਾ ਇਨਾਮ ਗੁਰਪ੍ਰੀਤ ਸ਼੍ਰੀ ਪਵਨ ਕੁਮਾਰ (ਨਵੀਨ ਮਾਡਲ ਸਕੂਲ) ਤੀਸਰਾ ਇਨਾਮ ਅਵਲੀਨ ਕੌਰ ਪੁੱਤਰੀ ਸੁਖਰਮਨਦੀਪ ਸਿੰਘ (ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ) ਨੇ ਪ੍ਰਾਪਤ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ ਲਾਇਬ੍ਰੇਰੀ ਨੂੰ ਐਨ ਆਰ ਆਈ ਨੇ 15,000 ਦੀ ਰਾਸ਼ੀ ਭੇਟ ਕੀਤੀ
Next articleਸਰਬਜੀਤ ਸਿੰਘ ਬੈਂਸ ਨੇ ਸਾਂਝੀ ਰਸੋਈ ‘ਚ ਪਾਇਆ 20 ਹਜ਼ਾਰ ਰੁਪਏ ਦਾ ਯੋਗਦਾਨ