ਵੱਡੇ ਰੁੱਖਾਂ ਦੀਆਂ ਛਾਵਾਂ…

(ਸਮਾਜ ਵੀਕਲੀ)
ਵੱਡੇ ਰੁੱਖਾਂ ਦੀਆਂ ਛਾਵਾਂ ,
ਮਾਵਾਂ ਦੀਆਂ ਦੁਆਵਾਂ।
ਸਭ ਨੂੰ ਨਹੀਂ ਮਿਲਦੀਆਂ,
ਮੰਜ਼ਿਲ ਦੀਆਂ ਰਾਹਵਾਂ।
ਵੱਡੇ ਰੁੱਖਾਂ ਦੀਆਂ….
ਔਖੇ ਨੇ ਕਈ ਗਰੀਬੀ ਨਾਲ਼,
ਕਈਆਂ ਦੇ ਕੋਲ਼ ਵਾਧੂ ਮਾਲ।
‘ਕੱਠਾ ਕਰਕੇ ਲੈ ਜਾਵਾਂਗੇ,
ਵਹਿਮ ਲਿਆ ਕਈਆਂ ਪਾਲ।
ਰੁੱਖੀ ਮਿੱਸੀ ਮਿਲ਼ਦੀ ਰਹੇ,
ਮੈਂ ਤਾਂ ਕੁਝ ਹੋਰ ਨਾ ਚਾਹਵਾਂ।
ਵੱਡੇ ਰੁੱਖਾਂ ਦੀਆਂ…
ਟਾਹਣੀਆਂ ਦੇ ਨਾਲ਼ ਫੁੱਲ ਖਿੜੇ,
ਕੰਡਿਆਂ ਨਾਲ਼ ਵੀ ਆਪੇ ਭਿੜੇ।
ਝੜ ਗਏ ਪਤਝਣ ਦੇ ਵੇਲ਼ੇ ,
ਬਹਾਰਾਂ ਨਾਲ਼ ਮੁੜ ਦਿਨ ਫਿਰੇ।
ਰੰਗ ਬਰੰਗੀ ਕਾਦਰ ਦੀ ਮੈਂ,
ਕੁਦਰਤ ਤੋਂ ਕੁਰਬਾਨ ਜਾਵਾਂ।
ਵੱਡੇ ਰੁੱਖਾਂ ਦੀਆਂ….
ਸੋਹਣੇ ਵਿਹੜੇ ਰੌਣਕ ਮੇਲਾ,
ਪੱਲੇ ਨਹੀਂ ਸੀ ਹੁੰਦਾ ਧੇਲਾ।
ਹੱਸ ਹੱਸ ਗੱਲਾਂ ਕੀਤੀਆਂ,
ਕਿੱਧਰ ਗਿਆ ਉਹ ਵੇਲਾ।
ਭੈਣਾਂ ਗਲ਼ ‘ਚ ਮੁੱਹਬਤੀਂ,
ਹੁੰਦੀਆਂ ਵੀਰਾਂ ਦੀਆਂ ਬਾਹਵਾਂ।
 ਵੱਡੇ ਰੁੱਖਾਂ ਦੀਆਂ…
ਮਨਜੀਤ ਕੌਰ ਧੀਮਾਨ, 
ਸੰ:9464633059
 ਸ਼ੇਰਪੁਰ, ਲੁਧਿਆਣਾ। 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੈਦਰਾਬਾਦ ਡਾਇਰੀ
Next articleਮੱਕੀ ਦੀ ਖੁੱਲੀ ਬੋਲੀ ਕਰਵਾਉਣ ਲਈ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੰਡੀ ਅਫ਼ਸਰ ਜਲੰਧਰ ਨੂੰ ਮੰਗ ਪੱਤਰ ਸੌਂਪਿਆ