ਨਾਗਪੁਰ (ਸਮਾਜ ਵੀਕਲੀ): ਕਰੋਨਾਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ਨੂੰ ਲੈ ਕੇ ਵਧੀਆਂ ਚਿੰਤਾਵਾਂ ਵਿਚਾਲੇ ਖੋਜਕਰਤਾ ਆਰਟੀ-ਪੀਸੀਆਰ ਕਿੱਟ ਦਾ ਇਸਤੇਮਾਲ ਕਰ ਕੇ ਕਰੋਨਾ ਦੀ ਲਾਗ ਵਾਲੇ ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ’ਤੇ ਜ਼ੋਰ ਦੇ ਰਹੇ ਹਨ। ਆਰਟੀ-ਪੀਸੀਆਰ ਕਿੱਟ ਕੋਵਿਡ ਸਰੂਪ ਦਾ ਪਤਾ ਲਾਉਣ ਲਈ ‘ਐੱਸ’ ਜੀਨ ਟਾਰਗੈੱਟ ਫੇਲੀਅਰ (ਐੱਸਜੀਟੀਐੱਫ) ਰਣਨੀਤੀ ਦਾ ਇਸਤੇਮਾਲ ਕਰਦੇ ਹਨ। ਭਾਰਤ ਵਿਚ ‘ਕੋਵਿਡ -19 ਡਾਇਗਨੌਸਟਿਕਸ’ ਦੇ ਪ੍ਰਮੁੱਖ ਖੋਜਕਰਤਾਵਾਂ ਵਿੱਚੋਂ ਇਕ ਵਿਗਿਆਨੀ ਕ੍ਰਿਸ਼ਨ ਖੈਰਨਾਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਰੀਖਣ ਵਾਇਰਸ ਦੇ ‘ਇਕ ਨਾਲੋਂ ਵੱਧ ਜੀਨ’ ਨੂੰ ਟਾਰਗੈੱਟ ਕਰਦੇ ਹਨ ਤਾਂ ਜੋ ਵੱਖ-ਵੱਖ ਤਰ੍ਹਾਂ ਦੇ ਸਰੂਪਾਂ ਨੂੰ ਕਵਰ ਕੀਤਾ ਜਾ ਸਕੇ। ਨਾਗਪੁਰ ਸਥਿਤ ਸੀਐੱਸਆਈਆਰ-ਨੀਰੀ ਦੇ ਖੈਰਨਾਰ ਨੇ ਕਿਹਾ, ‘‘ਐੱਸਜੀਟੀਐੱਫ ਰਣਨੀਤੀ’ ਉਨ੍ਹਾਂ ਪਾਜ਼ੇਟਿਵ ਨਮੂਨਿਆਂ ਨੂੰ ਲੈਣ ’ਤੇ ਕੇਂਦਰਿਤ ਹੈ ਜਿਨ੍ਹਾਂ ਵਿਚ ਆਰਟੀ-ਪੀਸੀਆਰ ਪਰੀਖਣ ਦੇ ਨਤੀਜੇ ‘ਐੱਸ’ ਜੀਨ ਨੈਗੇਟਿਵ ਨਤੀਜਾ ਦਿਖਾਉਂਦੇ ਹਨ ਪਰ ਓਆਰਐੱਫ ਅਤੇ ਐੱਨ ਜੀਨ ਪਾਜ਼ੇਟਿਵ ਨਤੀਜਾ। ਉਨ੍ਹਾਂ ਕਿਹਾ ਕਿ ਇਹ ਰਣਨੀਤੀ ਆਰਟੀ-ਪੀਸੀਆਰ ਗੇੜ ਵਿਚ ਇਕ ਤਰ੍ਹਾਂ ਨਾਲ ਸ਼ੁਰੂਆਤੀ ਜਾਂਚ ਦੇ ਰੂਪ ਵਿਚ ਕੰਮ ਕਰੇਗੀ ਅਤੇ ਕੋਵਿਡ-19 ਦੇ ਨਵੇਂ ਸਰੂਪ ‘ਓਮੀਕਰੋਨ’ ਨਾਲ ਸੰਕ੍ਰਮਿਤ ਨਮੂਨਿਆਂ ਦੀ ਜਾਂਚ ਵਿਚ ਮਦਦ ਕਰੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly