ਨਕੋਦਰ, ਸ਼ਾਹਕੋਟ ਅਤੇ ਮਹਿਤਪੁਰ ਹਲਕੇ ਦਾ ਕੀਤਾ ਧੰਨਵਾਦ
ਮਹਿਤਪੁਰ,(ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਮਹਿਤਪੁਰ ਇਲਾਕੇ ਦਾ ਮਾਣ, ਅਤੇ ਪੰਥਕ ਸ਼ਖ਼ਸੀਅਤ ਵੱਜੋਂ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਦਿਗਜ਼ ਆਗੂ ਜਥੇਦਾਰ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਵਿਸ਼ੇਸ਼ ਸਨਮਾਨ ਸਮਾਰੋਹ ਮਹਿਤਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਸੰਜੀਵ ਕੁਮਾਰ ਸੋਨੂੰ ਦੇ ਗ੍ਰਹਿ ਵਿਖੇ ਕੀਤਾ ਗਿਆ । ਇਸ ਮੌਕੇ ਹਾਜ਼ਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਸੰਜੀਵ ਕੁਮਾਰ ਸੋਨੂੰ ਨੇ ਕਿਹਾ ਕਿ ਅਸੀਂ ਅੱਜ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਲੀਡਰ ਸ਼ਿਪ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਖੁਸ਼ੀ ਦੇ ਪਲ ਸਾਂਝੇ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਾਕੇ ਦੀ ਨਾਮ ਲੇਵਾ ਅਤੇ ਸਮਾਜਸੇਵੀ ਅਕਾਲੀ ਦਲ ਦੀ ਮੋਢੀ ਸ਼ਖ਼ਸੀਅਤ ਜਥੇਦਾਰ ਬਲਦੇਵ ਸਿੰਘ ਕਲਿਆਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੂਨੀਅਰ ਮੀਤ ਪ੍ਰਧਾਨ ਥਾਪ ਕਿ ਮਹਿਤਪੁਰ ਇਲਾਕੇ ਨੂੰ ਵਡਮੁੱਲਾ ਮਾਣ ਬਖਸ਼ਿਆ ਹੈ। ਇਸ ਲਈ ਸਦਾ ਰਿਣੀ ਰਹਾਂਗੇ। ਇਸ ਮੌਕੇ ਮਹੱਲਾਂ ਤਲਾਬ ਵਾਲਾ ਮਹਿਤਪੁਰ ਵਿਖੇ ਰੱਖੇ ਸਮਾਨ ਸਮਾਰੋਹ ਦੌਰਾਨ ਡਾਕਟਰ ਸੋਮ ਨਾਥ, ਨਰਿੰਦਰ ਪਾਲ ਸਰਕਲ ਪ੍ਰਧਾਨ ਅਕਾਲੀ ਦਲ, ਅਸ਼ੋਕ ਕੁਮਾਰ, ਕੁਲਵਿੰਦਰ ਸਿੰਘ ਮੰਡਿਆਲਾ, ਕੁਲਜੀਤ ਸਿੰਘ ਮਾਲੋਵਾਲ, ਬਾਬਾ ਸੁਖਦੇਵ ਸਿੰਘ ਮੰਡਿਆਲਾ, ਪ੍ਰਗਣ ਸਿੰਘ, ਰਕੇਸ਼ ਕੁਮਾਰ, ਹਰਬੰਸ ਲਾਲ, ਸੁਰਜੀਤ ਸੰਗੋਵਾਲ, ਸੋਨੂੰ ਤੰਦਾਉਰਾ ਕੁਲਦੀਪ ਸਿੰਘ ਮੋਗਾ ਵੱਲੋਂ ਜੈਕਾਰਿਆਂ ਦੀ ਗੂੰਜ਼ ਵਿਚ ਜਥੇਦਾਰ ਬਲਦੇਵ ਕਲਿਆਣ ਨੂੰ ਸਤਿਕਾਰ ਸਾਹਿਤ ਸਿਰਪਾਓ ਦੇ ਕੇ ਨਿਵਾਜਿਆ। ਸੰਗਤਾਂ ਵਿੱਚ ਭਾਵੁਕ ਹੁੰਦਿਆਂ ਜਥੇਦਾਰ ਬਲਦੇਵ ਸਿੰਘ ਕਲਿਆਣ ਨੇ ਧੰਨ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦਿਆਂ ਸਪੀਚ ਦੌਰਾਨ ਸੰਗਤਾਂ ਤੇ ਭਾਈਚਾਰੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਲੀਡਰਸ਼ਿਪ ਦਾ ਜਿਨਾਂ ਵੱਲੋਂ ਮੈਨੂੰ 2004 ਵਿਚ ਨਕੋਦਰ ਹਲਕੇ ਤੋਂ ਸ਼੍ਰੋਮਣੀ ਕਮੇਟੀ ਦੀ ਟਿਕਟ ਦਿੱਤੀ ਅਤੇ ਇਸ ਤੋਂ ਬਾਅਦ 2011 ਵਿਚ ਹਲਕਾ ਸ਼ਾਹਕੋਟ ਤੋਂ ਐਸ ਜੀ ਪੀ ਸੀ ਬਤੌਰ ਮੈਂਬਰ ਸੇਵਾਵਾਂ ਨਿਭਾਉਣ ਦਾ ਬਲ ਬਖਸ਼ਿਆ ਅਤੇ ਨਿਰੰਤਰ ਸੇਵਾਵਾਂ ਜਾਰੀ ਰਖਦਿਆਂ ਹੁਣ ਚਾਰ ਮਹੀਨੇ ਪਹਿਲਾਂ ਹੋਏ ਇਜਲਾਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵੱਜੋਂ ਸੇਵਾਵਾਂ ਨਿਭਾਉਣ ਦਾ ਮਾਣ ਬਖਸ਼ਿਆ। ਉਨ੍ਹਾਂ ਕਿਹਾ ਕਿ ਮੈਂ ਹਲ਼ਕਾ ਨਕੋਦਰ, ਸ਼ਾਹਕੋਟ ਅਤੇ ਮਹਿਤਪੁਰ ਦੀਆਂ ਸੰਗਤਾਂ ਦਾ ਸਦਾ ਰਿਣੀ ਹਾਂ ਅਤੇ ਆਪਣੇ ਸਵਾਸਾਂ ਤੱਕ ਨਿਰੰਤਰ ਸਮਾਜ ਸੇਵਾ ਜਾਰੀ ਰੱਖ ਸਕਦਾ ਇਸ ਲਈ ਸਤਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ।ਇਸ ਮੌਕੇ ਜਥੇਦਾਰ ਬਲਦੇਵ ਸਿੰਘ ਕਲਿਆਣ ਵੱਲੋਂ ਪ੍ਰੈਸ ਨੂੰ ਅਜੋਕੇ ਹਲਾਤਾਂ ਸਬੰਧੀ ਪੁੱਛੇ ਸਵਾਲਾਂ ਦੇ ਵਿਸਥਾਰ ਪੂਰਵਕ ਜਵਾਬ ਵੀ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜਦੋਂ ਵੀ ਪਰਖੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਸੂਲਾਂ ਤੇ ਪਾਕ ਪਵਿੱਤਰ ਅਤੇ ਹਮੇਸ਼ਾ ਖਰੀ ਉਤਰੇ ਗੀ। ਉਨ੍ਹਾਂ ਸਿਆਸੀ ਗਲਿਆਰੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਰਬਉਚ ਸਥਾਨ ਹੈ। ਮਨੁੱਖ ਗਲਤੀ ਦਾ ਪੁਤਲਾ ਹੈ। ਮਨੁੱਖ ਦੀ ਤੁਲਨਾ ਤਖ਼ਤ ਨਾਲ ਨਹੀਂ ਕੀਤੀ ਜਾ ਸਕਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj