ਤਿੰਨ ਕਰੋੜ ’ਚ ਪਿਆ ਸਤਾਰਾਂ ਮਿੰਟਾਂ ਦਾ ਹਲਫ਼ਦਾਰੀ ਸਮਾਗਮ

ਖਟਕੜ ਕਲਾਂ (ਸਮਾਜ ਵੀਕਲੀ):  ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਲਫ਼ ਦਿਵਾਉਣ ਲਈ ਰੱਖਿਆ ਸਮਾਗਮ ਪੰਜਾਬ ਸਰਕਾਰ ਨੂੰ ਤਿੰਨ ਕਰੋੜ ਰੁਪੲੇ ਵਿੱਚ ਪਿਆ ਹੈ। ਹਲਫ਼ਦਾਰੀ ਸਮਾਗਮ ਕੁੱਲ ਮਿਲਾ ਦੇ 17 ਮਿੰਟਾਂ ਵਿੱਚ ਨਿੱਬੜ ਗਿਆ। ਅਹੁਦੇ ਦੇ ਭੇਤ ਗੁਪਤ ਰੱਖਣ ਲਈ ਰਸਮੀ ਸਹੁੰ ਚੁੱਕਣ ਨੂੰ ਮਹਿਜ਼ ਪੰਜ ਮਿੰਟ ਲੱਗੇ। ਦੋ ਮਿੰਟ ਦਸਤਾਵੇਜ਼ੀ ਕਾਰਵਾਈ ’ਤੇ ਲੱਗੇ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਮੰਚ ਤੋਂ ਹੇਠਾਂ ਉੱਤਰਨ ਮਗਰੋਂ ਭਗਵੰਤ ਮਾਨ ਨੇ ਆਪਣੀ ਤਕਰੀਰ ਲਈ ਦਸ ਮਿੰਟ ਲਏ। ਸਮਾਗਮ ਤੈਅ ਸਮੇਂ ਤੋਂ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਦਲਜੀਤ ਸਿੰਘ ਚੀਮਾ ਨੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਮੌਕੇ ਵੀ ਹਲਫ਼ਦਾਰੀ ਸਮਾਗਮ ਰਾਜ ਭਵਨ ਤੋਂ ਬਾਹਰ ਹੁੰਦੇ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਬੂਤਾਂ ਦੇ ਆਧਾਰ ’ਤੇ ਹੀ ਦੋਸ਼ ਲਾਏ: ਵਿਧਾਇਕ ਲਖਵੀਰ ਸਿੰਘ ਰਾਏ
Next articleਚੀਨੀ ਵਿਦੇਸ਼ ਮੰਤਰੀ ਅਗਲੇ ਹਫ਼ਤੇ ਕਰ ਸਕਦੇ ਨੇ ਨੇਪਾਲ ਦੌਰਾ