ਭਾਰਤ ਤੋਂ ਸੱਤ ਸਾਲ ਬਾਅਦ ਹੀ ਪਾਕਿਸਤਾਨ ਪ੍ਰਮਾਣੂ ਸਮਰੱਥ ਦੇਸ਼ ਬਣ ਗਿਆ ਸੀ: ਅਲਵੀ

ਇਸਲਾਮਾਬਾਦ (ਸਮਾਜ ਵੀਕਲੀ):  ਰਾਸ਼ਟਰਪਤੀ ਆਰਿਫ਼ ਅਲੀ ਰਿਜ਼ਵੀ ਨੇ ਅੱਜ ਕਿਹਾ ਕਿ ਪਾਕਿਸਤਾਨ ਨੇ ਭਾਰਤ ਵੱਲੋਂ 1974 ’ਚ ਪਹਿਲਾ ਪ੍ਰਮਾਣੂ ਪ੍ਰੀਖਣ ਕਰਨ ਦੇ ਸੱਤ ਸਾਲਾਂ ਬਾਅਦ ਹੀ ਪ੍ਰਮਾਣੂ ਸਮਰੱਥਾ ਹਾਸਲ ਕਰ ਲਈ ਸੀ, ਜੋ ਆਜ਼ਾਦੀ ਮਗਰੋਂ ਦੇਸ਼ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਸੀ। ਇਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਪਾਕਿਸਤਾਨ 1998 ’ਚ ਅਧਿਕਾਰਤ ਐਲਾਨ ਕਰਨ ਤੋਂ ਬਹੁਤ ਸਮਾਂ ਪਹਿਲਾਂ ਹੀ ਪ੍ਰਮਾਣੂ ਸਮਰੱਥ ਦੇਸ਼ ਬਣ ਚੁੱਕਾ ਸੀ।

ਪਾਕਿਸਤਾਨ ਦੇ 75ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਮੌਕੇ ਰਾਸ਼ਟਰਪਤੀ ਭਵਨ ’ਚ ਝੰਡਾ ਲਹਿਰਾਉਣ ਦੇ ਸਮਾਗਮ ਮੌਕੇ ਅਲਵੀ ਨੇ ਕਿਹਾ ਕਿ ਪਿਛਲੇ 74 ਸਾਲਾਂ ਵਿੱਚ ‘ਸਾਡੇ ’ਤੇ ਤਿੰਨ ਜੰਗਾਂ ਥੋਪੀਆਂ ਗਈਆਂ’ ਹਾਲਾਂਕਿ ਚੁਣੌਤੀਆਂ ਦੇ ਬਾਵਜੂਦ ਦੇਸ਼ ਅੱਗੇ ਵਧਦਾ ਰਿਹਾ ਹੈ। ਪਾਕਿਸਤਾਨ ਦੀਆਂ ਉਪਲੱਬਧੀਆਂ ਗਿਣਾਉਂਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਸਭ ਤੋਂ ਵੱਡੀ ਪ੍ਰਾਪਤੀ ਪ੍ਰਮਾਣੂ ਸਮਰੱਥਾ ਹਾਸਲ ਕਰਨਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਗਾਨਿਸਤਾਨ: ਕਾਬੁਲ ਦੀਆਂ ਬਰੂਹਾਂ ’ਤੇ ਤਾਲਿਬਾਨ; ਖਾਨਾਜੰਗੀ ਦਾ ਖ਼ਦਸ਼ਾ
Next articleNagas foiled British conspiracy to merge NE India with Pak: Nagaland Guv