HOME ਸੇਵਾ ਟਰੱਸਟ ਯੂਕੇ ਨੂੰ ਇੰਗਲੈਂਡ ਅਤੇ ਭਾਰਤ ਵਿੱਚ ਕਮਿਊਨਿਟੀ ਸਹਾਇਤਾ ਕਾਰਜਾਂ ਲਈ...

ਸੇਵਾ ਟਰੱਸਟ ਯੂਕੇ ਨੂੰ ਇੰਗਲੈਂਡ ਅਤੇ ਭਾਰਤ ਵਿੱਚ ਕਮਿਊਨਿਟੀ ਸਹਾਇਤਾ ਕਾਰਜਾਂ ਲਈ ‘ਚੈਰਿਟੀ ਆਫ਼ ਦ ਈਅਰ 2026’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ I

1

ਸੇਵਾ ਟਰੱਸਟ ਯੂਕੇ   (ਸਮਾਜ ਵੀਕਲੀ)   ਇੱਕ ਬੈੱਡਫੋਰਡ ਸਥਿਤ ਚੈਰਿਟੀ ਨੂੰ ਇੰਗਲੈਂਡ ਅਤੇ ਭਾਰਤ ਵਿੱਚ ਉਨ੍ਹਾਂ ਦੇ ਸ਼ਾਨਦਾਰ ਚੈਰਿਟੀ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ ਹੈ। ਸੇਵਾ ਟਰੱਸਟ ਨੂੰ ਕਾਰਪੋਰੇਟ ਲਾਈਵ ਵਾਇਰ ਪ੍ਰੈਸਟੀਜ ਅਵਾਰਡ ਟੀਮ ਤੋਂ ‘ਗੈਰ-ਮੁਨਾਫ਼ਾ ਸੰਗਠਨ (ਐਨਪੀਓ) ਆਫ ਦਿ ਈਅਰ 2026’ ਪੁਰਸਕਾਰ ਪ੍ਰਾਪਤ ਹੋਇਆ। ‘ਸੈਂਟਰਲ ਇੰਗਲੈਂਡ ਪ੍ਰੈਸਟੀਜ ਰਾਸ਼ਟਰੀ ਅਵਾਰਡਜ਼’ ਬਰਮਿੰਘਮ ਵਿਖੇ ਆਯੋਜਿਤ ਕੀਤਾ ਗਿਆ। ਸੇਵਾ ਟਰੱਸਟ ਦੀ ਤਰਫੋਂ ਸੰਸਥਾਪਕ ਅਤੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਐਮ.ਬੀ.ਈ., ਵਾਈਸ ਚੇਅਰ ਡਾ: ਬਲਜੀਤ ਕੌਰ ਉਪਾਧਿਆਏ, ਟਰੱਸਟੀ ਸਤਨਾਮ ਸਿੰਘ ਗਲਸੀਨ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ਼ਮਿੰਦਰ ਸਿੰਘ ਗਰਚਾ ਨੇ ਇਹ ਸਨਮਾਨ ਪ੍ਰਾਪਤ ਕੀਤਾ

ਇਸ ਮੌਕੇ ‘ਤੇ ਸੇਵਾ ਟਰੱਸਟ ਪ੍ਰਬੰਧਨ ਟੀਮ ਨੇ ਸਾਰੇ ਵਲੰਟੀਅਰਾਂ ਅਤੇ ਸਹਿਯੋਗੀ ਭਾਈਵਾਲਾਂ ਦਾ ਧੰਨਵਾਦ ਕੀਤਾ ਅਤੇ ਕਿਹਾ “ਅਸੀਂ ਇਹ ਪੁਰਸਕਾਰ ਆਪਣੇ ਸਾਰੇ ਵਲੰਟੀਅਰਾਂ ਅਤੇ ਸਹਿਯੋਗੀ ਭਾਈਵਾਲਾਂ ਖਾਸ ਕਰਕੇ ਸਾਡੇ ਪੰਜਾਬ ਅਤੇ ਹਰਿਆਣਾ ਓਪਰੇਸ਼ਨ ਚੇਅਰਮੈਨ ਸ਼੍ਰੀ ਨਰੇਸ਼ ਮਿੱਤਲ ਅਤੇ ਸਾਰੇ ਟਰੱਸਟੀਆਂ ਅਤੇ ਪ੍ਰੋਜੈਕਟ ਡਿਲੀਵਰੀ ਟੀਮਾਂ ਨੂੰ ਸਮਰਪਿਤ ਕਰਦੇ ਹਾਂ। ਅਸੀਂ ਸਾਡੀ ਚੈਰਿਟੀ ਦੀ ਚੋਣ ਕਰਨ ਲਈ ਜੱਜਿੰਗ ਪੈਨਲ ਅਤੇ ਪੁਰਸਕਾਰ ਟੀਮ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।“ ਪ੍ਰੈਸਟੀਜ ਅਵਾਰਡਜ਼ ਟੀਮ ਦੇ ਡਾਇਰੈਕਟਰ ਜੈਕਬ ਬ੍ਰਾਊਨ ਨੇ ਕਿਹਾ, ‘ ਅਵਾਰਡਜ਼ ਟੀਮ ਜੱਜ ਇੰਗਲੈਂਡ ਅਤੇ ਭਾਰਤ ਵਿੱਚ ਪਛੜੇ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਵਾਲੇ ਬਹੁਤ ਪ੍ਰਭਾਵਸ਼ਾਲੀ ਭਲਾਈ ਪ੍ਰੋਜੈਕਟਾਂ ਤੋਂ ਪ੍ਰਭਾਵਿਤ ਹੋਏ, ਖਾਸ ਕਰਕੇ ਡਚੇਨ ਮਸਕੂਲਰ ਡਿਸਟ੍ਰੋਫੀ (ਡੀਐਮਡੀ) ਵਾਲੇ ਬੱਚਿਆਂ ਲਈ ਉੱਤਰੀ ਭਾਰਤ ਦਾ ਪਹਿਲਾ ਮੁਫਤ ਮਲਟੀ-ਫੈਸਿਲਿਟੀ ਹੋਮ ਸਥਾਪਤ ਕਰਨਾ, ਪੰਜਾਬ ਅਤੇ ਹਰਿਆਣਾ ਵਿੱਚ ਵੱਖ-ਵੱਖ ਪ੍ਰੋਜੈਕਟਾਂ ਰਾਹੀਂ 100,000 ਤੋਂ ਵੱਧ ਪਰਿਵਾਰਾਂ ਅਤੇ ਵਿਦਿਆਰਥੀਆਂ ਦੀ ਮਦਦ ਕਰਨਾ ਅਤੇ ਔਰਤਾਂ ਅਤੇ ਕੁੜੀਆਂ ਲਈ ਸਫਲ ਪ੍ਰੋਗਰਾਮ ਚਲਾਉਣਾ। ਇੰਗਲੈਂਡ ਵਿੱਚ, ਸੇਵਾ ਟਰੱਸਟ ਇੱਕ ਵੀ ਤਨਖਾਹ ਵਾਲੇ ਸਟਾਫ ਤੋਂ ਬਿਨਾਂ ਕੰਮ ਕਰਦਾ ਹੈ ਅਤੇ ਵੱਖ-ਵੱਖ ਕਮਿਊਨਿਟੀ ਪ੍ਰੋਜੈਕਟਾਂ ਅਤੇ ਸਮਾਗਮਾਂ ਰਾਹੀਂ 1,500 ਤੋਂ ਵੱਧ ਵਿਦਿਆਰਥੀਆਂ, 600 ਪਰਿਵਾਰਾਂ ਅਤੇ ਬਜ਼ੁਰਗਾਂ ਜਾਂ ਕਮਜ਼ੋਰ ਲੋਕਾਂ ਦੀ ਸਹਾਇਤਾ ਕਰਦਾ ਹੈ, ਜੋ ਕਿ ਇੱਕ ਵੱਡੀ ਪ੍ਰਾਪਤੀ ਹੈ।’ ਇਹ ਸਾਲਾਨਾ ਪੁਰਸਕਾਰ ਕਾਰਪੋਰੇਟ ਲਾਈਵ ਵਾਇਰ ਪ੍ਰੈਸਟੀਜ ਅਵਾਰਡ ਟੀਮ ਦੁਆਰਾ ਕਰਵਾਏ ਜਾਂਦੇ ਹਨ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਾਰੋਬਾਰਾਂ ਅਤੇ ਚਾਰਟੀਆਂ ਅਤੇ ਗੈਰ-ਮੁਨਾਫ਼ਾ ਸੰਗਠਨਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਮਹੱਤਵਪੂਰਨ ਸਮਾਜਿਕ ਅਤੇ ਭਾਈਚਾਰਕ ਪ੍ਰਭਾਵ ਪਾਇਆ ਹੈ।

ਇਸ ਤੋਂ ਪਹਿਲਾਂ ਸੇਵਾ ਟਰੱਸਟ ਯੂਕੇ ਨੂੰ 2019 ਦੇ ਬ੍ਰਿਟਿਸ਼ ਇੰਡੀਅਨ ਅਵਾਰਡਾਂ ਵਿੱਚ “ਚੈਰਿਟੀ ਆਫ਼ ਦ ਈਅਰ” ਅਤੇ ਇੰਗਲੈਂਡ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਨੂੰ ਭਾਈਚਾਰੇ ਅਤੇ ਵਿਦਿਆਰਥੀਆਂ ਦੇ ਸਮਰਥਨ ਦੇ ਕੰਮ ਲਈ “ਗੈਰ-ਮੁਨਾਫ਼ਾ ਸੰਗਠਨ (ਐਨ.ਪੀ.ਓ) ਆਫ਼ ਦ ਈਅਰ 2021” ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleThe Bishnoi gang claims to have 1000 gunmen across Canada—fulfill the extortion demand or face violence
Next articleਮਹਿਤਪੁਰ ਨਗਰ ਪੰਚਾਇਤ ਤੇ ਕਾਂਗਰਸ ਦਾ ਕਬਜ਼ਾ